ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਦਾ ਅਸਰ ਬਹੁਤ ਸਾਰੇ ਦੇਸ਼ਾਂ ਵਿੱਚ ਅਜੇ ਵੀ ਵੇਖਿਆ ਜਾ ਰਿਹਾ ਹੈ। ਕਰੋਨਾ ਦੀ ਅਗਲੀ ਲਹਿਰ ਨੇ ਬਹੁਤ ਸਾਰੇ ਦੇਸ਼ਾਂ ਨੂੰ ਫਿਰ ਤੋਂ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਜਿੱਥੇ ਕਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਕੀਤੀ ਗਈ ਹੈ ਇਸ ਤਾਲਾਬੰਦੀ ਦਾ ਅਸਰ ਬਹੁਤ ਸਾਰੇ ਖੇਤਰਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਵੀ ਕਰੋਨਾ ਦੇ ਵਧੇ ਕੇਸਾਂ ਕਾਰਨ ਤਾਲਾਬੰਦੀ ਕੀਤੀ ਗਈ ਹੈ। ਜਿਸ ਕਾਰਨ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉਥੇ ਹੀ ਪੰਜਾਬ ਦੇ ਬੇਰੁਜਗਾਰ ਨੌਜਵਾਨਾਂ ਨੂੰ ਇੱਕ ਲੱਖ ਨੌਕਰੀਆਂ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਪੰਜਾਬ ਸਰਕਾਰ ਵੱਲੋਂ 9 ਜੂਨ ਤੱਕ ਲਈ ਇਹ ਐਲਾਨ ਹੋ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਸਰਕਾਰ ਵੱਲੋਂ 1 ਲੱਖ ਨੌਕਰੀਆਂ ਦਿੱਤੇ ਜਾਣ ਦਾ ਐਲਾਨ ਕੀਤਾ ਜਾ ਰਿਹਾ ਹੈ। ਉਥੇ ਹੀ ਕਰੋਨਾ ਦੇ ਕਾਰਨ ਕੁਝ ਕੰਮ ਮੁਲਤਵੀ ਕੀਤਾ ਜਾ ਰਿਹਾ ਹੈ। ਤਾਂ ਜੋ ਕਰੋਨਾ ਦੇ ਪਰਸਾਰ ਨੂੰ ਰੋਕਿਆ ਜਾ ਸਕੇ। ਹੁਣ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕੱਢੀਆਂ ਗਈਆਂ 8393 ਅਸਾਮੀਆਂ ਲਈ ਭਰਤੀ ਲਈ ਅਰਜ਼ੀਆਂ ਦਾਖ਼ਲ ਕਰਨ ਦੀ ਸਮਾਂ ਸੀਮਾ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ।
ਕੁਝ ਟੈਕਨੀਕਲ ਕਾਰਨਾ ਦੇ ਚਲਦਿਆਂ ਹੋਇਆਂ ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤਬਦੀਲੀ ਕੀਤੀ ਗਈ ਹੈ। ਹੁਣ ਇਸ ਦੀ ਆਖਰੀ ਤਰੀਕ 9 ਜੂਨ 2021 ਕਰ ਦਿੱਤੀ ਗਈ ਹੈ ਉਸ ਸਮੇਂ ਤੱਕ ਸਾਰੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਅਸਾਮੀਆਂ ਦੀ ਭਰਤੀ ਲਈ ਉਮੀਦਵਾਰ ਅਰਜ਼ੀਆਂ ਜਾਰੀ ਕੀਤੀ ਗਈ ਵਿਭਾਗ ਦੀ ਇਸ ਵੈਬਸਾਈਟwww.educationrecruitmentboard.com ਤੇ ਭੇਜ ਸਕਦੇ ਹਨ।
ਪਹਿਲਾਂ ਅਸਾਮੀਆਂ ਦੀ ਭਰਤੀ ਸਬੰਧੀ ਅਰਜੀਆਂ ਦੀ ਮੰਗ 21 ਦਸੰਬਰ 2020 ਤੱਕ ਕੀਤੀ ਗਈ ਸੀ। ਫਿਰ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦਾਖ਼ਲ ਕਰਨ ਦੀ ਤਰੀਕ ਨੂੰ ਵਧਾ ਕੇ 24 ਅਪ੍ਰੈਲ 2021 ਕਰ ਦਿੱਤਾ ਗਿਆ ਸੀ। ਸਰਕਾਰ ਵੱਲੋਂ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦਾਖ਼ਲ ਕਰਨ ਦੀ ਤਰੀਕ ਵਿਚ ਕੀਤੇ ਗਏ ਵਾਧੇ ਦੇ ਐਲਾਨ ਬਾਰੇ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਵੱਲੋਂ ਜਾਣਕਾਰੀ ਮੁਹਈਆ ਕਰਵਾਈ ਗਈ ਹੈ।
Previous Postਕਰਲੋ ਘਿਓ ਨੂੰ ਭਾਂਡਾ : ਮਾਰਕੀਟ ਚ ਆ ਗਿਆ ਹੁਣ ਨਕਲੀ ਅਦਰਕ – ਏਦਾਂ ਕਰੋ ਅਸਲੀ ਨਕਲੀ ਦੀ ਪਹਿਚਾਣ
Next Postਜਨਤਾ ਲਈ ਮਾੜੀ ਖਬਰ – ਹੋਣਗੀਆਂ ਜੇਬਾਂ ਢਿਲੀਆਂ ਕਰਲੋ ਤਿਆਰੀ