ਪੰਜਾਬ: ਨਹਾਉਣ ਤੋਂ ਬਾਅਦ ਮੁੰਡੇ ਨੂੰ ਮੌਤ ਨੇ ਇੰਝ ਘੇਰਾ ਪਾ ਗਿਆ , ਸਾਰੇ ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਵਾਪਰਣ ਵਾਲੇ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਪਹਿਲਾਂ ਹੀ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਤੋਂ ਇਲਾਵਾ ਸੜਕ ਹਾਦਸਿਆਂ, ਬਿਮਾਰੀਆਂ ਅਤੇ ਹੋਰ ਅਚਾਨਕ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਉਣ ਨਾਲ ਬਹੁਤ ਸਾਰੇ ਪਰਿਵਾਰ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ। ਜਿਨ੍ਹਾਂ ਦੇ ਪਰਵਾਰ ਵਿੱਚ ਉਨ੍ਹਾਂ ਦੇ ਪੁੱਤਰਾਂ ਦੀ ਮੌਤ ਹੋ ਜਾਂਦੀ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਦਾ ਸਹਾਰਾ ਹੁੰਦੇ ਹਨ।

ਹੁਣ ਪੰਜਾਬ ਵਿਚ ਨਹਾਉਣ ਤੋਂ ਬਾਅਦ ਮੁੰਡੇ ਦੀ ਹੋਈ ਮੌਤ ਨੇ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੌੜ ਮੰਡੀ ਤੋਂ ਸਾਹਮਣੇ ਆਈ ਹੈ। ਜਿਥੇ ਇੱਕ ਨੌਜਵਾਨ ਦੀ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ ਜਦੋਂ 23 ਸਾਲਾਂ ਦਾ ਨੌਜਵਾਨ ਸੌਰਭ ਸ਼ਰਮਾ ਪੁੱਤਰ ਨਿਰਦੋਸ਼ ਸ਼ਰਮਾ ਆਪਣੇ ਨਾਲ ਦੇ ਪਿੰਡ ਕੋਲ ਬਣੇ ਹੋਏ ਇਕ ਪੂਲ ਵਿੱਚ ਨਹਾਉਣ ਲਈ ਚਲਾ ਗਿਆ ਸੀ।

ਉਹ ਨਹੀਂ ਜਾਣਦਾ ਸੀ ਕਿ ਉੱਥੇ ਉਸ ਨਾਲ ਅਜਿਹਾ ਹਾਦਸਾ ਵਾਪਰ ਸਕਦਾ ਹੈ। ਜਿਸ ਸਮੇਂ ਇਹ ਨੌਜਵਾਨ ਨਹਾ ਕੇ ਵਾਪਸ ਆਪਣੇ ਘਰ ਪਰਤਣ ਲੱਗਾ ਤਾਂ ਕੁਝ ਦੂਰੀ ਤੇ ਬਣੇ ਹੋਏ ਡੂੰਘੇ ਖੂਹ ਵਿੱਚ ਹਨੇਰੇ ਕਾਰਨ ਡਿੱਗ ਗਿਆ। ਇਹ ਖੂਹ 60 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ, ਜਿਸ ਸਮੇਂ ਇਹ ਨੌਜਵਾਨ ਇਸ ਖੂਹ ਵਿਚ ਡਿੱਗਿਆ ਤਾਂ ਪਾਣੀ ਵਾਲੀ ਪਾਈਪ ਅਚਾਨਕ ਟੁੱਟ ਗਈ। ਜਿਸ ਕਾਰਨ ਖੂਹ ਵਿਚ ਪਾਣੀ ਭਰ ਗਿਆ ਤੇ ਇਸ ਨੌਜਵਾਨ ਦੇ ਖੂਹ ਵਿੱਚ ਡਿੱਗਣ ਕਾਰਨ ਸੱਟਾਂ ਲੱਗਣ ਤੇ ਪਾਣੀ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਨਜ਼ਦੀਕ ਦੇ ਪਿੰਡ ਦੇ ਲੋਕਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਇਸ ਨੌਜਵਾਨ ਦੀ ਲਾ-ਸ਼ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜੋ ਆਪਣੇ ਪਿੱਛੇ ਮਾਤਾ ਪਿਤਾ ਅਤੇ ਦੋ ਭੈਣਾਂ ਨੂੰ ਛੱਡ ਗਿਆ ਹੈ। ਉੱਥੇ ਹੀ ਪ੍ਰਸ਼ਾਸਨ ਵੱਲੋਂ ਅੱਗੇ ਤੋਂ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਖੂਹਾਂ ਦੇ ਆਲੇ ਦੁਆਲੇ ਥੜੇ ਬੰਨਣ ਦੀ ਮੰਗ ਕੀਤੀ ਹੈ।