ਆਈ ਤਾਜ਼ਾ ਵੱਡੀ ਖਬਰ
ਕੋਰੋਨਾ ਮਹਾਮਾਰੀ ਦੇ ਸਮੇਂ ਦੌਰਾਨ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਹਾਲਾਤਾਂ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਜਿਨ੍ਹਾਂ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਪਰ ਜਿਵੇਂ ਜਿਵੇਂ ਹੁਣ ਦੇਸ਼ ਦੇ ਵਿਚ ਕੋਰੋਨਾ ਦੇ ਮਾਮਲੇ ਘਟ ਰਹੇ ਹਨ , ਉਸ ਦੇ ਚੱਲਦੇ ਦੇਸ਼ ਦੀਆਂ ਵੱਖ ਵੱਖ ਸਰਕਾਰਾਂ ਦੇ ਵੱਲੋਂ ਕਰੁਣਾ ਮਹਾਂਮਾਰੀ ਦੇ ਸਮੇਂ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ।
ਜਿਸ ਦੇ ਚੱਲਦੇ ਲੋਕਾਂ ਦੇ ਵਿਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ । ਇਸੇ ਵਿਚਕਾਰ ਹੁਣ ਪੰਜਾਬ ਤੇ ਮੁਸਾਫਰਾਂ ਦੇ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਪੰਜ ਦਸੰਬਰ ਨੂੰ ਇਕ ਵੱਡਾ ਐਲਾਨ ਹੋਣ ਜਾ ਰਿਹਾ ਹੈ , ਜਿਸ ਦੇ ਚੱਲਦੇ ਪੰਜਾਬ ਦੇ ਲੋਕਾਂ ਦੇ ਵਿਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ । ਦਰਅਸਲ ਹੁਣ ਪੰਜਾਬ ਤੇ ਮੁਸਾਫਰਾਂ ਲਈ ਇੱਕ ਵੱਡੀ ਅਤੇ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਹੁਣ ਪੰਜ ਦਸੰਬਰ ਨੂੰ ਕੁਝ ਬਿਨਾਂ ਰਿਜ਼ਰਵੇਸ਼ਨ ਵਾਲੀਆਂ ਸਪੈਸ਼ਲ ਟ੍ਰੇਨਾਂ ਨੂੰ ਮੁੜ ਤੋਂ ਬਹਾਲ ਕਰਨ ਜਾ ਰਿਹਾ ਹੈ ।
ਇਹ ਸਪੈਸ਼ਲ ਰੇਲ ਗੱਡੀਆਂ ਸ਼ੁਰੁਆਤੀ ਅਤੇ ਟੀਚੇ ਦੇ ਵਿਚਕਾਰ ਸਾਰੇ ਸਟੇਸ਼ਨਾਂ ਤੇ ਰੁਕਣ ਗਿਆ ਜਿਸ ਕਾਰਨ ਹੁਣ ਛੋਟੇ ਛੋਟੇ ਸਟੇਸ਼ਨਾਂ ਦੇ ਲੋਕਾਂ ਨੂੰ ਵੀ ਸੌਖ ਰਹੇਗੀ । ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਬਹੁਤ ਸਾਰੀਆਂ ਟਰੇਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ । ਪਰ ਹੁਣ ਕੋਰੋਨਾ ਦੇ ਮਾਮਲੇ ਘਟਣ ਦੇ ਚਲਦੇ ਸਰਕਾਰ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ।
ਇਸੇ ਵਿਚਕਾਰ ਹੁਣ ਪੰਜ ਦਸੰਬਰ ਤੋਂ ਜਲੰਧਰ ਅੰਮ੍ਰਿਤਸਰ ਦੇ ਡੇਰਾ ਬਾਬਾ ਨਾਨਕ ਦੇ ਲਈ ਟ੍ਰੇਨਾਂ ਬਹਾਲ ਕਰਨ ਦੀ ਮਨਜ਼ੂਰੀ ਸਰਕਾਰ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਦੇ ਦਿੱਤੀ ਗਈ ਹੈ। ਪਰ ਇਸ ਦੌਰਾਨ ਰੇਲਵੇ ਵੱਲੋਂ ਮੁਸਾਫਰਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਲਈ ਲਾਜ਼ਮੀ ਤੌਰ ਤੇ ਕਿਹਾ ਗਿਆ ਹੈ। ਜਿਸ ਦੌਰਾਨ ਯਾਤਰੀ ਮਾਸਕ ,ਸੈਨੀਟਾਈਜ਼ਰ, ਦਸਤਾਨੇ ਆਦਿ ਪਾਉਣਗੇ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਉਚਿਤ ਦੂਰੀ ਬਣਾਉਣੀ ਜ਼ਰੂਰੀ ਹੋਵੇਗੀ ।
Previous Postਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੋ ਗਿਆ ਵੱਡਾ ਐਲਾਨ – ਹੁਣ ਇਸ ਕੰਮ ਤੋਂ ਪਹਿਲਾਂ ਕਰਵਾਉਣਾ ਪਵੇਗਾ ਕੋਵਿਡ ਟੈਸਟ
Next Postਨਵੇਂ ਵਾਇਰਸ ਓਮੀਕਰੋਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਦੇ ਦਿਤਾ ਇਹ ਸਖਤ ਹੁਕਮ – ਤਾਜਾ ਵੱਡੀ ਖਬਰ