ਆਈ ਤਾਜਾ ਵੱਡੀ ਖਬਰ
ਬੱਚਿਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਮਹੱਤਵਪੂਰਨ ਸਕੀਮਾਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਸਕੀਮਾਂ ਰਾਹੀਂ ਬੱਚੇ ਸਿੱਖਿਆ ਦੇ ਅਸਲ ਮਤਲਬ ਨੂੰ ਸਮਝ ਆਪਣੀ ਜ਼ਿੰਦਗੀ ਨੂੰ ਹੋਰ ਸੁਖਾਲਾ ਕਰ ਲੈਂਦੇ ਹਨ। ਇਸਦੇ ਨਾਲ ਹੀ ਕੁੱਝ ਸਕੀਮਾਂ ਰਾਹੀਂ ਬੱਚਿਆਂ ਦੀ ਆਰਥਿਕ ਤੌਰ ਉਪਰ ਮਦਦ ਵੀ ਹੋ ਜਾਂਦੀ ਹੈ। ਹੁਣੇ ਹੁਣੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਇੱਕ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਗਿਆ ਹੈ।
ਇਸ ਖੁਸ਼ਖਬਰੀ ਵਿੱਚ ਸਿੱਖਿਆ ਵਿਭਾਗ ਆਪਣਾ ਪੋਰਟਲ 11 ਤੋਂ 15 ਨਵੰਬਰ ਤੱਕ ਮੁੜ ਖੋਲਣ ਜਾ ਰਿਹਾ ਹੈ। ਇਸ ਤਹਿਤ ਉਨ੍ਹਾਂ ਵਿਦਿਆਰਥੀਆਂ ਨੂੰ ਰਾਜ ਪੱਧਰੀ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਮਿਲੇਗਾ ਜੋ ਪਹਿਲਾਂ ਇਸ ਪ੍ਰੀਖਿਆ ਲਈ ਰਜਿਸਟਰ ਨਹੀਂ ਕਰ ਪਾਏ ਸਨ। ਐਨਟੀਐਸਈ ਦੀ ਇਹ ਪਹਿਲੇ ਪੜਾਅ ਦੀ ਪ੍ਰੀਖਿਆ ਦਸੰਬਰ ਦੀ 13 ਤਰੀਕ ਨੂੰ ਕਰਵਾਈ ਜਾਵੇਗੀ। ਇਸ ਪ੍ਰੀਖਿਆ ਵਿੱਚ ਬੈਠਣ ਲਈ ਵਿਦਿਆਰਥੀ ਆਪਣੀ ਰਜਿਸਟ੍ਰੇਸ਼ਨ ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਕਾਰਿਤ ਪੋਰਟਲ http://epunjabschool.gov.in ਉਪਰ ਜਾ ਕੇ ਕਰ ਸਕਦੇ ਹਨ।
ਇਸ ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਐਗਜ਼ਾਮ ਵਿੱਚ 10ਵੀਂ ਕਲਾਸ ਵਿੱਚ ਪੜ੍ਹਦੇ ਬੱਚੇ ਬੈਠ ਸਕਦੇ ਹਨ। ਇਸ ਪ੍ਰੀਖਿਆ ਵਿੱਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਨੌਵੀਂ ਜਮਾਤ ਵਿੱਚ 55% ਅੰਕ ਅਤੇ ਹੋਰ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ 70% ਅੰਕਾਂ ਦਾ ਹੋਣਾ ਲਾਜ਼ਮੀ ਹੈ। ਪਹਿਲੇ ਪੜਾਅ ਦੀ ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਐਨਸੀਈਆਰਟੀ ਨਵੀਂ ਦਿੱਲੀ ਵੱਲੋਂ ਲਈ ਜਾਣ ਵਾਲੀ ਦੂਸਰੀ ਪ੍ਰੀਖਿਆ ਵਿੱਚ ਬੈਠਣਗੇ।
ਇਸ ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਦੋ ਹਜ਼ਾਰ ਵਿਦਿਆਰਥੀਆਂ ਨੂੰ ਐਨਸੀਈਆਰਟੀ ਵੱਲੋਂ ਵਜ਼ੀਫਾ ਦਿੱਤਾ ਜਾਵੇਗਾ। ਜਿਸ ਵਿੱਚ 1,250 ਰੁਪਏ ਪ੍ਰਤੀ ਮਹੀਨਾਂ ਸਕਾਲਰਸ਼ਿੱਪ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ। ਜਿਹੜੇ ਬੱਚੇ ਅੰਡਰ ਗ੍ਰੈਜੂਏਟ ਹਨ ਜਾਂ ਪੋਸਟ ਗ੍ਰੈਜੂਏਟ ਹਨ ਉਹਨਾਂ ਵਿਦਿਆਰਥੀਆਂ ਲਈ 2,000 ਰੁਪਏ ਪ੍ਰਤੀ ਮਹੀਨਾਂ ਸਕਾਲਰਸ਼ਿੱਪ ਦਾ ਇੰਤਜ਼ਾਰ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਨਿਯਮਾਂ ਮੁਤਾਬਕ ਇਹ ਸਕਾਲਰਸ਼ਿਪ ਹੋਰਨਾਂ ਕਲਾਸਾਂ ਨੂੰ ਵੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਸਕਾਲਰਸ਼ਿਪ ਦੀ ਰਿਜ਼ਰਵੇਸ਼ਨ ਉਸੇ ਤਰ੍ਹਾਂ ਨਾਲ ਹੋਵੇ ਕਿ ਜਿਸ ਤਰ੍ਹਾਂ ਨਾਲ ਕੇਂਦਰ ਸਰਕਾਰ ਦੀ ਰਿਜ਼ਰਵੇਸ਼ਨ ਪਾਲਸੀ ਹੈ।
Previous Postਕਨੇਡਾ ਜਾਣ ਵਾਲਿਆਂ ਲਈ ਆਈ ਖੁਸ਼ਖਬਰੀ – ਹੋਇਆ ਇਹ ਐਲਾਨ
Next Postਕਿਸਾਨ ਬਿੱਲਾਂ ਨੂੰ ਲੈ ਕੇ ਸੰਨੀ ਦਿਓਲ ਦੀ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਰਹੀ ਚਰਚਾ