ਆਈ ਤਾਜ਼ਾ ਵੱਡੀ ਖਬਰ
ਇਸ ਵਾਰ ਜਿੱਥੇ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਨਾਲ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਰਕਾਰ ਵੱਲੋਂ ਫੈਸਲੇ ਕੀਤੇ ਜਾ ਰਹੇ ਹਨ। ਮੰਤਰੀ ਮੰਡਲ ਦਾ ਜਿੱਥੇ ਗਠਨ ਕੀਤਾ ਗਿਆ ਹੈ ਉਥੇ ਹੀ ਵੱਖ ਵੱਖ ਵਿਧਾਇਕਾ ਨੂੰ ਇਸ ਮੰਤਰੀ ਮੰਡਲ ਵਿਚ ਜਗਾਹ ਦਿਤੀ ਗਈ ਹੈ ਅਤੇ ਨਿਯੁਕਤ ਕੀਤੇ ਗਏ ਮੰਤਰੀ ਮੰਡਲ ਵਿਚ ਇਨ੍ਹਾਂ ਮੰਤਰੀਆਂ ਵੱਲੋਂ ਆਪਣੇ ਕੰਮਕਾਜ ਵੀ ਬਿਹਤਰ ਢੰਗ ਨਾਲ ਕੀਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਫੈਸਲੇ ਵੀ ਕੀਤੇ ਗਏ ਹਨ ਜੋ ਲੋਕਾਂ ਦੇ ਹਿੱਤਾਂ ਵਿਚ ਹਨ।
ਹੁਣ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਇਹ ਵੱਡਾ ਐਲਾਨ ਕੀਤਾ ਗਿਆ ਹੈ , ਜਿੱਥੇ 10 ਜ਼ਿਲ੍ਹਿਆਂ ਵਿਚ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੁਜਗਾਰ ਦਿੱਤੇ ਜਾ ਰਹੇ ਹਨ ਉਥੇ ਹੀ ਬਜ਼ੁਰਗ ਦੀ ਭਲਾਈ ਵਾਸਤੇ ਵੀ ਪੰਜਾਬ ਸਰਕਾਰ ਵੱਲੋਂ ਕੁਝ ਕਦਮ ਚੁੱਕੇ ਜਾ ਰਹੇ ਹਨ ਜਿੱਥੇ ਪੰਜਾਬ ਦੇ ਦਸ ਜਿਲਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਬਿਰਧ ਘਰ ਖੋਲੇ ਜਾਣ ਦੀ ਯੋਜਨਾ ਬਣਾਈ ਗਈ ਹੈ।
ਇਹ ਬ੍ਰਿਧ ਆਸ਼ਰਮ ਜਿੱਥੇ ਬਜ਼ੁਰਗਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਬ੍ਰਿਧ ਆਸ਼ਰਮਾਂ ਨੂੰ ਖੋਲ੍ਹੇ ਜਾਣ ਦੀ ਜਾਣਕਾਰੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਦਿੱਤੀ ਗਈ ਹੈ। ਜਿਨ੍ਹਾਂ ਦੱਸਿਆ ਕਿ ਬਿਰਧ ਆਸ਼ਰਮ ਨੂੰ ਚਲਾਉਣ ਦਾ ਕੰਮ ਰੈਡ ਕਰਾਸ ਸੁਸਾਇਟੀ, ਰਜਿਸਟਰਡ ਗੈਰ ਸਰਕਾਰੀ ਸੰਸਥਾਵਾਂ, ਤੇ ਟਰੱਸਟ ਨੂੰ ਵਿੱਤੀ ਸਹਾਇਤਾ ਦੇ ਕੇ ਕੀਤਾ ਜਾਵੇਗਾ।
ਜਿੱਥੇ ਇਨ੍ਹਾਂ ਸੰਸਥਾਵਾਂ ਵੱਲੋਂ ਇਹਨਾਂ ਬ੍ਰਿਧ ਆਸ਼ਰਮਾਂ ਨੂੰ ਚਲਾਇਆ ਜਾਵੇਗਾ ਉੱਥੇ ਹੀ ਇਨ੍ਹਾਂ ਬ੍ਰਿਧ ਆਸ਼ਰਮਾਂ ਦੇ ਵਿਚ 25 ਬਜ਼ੁਰਗਾਂ ਤੋਂ ਲੈ ਕੇ 150 ਬਜ਼ੁਰਗਾਂ ਨੂੰ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਦੇਖ-ਭਾਲ ਕੀਤੇ ਜਾਣ ਦੇ ਸਮਰੱਥ ਇਨ੍ਹਾਂ ਆਸ਼ਰਮਾਂ ਨੂੰ ਬਣਾਇਆ ਜਾਵੇਗਾ। ਇਹ ਆਸ਼ਰਮ ਪੰਜਾਬ ਵਿੱਚ ਜਲੰਧਰ,ਕਪੂਰਥਲਾ,ਫਤਹਿਗੜ੍ਹ ਸਾਹਿਬ,ਬਠਿੰਡਾ,ਪਟਿਆਲਾ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਐਸ ਏ ਐਸ ਨਗਰ, ਤਰਨਤਾਰਨ ਜ਼ਿਲ੍ਹਿਆਂ ਵਿੱਚ ਬਜ਼ੁਰਗਾਂ ਦੀ ਭਲਾਈ ਲਈ ਖੋਲ੍ਹੇ ਜਾ ਰਹੇ ਹਨ।
Previous Postਪੰਜਾਬ: 7 ਭੈਣਾਂ ਦੇ ਇਕਲੋਤੇ ਭਰਾ ਦੀ ਹੋਈ ਇਸ ਤਰਾਂ ਅਚਾਨਕ ਮੌਤ, ਪਰਿਵਾਰ ਚ ਪਿਆ ਮਾਤਮ
Next Postਵਾਪਰਿਆ ਕਹਿਰ, ਵੱਡੇ ਭਰਾ ਦੀ ਮੌਤ ਤੇ ਭੋਗ ਤੋਂ ਪਹਿਲਾ ਹੀ ਛੋਟੇ ਭਰਾ ਦੀ ਵੀ ਹੋਈ ਇਸ ਤਰਾਂ ਮੌਤ- ਉਜੜਿਆ ਪਰਿਵਾਰ