ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਜਿੱਥੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਅਤੇ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਮਾਪਿਆਂ ਨੂੰ ਜਿੱਥੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਵਾਸਤੇ ਬੱਸ ਡਰਾਈਵਰ ਦੇ ਉਪਰ ਵਿਸ਼ਵਾਸ ਕੀਤਾ ਜਾਂਦਾ ਹੈ ਜੋ ਕਿ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਘਰ ਤੋਂ ਲੈ ਕੇ ਜਾਵੇਗਾ ਅਤੇ ਛੱਡ ਕੇ ਜਾਵੇਗਾ। ਉਥੇ ਹੀ ਅਜਿਹੇ ਬੱਸ ਡਰਾਈਵਰਾਂ ਦੀ ਗਲਤੀ ਦੇ ਚਲਦਿਆਂ ਹੋਇਆਂ ਹਾਦਸੇ ਵਾਪਰਣ ਨਾਲ ਉਨ੍ਹਾਂ ਮਾਪਿਆਂ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ ਹੈ।
ਹੁਣ ਪੰਜਾਬ ਵਿੱਚ ਸਕੂਲੀ ਬੱਸ ਹੋਈ ਹਾਦਸੇ ਦੀ ਸ਼ਿਕਾਰ, ਸਥਾਨਕ ਲੋਕਾਂ ਨੇ ਬੱਚਿਆਂ ਨੂੰ ਕੱਢਿਆ ਬਾਹਰ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੜ੍ਹਦੀਵਾਲਾ ਦੇ ਅਧੀਨ ਆਉਂਦੇ ਇਕ ਪਿੰਡ ਫ਼ਤਿਹਪੁਰ ਤੋਂ ਸਾਹਮਣੇ ਆਇਆ ਹੈ,ਜਿੱਥੇ ਇਸ ਪਿੰਡ ਦੇ ਵਿੱਚ ਉਸ ਸਮੇਂ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਸਕੂਲ ਬੱਸ ਖੇਤਾਂ ‘ਚ ਪਲਟ ਗਈ, ਅਤੇ ਬੱਸ ਵਿਚ ਸਵਾਰ 4 ਬੱਚੇ ਜ਼ਖ਼ਮੀ ਹੋ ਗਏ। ਇਸ ਹਾਦਸੇ ਦੇ ਕਾਰਨ ਜਿੱਥੇ ਬੱਚਿਆਂ ਵਿੱਚ ਡਰ ਪੈਦਾ ਹੋ ਗਿਆ ਉਥੇ ਹੀ ਬੱਸ ਪਲਟਣ ਦੀ ਖਬਰ ਮਿਲਦੇ ਹੀ ਲੋਕਾਂ ਵੱਲੋਂ ਤੁਰੰਤ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ।
ਇਹ ਘਟਨਾ ਮੰਗਲਵਾਰ ਨੂੰ ਗੜ੍ਹਦੀਵਾਲਾ ਦੇ ਪਿੰਡ ਫਤਿਹਪੁਰ ਵਿਚ ਵਾਪਰੀ ਹੈ,ਜਦੋਂ ਹਾਰਵਰਡ ਸਕੂਲ ਦੀ ਬੱਸ, ਨੰਬਰ ਪੀ ਬੀ 07 ਯੂ 2070 ਬੱਚਿਆਂ ਲੈ ਕੇ ਰੋਜ਼ਾਨਾ ਦੀ ਤਰ੍ਹਾਂ ਹੀ ਸਵੇਰ ਦੇ ਸਮੇਂ ਉਨ੍ਹਾਂ ਦੇ ਘਰਾਂ ਤੋਂ ਲੈ ਕੇ ਸਕੂਲ ਜਾ ਰਹੀ ਸੀ। ਉਸ ਸਮੇਂ ਬੱਸ ਦੀ ਸਪੀਡ ਵਧੇਰੇ ਹੋਣ ਦੇ ਚਲਦਿਆਂ ਹੋਇਆਂ ਇਹ ਹਾਦਸਾ ਵਾਪਰ ਗਿਆ।
ਜਿੱਥੇ ਬਸ ਦਾ ਸੰਤੁਲਨ ਵਿਗੜ ਜਾਣ ਦੇ ਕਾਰਨ ਬੱਸ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ 21 ਦੇ ਲੱਗਭੱਗ ਬੱਚੇ ਮੌਜੂਦ ਸਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਲੋਕਾਂ ਵੱਲੋਂ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ। ਉਥੇ ਹੀ ਚਾਰ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਬੱਸ ਦੀ ਸਪੀਡ ਵਧੇਰੇ ਹੋਣ ਦੇ ਚੱਲਦੇ ਹੋਏ ਵਾਪਰਿਆ ਹੈ। ਜੋ ਕਿ ਬੱਸ ਡਰਾਇਵਰ ਦੀ ਅਣਗਹਿਲੀ ਦੱਸੀ ਜਾ ਰਹੀ ਹੈ।
Previous Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ, ਮੱਝਾਂ ਦਾ ਭਰਿਆ ਟਰੱਕ ਪਲਟਣ ਕਾਰਨ ਹੋਈ 13 ਪਸ਼ੂਆਂ ਦੀ ਮੌਤ
Next Postਪੰਜਾਬ, 4 ਦਿਨ ਤੋਂ ਪੁੱਤ ਦੀ ਲਾਸ਼ ਕੋਲ ਪਿਆ ਰਿਹਾ ਬਜ਼ੁਰਗ, ਗੁਆਂਢੀਆਂ ਨੇ ਪੁਲਿਸ ਬੁਲਾਈ ਤਾਂ ਉੱਡੇ ਹੋਸ਼