ਪੰਜਾਬ ਵਾਸੀਆਂ ਲਈ ਆ ਰਹੀ ਚੰਗੀ ਖਬਰ ਹੋਣ ਲੱਗਾ ਇਹ ਕੰਮ – ਲੋਕਾਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਕਰੋਨਾ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ ਉਥੇ ਹੀ ਕਈ ਤਰ੍ਹਾਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਤਾਲਾਬੰਦੀ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਕੀਤੀ ਗਈ ਤਾਲਾਬੰਦੀ ਦੌਰਾਨ ਲੋਕਾਂ ਦੇ ਇਕੱਠ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆ ਹਨ। ਜਿਨ੍ਹਾਂ ਦੇ ਚਲਦਿਆਂ ਲੋਕਾਂ ਦੇ ਕਈ ਕੰਮਾਂ ਉਪਰ ਇਸ ਦਾ ਅਸਰ ਵੇਖਿਆ ਗਿਆ ਹੈ। ਸਰਕਾਰ ਵੱਲੋਂ ਸਮੇਂ-ਸਮੇਂ ਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਕਈ ਤਰਾਂ ਦੇ ਐਲਾਨ ਕੀਤੇ ਜਾਂਦੇ ਹਨ।

ਉੱਥੇ ਹੀ ਪਹਿਲਾਂ ਤੋਂ ਲਾਗੂ ਕਈ ਨਿਯਮਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਜਿਸ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋ ਸਕੇ। ਮਾਲ ਵਿਭਾਗ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਜਮ੍ਹਾਂਬੰਦੀਆਂ ਦੀਆਂ ਫ਼ਰਦਾ ਨੂੰ ਘਰ ਵਿਚ ਹੀ ਮੁਹਇਆ ਕਰਵਾਉਣ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਇਹ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗੀ। ਇਸ ਦੌਰਾਨ ਬਿਨੈਕਾਰ ਆਪਣੇ ਰਿਕਾਰਡ ਦਾ ਵੇਰਵਾ jamabandi.punjab.gov.in ਵੈੱਬਸਾਈਟ ਉੱਪਰ ਲੈ ਸਕਦਾ ਹੈ ਇਸਦੇ ਨਾਲ ਹੀ ਬਿਨੈ ਪੱਤਰ ਆਨਲਾਈਨ ਵੀ ਜਮਾਂ ਕਰਵਾ ਸਕਦਾ ਹੈ ਅਤੇ ਕੋਰੀਅਰ/ਰਜਿਸਟਰਡ ਪੋਸਟ ਰਾਹੀ ਸੂਬੇ ਵਿੱਚ ਸੌ ਰੁਪਏ ਫੀਸ ਵਿਚ, ਦੇਸ਼ ਦੇ ਹੋਰ ਸੂਬਿਆਂ ਵਿਚ ਇਸ ਦੀ ਫੀਸ 200 ਰੁਪਏ ਹੋਵੇਗੀ ਅਤੇ ਈਮੇਲ ਦੁਆਰਾ ਫ਼ਰਦ ਜਮ੍ਹਾਂ ਕਰਵਾਉਣ ਦੀ ਕੀਮਤ 50 ਰੁਪਏ ਪ੍ਰਤੀ ਫ਼ਰਦ ਦੇਣੀ ਪਵੇਗੀ ਅਤੇ ਇਸ ਦੀ ਕਾਪੀ ਉਸਦੇ ਘਰ ਪਹੁੰਚਾ ਦਿੱਤੀ ਜਾਵੇਗੀ।

ਅਰਜ਼ੀ ਦੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਜਾ ਸਕੇਗਾ ਅਤੇ ਐਸ ਐਮ ਐਸ ਰਾਹੀਂ ਹਰ ਪੜਾਅ ਦੀ ਸਥਿਤੀ ਤੋਂ ਜਾਣੂ ਕਰਵਾਇਆ ਜਾ ਸਕੇਗਾ। ਹੁਣ ਤੱਕ ਜਨਤਾ ਨੂੰ ਸੂਬੇ ਵਿਚ 172 ਫਰਦ ਕੇਂਦਰਾਂ ਅਤੇ 516 ਸੇਵਾ ਕੇਂਦਰਾਂ ਦੁਆਰਾ ਫਰਦਾਂ ਦੀਆਂ ਪਰਮਾਣਿਤ ਕਾਪੀਆਂ ਮੁੱਹਈਆ ਕਰਵਾਈਆਂ ਜਾ ਰਹੀਆਂ ਸਨ ਉਹ ਹੁਣ ਬਿਨੈਕਾਰ ਦੇ ਘਰ ਪਹੁੰਚਾਈਆਂ ਜਾਣਗੀਆਂ।

ਵਧੀਕ ਮੁੱਖ ਸਕੱਤਰ ਮਾਲ ਰਵਨੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿਸੇ ਵੀ ਵਿਅਕਤੀ ਨੂੰ ਆਪਣੀ ਜਮ੍ਹਾਂ ਪੂੰਜੀ ਜਾਂ ਜਾਇਦਾਦ ਦੀ ਪਰਮਾਣਿਤ ਕਾਪੀ ਲਈ ਸਿਰਫ ਲੋੜੀਂਦੀ ਫੀਸ ਮੁੱਹਈਆ ਕਰਵਾਉਣ ਦੀ ਜ਼ਰੂਰਤ ਹੈ ਤੇ ਉਹ ਇਸ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਕਾਪੀਆਂ ਉਹਨਾਂ ਨੂੰ 3-4 ਦਿਨਾਂ ਦੇ ਅੰਦਰ ਹੀ ਸਪੀਡ ਪੋਸਟ ਰਾਹੀਂ ਉਨ੍ਹਾਂ ਦੇ ਪਤੇ ਤੇ ਪਹੁੰਚਾ ਦਿੱਤੀਆਂ ਜਾਣਗੀਆਂ। ਵਿਭਾਗ ਵੱਲੋਂ ਜਾਰੀ ਕੀਤੀ ਗਈ ਇਸ ਸਹੂਲਤ ਰਾਹੀ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।