ਪੰਜਾਬ : ਸਰਕਾਰੀ ਮਾਸਟਰ ਵੱਲੋਂ ਅਧਿਆਪਕਾ ਨਾਲ ਕੀਤਾ ਜਬਰ-ਜ਼ਿਨਾਹ – ਵਾਪਰੀ ਸ਼ਰਮਨਾਕ ਘਟਨਾ

ਪੰਜਾਬ ‘ਚ ਵਾਪਰੀ ਸ਼ਰਮਨਾਕ ਘਟਨਾ, ਸਰਕਾਰੀ ਮਾਸਟਰ ਵੱਲੋਂ ਅਧਿਆਪਕਾ ਨਾਲ ਕੀਤਾ ਜਬਰ-ਜ਼ਿਨਾਹ


ਪੰਜਾਬ : ਪੰਜਾਬ ਦੇ ਡੇਰਾਬੱਸੀ ਤੋਂ ਇੱਕ ਹੈਰਾਨ ਕਰਦੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਪੁਲਸ ਨੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਖ਼ਿਲਾਫ਼ ਦੂਜੇ ਸਰਕਾਰੀ ਸਕੂਲ ਦੀ ਅਧਿਆਪਿਕਾ ਨਾਲ ਜਬਰ-ਜ਼ਿਨਾਹ ਅਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਫ਼ਿਲਹਾਲ ਦੱਸਿਆ ਜਾ ਰਿਹਾ ਹੈ ਕੇ ਮੁਲਜ਼ਮ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਸਰਕਾਰੀ ਸਕੂਲ ’ਚ ਪੀ.ਟੀ.ਆਈ. ਵਜੋਂ ਤਾਇਨਾਤ ਹੈ ਅਤੇ ਜਦੋਂ ਤੋਂ ਇਹ ਕੇਸ ਦਰਜ ਹੋਇਆ ਹੈ, ਉਦੋਂ ਤੋਂ ਉਹ ਸਕੂਲ ਤੋਂ ਵੀ ਗ਼ੈਰਹਾਜ਼ਰ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ”ਚ 43 ਸਾਲਾ ਪੀੜਤ ਅਧਿਆਪਕਾ ਨੇ ਦੱਸਿਆ ਹੈ ਕਿ ਮੁਲਜ਼ਮ ਅਧਿਆਪਕ ਅਮਨਦੀਪ ਸਿੰਘ ਕਰੀਬ 4 ਸਾਲਾਂ ਤੋਂ ਉਸ ਦੇ ਘਰ ਆਉਂਦਾ-ਜਾਂਦਾ ਸੀ। ਕਈ ਵਾਰ ਉਹ ਘਰ ’ਚ ਸ਼ਰਾਬ ਵੀ ਪੀਂਦਾ ਸੀ।

ਮੁਲਜ਼ਮ ਅਧਿਆਪਿਕ ਨੇ ਸ਼ਰਾਬ ਦੇ ਨਸ਼ੇ ’ਚ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਡਰਾਵੇ ਦੇ ਕੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ। 12 ਜੁਲਾਈ ਦੀ ਰਾਤ ਨੂੰ ਵੀ ਉਹ ਸ਼ਰਾਬ ਦੇ ਨਸ਼ੇ ’ਚ ਉਸ ਦੇ ਘਰ ਆਇਆ ਸੀ। ਉੱਥੇ ਉਸ ਨੇ ਫਿਰ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲੱਤਾਂ ਅਤੇ ਮੁੱਕਿਆਂ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਜ਼ਖ਼ਮੀ ਹੋਈ ਪੀੜਤਾ ਅਧਿਆਪਿਕਾ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।

ਪੁਲਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੇ ਬਿਆਨਾਂ ‘ਤੇ ਪੁਲਸ ਨੇ ਅਮਨਦੀਪ ਸਿੰਘ ਵਾਸੀ ਪਟਿਆਲਾ ਵਿਰੁੱਧ ਬੀ.ਐੱਨ.ਐੱਸ. ਦੀ ਧਾਰਾ 115 (2), 351 (2) ਤੇ 333 ਤਹਿਤ ਮਾਮਲਾ ਦਰਜ ਕਰ ਲਿਆ ਹੈ । ਉਹ ਇਸ ਸਮੇਂ ਮੋਹਾਲੀ ਕਿਰਾਏ ‘ਤੇ ਰਹਿ ਰਿਹਾ ਹੈ। ਪੀੜਤਾ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ ਤੇ ਬਾਅਦ ”ਚ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। FIR ਕੱਟ ਕੇ ਮੁਬਾਰਕਪੁਰ ਦੇ ਸਰਕਾਰੀ ਸਕੂਲ ਨੂੰ ਭੇਜ ਦਿੱਤੀ ਗਈ ਹੈ। ਇਸ ਵਿਚਕਾਰ ਜਾਣਕਾਰੀ ਮਿਲੀ ਹੈ ਕੇ ਸਕੂਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਮੁਲਜ਼ਮ ਅਮਨਦੀਪ ਸਿੰਘ ਸਕੂਲ ਤੋਂ ਗ਼ੈਰਹਾਜ਼ਰ ਹੈ। ਹਾਲਾਂਕਿ ਉਸ ਦਾ ਫੋਨ ਕੰਮ ਕਰ ਰਿਹਾ ਹੈ ਪਰ ਉਹ ਅਣਜਾਣ ਨੰਬਰਾਂ ਤੋਂ ਫੋਨ ਨਹੀਂ ਚੁੱਕ ਰਿਹਾ। ਪੁਲਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਉਸ ਦੀ ਤਲਾਸ਼ ਜਾਰੀ ਹੈ। ਪਰ ਹਜੇ ਤੱਕ ਦੋਸ਼ੀ ਪਪੁਲਸ ਦੀਏ ਪਕੜ ਤੋਂ ਬਾਹਰ ਹੈ।