ਪੰਜਾਬ : ਮਰੇ ਪਿਓ ਦੇ ਭੋਗ ਵਾਲੇ ਦਿਨ ਪੁੱਤ ਨੂੰ ਵੀ ਮਿਲੀ ਬਾਪ ਵਾਂਗ ਮੌਤ, ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿਥੇ ਸਰਕਾਰ ਵੱਲੋਂ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ। ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਹੀ ਕੁੱਝ ਪਾਬੰਦੀਆਂ ਵਿੱਚ ਕਮੀ ਕੀਤੀ ਜਾ ਰਹੀ ਹੈ। ਪੰਜਾਬ ਵਿਚ ਜਿੱਥੇ ਕੋਰੋਨਾ ਕਾਰਨ ਹਾਹਾਕਾਰ ਮਚੀ ਹੋਈ ਹੈ ਉਥੇ ਹੀ ਆਖਿਆ ਜਾ ਰਿਹਾ ਹੈ ਕਰੋਨਾ ਕੇਸਾਂ ਵਿਚ ਪਹਿਲਾਂ ਦੇ ਮੁਕਾਬਲੇ ਕਮੀ ਦਰਜ ਕੀਤੀ ਗਈ ਹੈ। ਪਰ ਹਰ ਰੋਜ਼ ਹੀ ਕਰੋਨਾ ਤੋਂ ਪ੍ਰਭਾਵਤ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਨਵੀਆਂ ਹਦਾਇਤਾਂ ਦੇ ਅਨੁਸਾਰ ਜਿਥੇ ਅੰਤਿਮ ਅਤੇ ਵਿਆਹ ਸਮਾਗਮ ਵਿੱਚ 10 ਵਿਅਕਤੀਆਂ ਦੀ ਗਿਣਤੀ ਨੂੰ ਵਧਾ ਕੇ 20 ਵਿਅਕਤੀ ਕਰ ਦਿੱਤਾ ਗਿਆ ਹੈ।

ਉਥੇ ਹੀ ਦੁਕਾਨਦਾਰਾਂ ਨੂੰ ਵੀ ਦੁਕਾਨਾਂ ਖੋਲਣ ਲਈ ਸ਼ਨੀਵਾਰ ਦੀ ਤਾਲਾਬੰਦੀ ਤੋਂ ਛੁਟਕਾਰਾ ਦੇ ਦਿੱਤਾ ਗਿਆ ਹੈ। ਹੁਣ ਪਿਉ ਦੇ ਭੋਗ ਵਾਲੇ ਦਿਨ ਪੁੱਤਰ ਦੀ ਹੋਈ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੁਨਾਮ ਊਧਮ ਸਿੰਘ ਵਾਲਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਕਰੋਨਾ ਦੀ ਚਪੇਟ ਵਿਚ ਆ ਗਿਆ ਸੀ। ਜਿਸ ਕਾਰਨ ਪਹਿਲਾਂ ਪਿਤਾ ਪ੍ਰੀਤਮ ਸਿੰਘ ਹਾਂਡਾ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਜਿਸ ਨੂੰ ਹਾਲਤ ਗੰਭੀਰ ਹੋਣ ਤੇ ਪਟਿਆਲਾ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਰਸਤੇ ਵਿੱਚ ਹੀ ਮੌਤ ਹੋ ਗਈ ਸੀ।

ਉਸ ਤੋਂ ਬਾਅਦ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਅਤੇ ਅੱਜ ਉਨ੍ਹਾਂ ਦਾ ਭੋਗ ਸੀ। ਉਨ੍ਹਾਂ ਦਾ ਬੇਟਾ ਵੀ ਕਰੋਨਾ ਦੀ ਚਪੇਟ ਵਿਚ ਆਇਆ ਹੋਇਆ ਸੀ। ਉਸ ਦੀ ਆਪਣੇ ਪਿਤਾ ਦੇ ਭੋਗ ਵਾਲੇ ਦਿਨ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਐਸਐਮਓ ਡਾਕਟਰ ਸੰਜੇ ਗਾਹਕਾਂ ਵੱਲੋਂ ਦਿੱਤੀ ਗਈ ਹੈ। ਇਕ ਹੀ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ ਹੋਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਵਾਰਡ ਨੰਬਰ 8 ਦੇ ਕੌਂਸਲਰ ਹਰਪਾਲ ਹਾਂਡਾ ਅਤੇ ਸਾਬਕਾ ਨਗਰ ਕੌਂਸਲਰ ਵਿਜੇ ਪਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਰਦੀਪ ਸਿੰਘ ਮੋਟਰਸਾਈਕਲ ਸੇਲ ਪ੍ਰਚੇਜ਼ ਦਾ ਕੰਮ ਕਰਦਾ ਸੀ। ਜਿਸ ਦੀ ਆਪਣੇ ਪਿਤਾ ਵਾਂਗ ਅੱਜ ਪਟਿਆਲਾ ਦੇ ਹਸਪਤਾਲ ਵਿੱਚ ਕੋਰੋਨਾ ਕਾਰਨ ਮੌਤ ਹੋ ਗਈ ਹੈ। ਜਿਸ ਦਾ ਅੰਤਿਮ ਸੰਸਕਾਰ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਕਰ ਦਿੱਤਾ ਗਿਆ ਹੈ।