ਪੰਜਾਬ ਪੁਲਸ ਦੀ ਵਰਦੀ ਕੀਤੀ ਦਾਗਦਾਰ – ਕੀਤੀ ਅਜਿਹੀ ਹਰਕਤ ਸਾਰੇ ਪੰਜਾਬ ਚ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਦੇਸ਼ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵਾਪਰਨ ਵਾਲੀਆਂ ਘਟਨਾਵਾਂ ਵਿੱਚ ਬਹੁਤ ਸਾਰੇ ਲੋਕ ਲੁੱਟ ਖੋਹ ਦਾ ਸ਼ਿਕਾਰ ਹੋ ਜਾਂਦੇ ਹਨ। ਉਥੇ ਹੀ ਆਏ ਦਿਨ ਵਾਪਰਨ ਵਾਲੀਆ ਘਟਨਾਵਾਂ ਦੇ ਕਾਰਨ ਕੋਈ ਨਾ ਕੋਈ ਵਿਭਾਗ ਚਰਚਾ ਦੇ ਵਿਚ ਬਣਿਆ ਰਹਿੰਦਾ ਹੈ। ਪੰਜਾਬ ਵਿੱਚ ਪੁਲਿਸ ਵਿਭਾਗ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ ਜਾਂਦਾ ਹੈ। ਪੁਲਸ ਵੱਲੋਂ ਜਿੱਥੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਉਥੇ ਹੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਅਜਿਹੇ ਕਾਰਨਾਮਿਆਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ, ਜਿਸ ਨਾਲ ਸਾਰਾ ਪੁਲਿਸ ਵਿਭਾਗ ਬਦਨਾਮ ਹੋ ਜਾਂਦਾ ਹੈ।

ਪਿਛਲੇ ਕੁਝ ਮਹੀਨਿਆਂ ਵਿਚ ਸੋਸ਼ਲ ਮੀਡੀਆ ਉਪਰ ਪੁਲਿਸ ਕਰਮਚਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਘਟਨਾਵਾਂ ਦੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਚੁੱਕੀਆਂ ਹਨ। ਹੁਣ ਪੰਜਾਬ ਪੁਲਿਸ ਦੀ ਵਰਦੀ ਇਕ ਵਾਰ ਫਿਰ ਤੋਂ ਦਾਗਦਾਰ ਹੋ ਗਈ ਹੈ ਜਿਥੇ ਪੰਜਾਬ ਵਿੱਚ ਇਸ ਘਟਨਾ ਦੀ ਚਰਚਾ ਹੋ ਰਹੀ ਹੈ। ਦੇਸ਼ ਅੰਦਰ ਜਿਥੇ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਸ ਵੱਲੋਂ ਲੋਕਾਂ ਦੀ ਮਦਦ ਕੀਤੀ ਜਾਦੀ ਹੈ। ਉੱਥੇ ਹੀ ਹੁਣ ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਕਾਂਸਟੇਬਲ ਵੱਲੋਂ ਇੱਕ ਬੱਚੇ ਤੋਂ ਮੋਬਾਇਲ ਖੋਹ ਲਿਆ ਗਿਆ ਹੈ।

ਜਿੱਥੇ ਲੋਕਾਂ ਵੱਲੋਂ ਮੌਕੇ ਤੇ ਪੁਲਿਸ ਕਾਂਸਟੇਬਲ ਨੂੰ ਕਾਬੂ ਕੀਤਾ ਗਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸ ਕਾਂਸਟੇਬਲ ਦੀ ਪਹਿਚਾਣ ਕਪੂਰਥਲਾ ਪੁਲੀਸ ਲਾਈਨ ਵਿੱਚ ਤਾਇਨਾਤ ਗੁਲਸ਼ੇਰ ਸਿੰਘ ਸ਼ੇਰਾ ਵਾਸੀ ਬਟਾਲਾ ਡੋਗਰਾ, ਹਰਜਿੰਦਰ ਸਿੰਘ ਵਾਸੀ ਫ਼ੇਰੂਮਾਨ ਅਤੇ ਦਰਸ਼ਨ ਸਿੰਘ ਵਾਸੀ ਤਿੰਮੋਵਾਲ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ਵੱਲੋਂ ਉਸ ਸਮੇਂ ਬੱਚੇ ਨੂੰ ਲੁੱਟ ਖੋਹ ਦਾ ਸ਼ਿਕਾਰ ਬਣਾਇਆ ਗਿਆ ਜਿਸ ਸਮੇਂ ਇਹ ਬੱਚਾ ਆਪਣੇ ਮੋਬਾਇਲ ਉੱਪਰ ਗੇਮ ਖੇਡ ਰਿਹਾ ਸੀ। ਬੱਚੇ ਵੱਲੋਂ ਆਪਣੇ ਫੋਨ ਨੂੰ ਵਾਪਸ ਲੈਣ ਲਈ ਬਾਈਕ ਦੇ ਮਗਰ ਲਟਕ ਗਿਆ।

ਤੇ ਬੇ-ਰਹਿਮ ਲੁਟੇਰੇ ਉਸ ਨੂੰ 50 ਮੀਟਰ ਤਕ ਘਸੀਟ ਕੇ ਲੈ ਗਏ । ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਸ਼ੀਆ ਨੂੰ ਕਾਬੂ ਕੀਤਾ ਗਿਆ। ਪੀੜਤ ਬੱਚੇ ਬਾਰੇ ਦੱਸਿਆ ਗਿਆ ਹੈ ਕਿ ਗੁਰਪ੍ਰੀਤ ਸਿੰਘ ਨਾਮ ਦਾ ਏ ਬੱਚਾ ਬਾਬਾ ਬਕਾਲਾ ਸਾਹਿਬ ਵਿਖੇ ਬਾਜ਼ਾਰ ਵਿਚ ਫੜ੍ਹੀ ਲਗਾ ਕੇ ਸਮਾਨ ਵੇਚਦਾ ਹੈ। ਜਿਸ ਸਮੇਂ ਘਟਨਾ ਵਾਪਰੀ ਉਸ ਸਮੇਂ ਇਸ ਬੱਚੇ ਦੀ ਮਾਂ ਘਰ ਰੋਟੀ ਖਾਣ ਵਾਸਤੇ ਗਈ ਹੋਈ ਸੀ ਅਤੇ ਬੱਚਾ ਦੁਕਾਨ ਉਪਰ ਸੀ।