ਆਈ ਤਾਜ਼ਾ ਵੱਡੀ ਖਬਰ
ਵਾਹਨ ਚਾਲਕਾਂ ਦੀ ਸੁਰੱਖਿਆ ਵਾਸਤੇ ਜਿਥੇ ਸੜਕੀ ਆਵਾਜਾਈ ਮਤਰਾਲਾ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਜਿਸ ਨਾਲ ਵਾਪਰ ਰਹੇ ਭਿਆਨਕ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਵੀ ਬਚਾਅ ਹੋ ਸਕੇ। ਸਮੇਂ ਸਮੇਂ ਤੇ ਜਿਥੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲੋਕਾਂ ਨੂੰ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ। ਇਸ ਸਭ ਦੇ ਬਾਵਜੂਦ ਵੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਾਹਨ ਚਲਾਉਂਦੇ ਸਮੇਂ ਅਣਗਹਿਲੀ ਵਰਤੀ ਜਾਂਦੀ ਹੈ ਉਥੇ ਹੀ ਕਈ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਅਤੇ ਇਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦੀ ਜਾਨ ਤੱਕ ਚਲੇ ਜਾਂਦੀ ਹੈ।
ਇਸ ਤਰਾਂ ਅਜਿਹੇ ਹਾਦਸਿਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਪੰਜਾਬ ਵਿੱਚ ਇਥੇ ਮੇਲਾ ਦੇਖਣ ਜਾ ਰਿਹਾ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਇੱਕੋ ਹੀ ਘਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਮੋਟਰਸਾਈਕਲਾਂ ਤੇ 2 ਨੌਜਵਾਨ ਅਤੇ 2 ਲੜਕੀਆਂ ਸਵਾਰ ਹੋ ਕੇ ਮੇਲਾ ਦੇਖਣ ਜਾ ਰਹੇ ਸਨ।
ਜਿਸ ਸਮੇਂ ਹਰਜਿੰਦਰ ਸਿੰਘ ਵਾਸੀ ਗੁੱਜਰਪੁਰਾ, ਹਰਜਿੰਦਰ ਸਿੰਘ ਹੈਪੀ ਅਤੇ ਉਸ ਦੀ ਪਤਨੀ ਕਾਜਲ ,ਤੇ ਉਸ ਦੀ ਸਾਲੀ ਨੇਹਾ ਜਦੋਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪਿੰਡ ਚਮਿਆਰੀ ਦੇ ਨਜ਼ਦੀਕ ਪਹੁੰਚੇ ਤਾਂ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿੱਥੇ ਮੋਟਰਸਾਈਕਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਉਥੇ ਹੀ ਮੋਟਰਸਾਈਕਲ ਤੇ ਸਵਾਰ ਚਾਰ ਜਣਿਆਂ ਦੇ ਵਿੱਚੋਂ ਤਿੰਨ ਜਣਿਆਂ ਦੀ ਘਟਨਾ ਸਥਨ ਤੇ ਮੌਤ ਹੋ ਗਈ ਜਦਕਿ ਮ੍ਰਿਤਕ ਨੌਜਵਾਨ ਦੀ ਪਤਨੀ ਕਾਜਲ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਉਥੇ ਹੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਪੰਜਾਬ: ਪੁਰਾਣੀ ਦੁਸ਼ਮਣੀ ਦੇ ਚਲਦੇ ਨੌਜਵਾਨ ਨੂੰ ਰਾਹ ਚ ਘੇਰ ਤੇਜਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ
Next Postਇਥੇ ਸਮਸ਼ਾਨ ਘਾਟ ਚ ਔਰਤ ਨਾਲ ਹੋਇਆ ਵੱਡਾ ਕਾਂਡ, ਪੁਲਿਸ ਨੇ ਕੀਤੀ ਕਾਰਵਾਈ