ਪੰਜਾਬ: ਸਮਸ਼ਾਨ ਘਾਟ ਚ ਅੱਧੀ ਰਾਤ ਨੂੰ ਕਰ ਰਹੇ ਸੀ ਇਹ ਕੰਮ, ਇਲਾਕਾ ਵਾਸੀਆਂ ਨੇ ਤੰਤਰ ਵਿਦਿਆ ਦਾ ਦੋਸ਼ ਲਗਾ ਕੀਤਾ ਪੁਲਿਸ ਹਵਾਲੇ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਵਗਿਆਨਕ ਯੁਗ ਦੇ ਵਿੱਚ ਜਿੱਥੇ ਇਨਸਾਨ ਚੰਨ ਤੇ ਪਹੁੰਚ ਗਿਆ ਹੈ ਅਤੇ ਸਾਇੰਸ ਵੱਲੋਂ ਬਹੁਤ ਤਰੱਕੀ ਕਰ ਲਈ ਗਈ ਹੈ। ਉਥੇ ਹੀ ਇਨਸਾਨ ਵੱਲੋਂ ਹਰ ਗੱਲ ਨੂੰ ਸੰਭਵ ਬਣਾਇਆ ਗਿਆ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਅਜੇ ਵੀ ਅੰਧ ਵਿਸ਼ਵਾਸ ਦੇ ਚਲਦਿਆਂ ਹੋਇਆਂ ਕਈ ਲੋਕਾਂ ਨੂੰ ਇਹਨਾਂ ਭਰਮ ਭੁਲੇਖਿਆਂ ਵਿਚ ਪਾ ਕੇ ਉਹਨਾਂ ਤੋਂ ਚੰਗਾ ਖਾਸਾ ਪੈਸਾ ਵਸੂਲਿਆ ਜਾਂਦਾ ਹੈ। ਉਥੇ ਹੀ ਸਾਹਮਣੇ ਆਉਣ ਵਾਲੀ ਅਜਿਹੀਆ ਕਈ ਘਟਨਾਵਾਂ ਲੋਕਾਂ ਦੇ ਮਨਾਂ ਉੱਤੇ ਗਹਿਰਾ ਅਸਰ ਪਾਉਂਦੀਆਂ ਹਨ ਅਤੇ ਉਨ੍ਹਾਂ ਵਿੱਚ ਡਰ ਪੈਦਾ ਕਰ ਦਿੰਦੀਆਂ ਹਨ ਜਿਸ ਨਾਲ ਕਈ ਲੋਕ ਮਾਨਸਿਕ ਤਨਾਅ ਦੇ ਸ਼ਿਕਾਰ ਹੋ ਜਾਂਦੇ ਹਨ।

ਹੁਣ ਇੱਥੇ ਸ਼ਮਸ਼ਾਨਘਾਟ ਵਿੱਚ ਅੱਧੀ ਰਾਤ ਨੂੰ ਇਹ ਕੰਮ ਕਰ ਰਹੇ ਲੋਕਾਂ ਨੂੰ ਇਲਾਕਾ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ, ਤੇ ਪੁਲਸ ਹਵਾਲੇ ਕੀਤਾ, ਤੰਤਰ ਵਿਦਿਆ ਦਾ ਇਸਤੇਮਾਲ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲਾ ਰੂਪਨਗਰ ਦੇ ਅਧੀਨ ਆਉਂਦੇ ਪਿੰਡ ਭੰਗਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਦੇ ਸ਼ਮਸ਼ਾਨਘਾਟ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕੁਝ ਸ਼ੱਕੀ ਵਿਅਕਤੀਆਂ ਵੱਲੋਂ ਕੁਝ ਕੀਤਾ ਜਾ ਰਿਹਾ ਸੀ।

ਜਿਸ ਕਾਰਨ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਵਿਚ ਡਰ ਦਾ ਮਾਹੌਲ ਵੀ ਪੈਦਾ ਹੋ ਗਿਆ ਸੀ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਜਿੱਥੇ ਦੋ-ਤਿੰਨ ਮਹੀਨਿਆਂ ਦੌਰਾਨ ਕਈ ਘਟਨਾਵਾਂ ਚੱਲ ਰਹੀਆਂ ਸਨ। ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਉਥੇ ਹੀ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਹੀ ਨੌਜਵਾਨ ਅਤੇ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ ਜੋ ਰਾਤ ਦੇ ਸਮੇਂ ਸ਼ਮਸ਼ਾਨਘਾਟ ਵਿੱਚ ਕੁਝ ਕਰ ਰਹੇ ਸਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਜਿੱਥੇ ਤਾਂਤਰਿਕ ਵਿਦਿਆ ਦਾ ਇਸਤੇਮਾਲ ਅਤੇ ਸ਼ਮਸ਼ਾਨਘਾਟ ਤੇ ਕੁਝ ਹੋਰ ਥਾਵਾਂ ਤੇ ਜਾ ਕੇ ਕੀਤਾ ਜਾ ਰਿਹਾ ਸੀ।

ਉੱਥੇ ਹੀ ਇਨ੍ਹਾਂ ਨੂੰ ਸ਼ਮਸ਼ਾਨ ਘਾਟ ਵਿੱਚ ਪਿੰਡ ਵਾਸੀਆਂ ਵੱਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਜਿੱਥੇ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਫੜੇ ਗਏ ਦੋਸ਼ੀਆਂ ਵੱਲੋਂ ਆਖਿਆ ਗਿਆ ਹੈ ਕਿ ਉਹ ਮੂਰਤੀਆਂ ਬਣਾਉਣ ਦਾ ਕੰਮ ਕਰਦੇ ਹਨ ਅਤੇ ਉਸ ਜਗ੍ਹਾ ਤੇ ਕੋਈ ਗਲਤ ਕੰਮ ਨਹੀਂ ਕਰਨ ਆਏ ਸਨ ਸਗੋਂ ਉਹ ਮੱਥਾ ਟੇਕਣ ਲਈ ਆਏ ਹੋਏ ਸਨ।