ਆਈ ਤਾਜ਼ਾ ਵੱਡੀ ਖਬਰ
ਜਿੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ । ਕਈ ਤਰ੍ਹਾਂ ਦੀਆਂ ਸਕੀਮਾਂ ਇਹ ਸਰਕਾਰ ਹੁਣ ਪੰਜਾਬੀਆਂ ਦੇ ਲਈ ਲੈ ਕੇ ਆਉਂਦੀ ਹੋਈ ਨਜ਼ਰ ਆ ਰਹੀ ਹੈ । ਜਿਸਦੇ ਚੱਲਦੇ ਪੰਜਾਬ ਦੇ ਵਿਚ ਉਨ੍ਹਾਂ ਸਕੀਮਾਂ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸੇ ਵਿਚਕਾਰ ਹੁਣ ਪੰਜਾਬ ਵਾਸੀਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਚ ਇਕ ਨਵੀਂ ਸਕੀਮ ਸ਼ੁਰੂ ਹੋਣ ਜਾ ਰਹੀ ਹੈ । ਦੱਸ ਦੇਈਏ ਟਰੈਫਿਕ ਵਿਵਸਥਾ ਅਤੇ ਟਰੈਫਿਕ ਪੁਲਸ ਦੀ ਕਾਰਵਾਈ ਪਾਰਦਰਸ਼ੀ ਕਰਨ ਦੇ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਹੁਣ ਟਰੈਫਿਕ ਮਾਰਸ਼ਲ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।
ਜ਼ਿਕਰਯੋਗ ਹੈ ਕਿ ਏ ਡੀ ਜੀ ਪੀ ਟ੍ਰੈਫਿਕ ਦੇ ਲੈਟਰ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪੁਲੀਸ ਕਮਿਸ਼ਨਰ ਅਤੇ ਐਸ ਐਸ ਪੀਜ਼ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਆਪਣੇ ਆਪਣੇ ਜ਼ਿਲ੍ਹੇ ਵਿਚ ਮਾਰਸ਼ਲ ਭਰਤੀ ਕਰਨ । ਇਸ ਲੈਟਰ ਵਿਚ ਗਾਈਡਲਾਈਂਸ ਵੀ ਜਾਰੀ ਕੀਤੀਆਂ ਗਈਆਂ ਹਨ , ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਟ੍ਰੈਫਿਕ ਪੁਲੀਸ ਦਸ ਟ੍ਰੈਫਿਕ ਮਾਰਸ਼ਲ ਭਰਤੀ ਕਰੇਗੀ । ਹਾਲਾਂਕਿ ਜਲੰਧਰ ਵਿੱਚ ਪਹਿਲਾਂ ਤੋਂ ਹੀ ਦੱਸ ਮਾਰਸ਼ਲ ਹਨ ਪਰ ਉਹ ਡਿਊਟੀ ਨਹੀਂ ਦੇ ਰਹੇ ।
ਉੱਥੇ ਹੀ ਜਾਰੀ ਹੋਈਆਂ ਗਾਈਡਲਾਈਂਸ ਮੁਤਾਬਕ ਪੁਲੀਸ ਕਮਿਸ਼ਨਰ ਤੇ ਐੱਸਐੱਸਪੀ ਖ਼ੁਦ ਚੁਣ ਕੇ ਲਾਏ ਗਏ ਟ੍ਰੈਫਿਕ ਮਾਰਸ਼ਲ ਦੀ ਨਿਯੁਕਤੀ ਕਰਨਗੇ । ਦੱਸ ਦਈਏ ਕਿ ਜਾਰੀ ਹੋਏ ਲੈਟਰ ਮੁਤਾਬਕ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਖ਼ੁਦ ਚੁਣ ਕੇ ਲਾਏ ਗਏ ਟਰੈਫਿਕ ਮਾਰਸ਼ਲ ਦੀ ਨਿਯੁਕਤੀ ਕਰਨਗੇ।
ਹੁਣ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਕਿਹੜੇ ਕਿਹੜੇ ਲੋਕ ਟ੍ਰੈਫਿਕ ਮਾਰਸ਼ਲ ਦੇ ਲਈ ਨਿਯੁਕਤ ਕੀਤੇ ਜਾਣੇ ਹਨ , ਸਾਬਕਾ ਫ਼ੌਜੀ, ਸਾਬਕਾ ਪੁਲਸ ਮੁਲਾਜ਼ਮ, ਸਾਬਕਾ ਬੈਂਕ ਮੁਲਾਜ਼ਮ, ਸਾਬਕਾ ਟੀਚਰ, ਬੈਂਕ ਮੁਲਾਜ਼ਮ ਜਾਂ ਫਿਰ ਪ੍ਰੋਫੈਸ਼ਨਲ ਹੋਣ। ਜਲਦ ਹੀ ਹੁਣ ਟ੍ਰੈਫਿਕ ਮਾਰਸ਼ਲ ਤੈਨਾਤ ਕੀਤੇ ਜਾਣੇ ਹਨ ਇੰਨਾ ਹੀ ਨਹੀਂ ਸਗੋਂ ਟ੍ਰੈਫਿਕ ਮਾਰਸ਼ਲ ਦੀ ਇੰਟਰਵਿਊ ਵੀ ਖੁਦ ਸੀ ਪੀ ਯਾ ਐਸਐਸਪੀ ਵੱਲੋਂ ਕੀਤੀ ਜਾਵੇਗੀ ।
Previous Postਇਥੇ ਸਕੂਲੀ ਬੱਸ ਨਾਲ ਬੱਚੇ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ, ਸੁਣ ਪਰਿਵਾਰ ਚ ਪਿਆ ਚੀਕ ਚਿਹਾੜਾ
Next Postਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਬਿਜਲੀ ਬਾਰੇ ਆਇਆ ਇਹ ਵੱਡਾ ਬਿਆਨ, ਤਾਜਾ ਵੱਡੀ ਖਬਰ