ਪੰਜਾਬ ਦੇ ਸਕੂਲਾਂ ਲਈ ਆਈ ਤਾਜਾ ਵੱਡੀ ਖਬਰ – ਹੁਣ ਜਾਰੀ ਹੋਇਆ ਇਹ ਹੁਕਮ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਸਮੇਂ-ਸਮੇਂ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਬੱਚਿਆਂ ਦੇ ਵਿਕਾਸ ਵਿਚ ਵਾਧਾ ਹੋ ਸਕੇ। ਸਰਕਾਰ ਵੱਲੋਂ ਬੱਚਿਆਂ ਨੂੰ ਸਕੂਲਾਂ ਅੰਦਰ ਮਿਡ ਡੇ ਮੀਲ ਰੋਜ਼ਾਨਾ ਹੀ ਮੁਹਇਆ ਕਰਵਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਚਲਾਈ ਹੋਈ ਇਹ ਯੋਜਨਾ ਸਭ ਸਰਕਾਰੀ ਸਕੂਲਾਂ ਵਿਚ ਲਾਗੂ ਹੋਈ ਹੈ। ਜਿਸ ਵਿਚ 1 ਕਲਾਸ ਤੋਂ ਲੈ ਕੇ 8ਵੀ ਕਲਾਸ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਸਕੂਲ ਵੱਲੋਂ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਚਲਾਈ ਗਈ ਇਹ ਸਕੀਮ ਪਿਛਲੇ ਕਈ ਸਾਲਾਂ ਤੋਂ ਚਲਦੀ ਆ ਰਹੀ ਹੈ।

ਉੱਥੇ ਹੀ ਸਰਕਾਰ ਵੱਲੋਂ ਸਮੇਂ ਸਮੇਂ ਤੇ ਇਹੋ ਜਿਹੀਆਂ ਸਕੀਮਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਇਸ ਸਿਸਟਮ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਇਆ ਜਾ ਸਕੇ। ਪੰਜਾਬ ਦੇ ਸਕੂਲਾਂ ਲਈ ਲਾਗੂ ਕੀਤੇ ਗਏ ਹੁਕਮ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਹੁਣ ਪੰਜਾਬ ਦੇ ਸਕੂਲਾਂ ਵਿੱਚ ਮਿਡ-ਡੇ-ਮੀਲ ਸਬੰਧੀ ਇਕ ਮੋਬਾਈਲ ਐਪ ਜਾਰੀ ਕੀਤਾ ਜਾ ਰਿਹਾ ਹੈ। ਜਿਸ ਉਪਰ ਮੈਸੇਜ ਕਰਨਾ ਜ਼ਰੂਰੀ ਕੀਤਾ ਗਿਆ ਹੈ। ਇਸ ਐਪ ਉਪਰ ਐਸ ਐਮ ਐਸ ਕਰਨ ਦੀ ਜ਼ਿੰਮੇਵਾਰੀ ਸਕੂਲ ਦੇ ਮੁਖੀ ਦੀ ਹੋਵੇਗੀ।

ਜਿਸ ਵੱਲੋਂ ਰੋਜਾਨਾ ਸਕੂਲ ਵਿਚ ਬਣਾਏ ਗਏ ਮਿਡ-ਡੇ-ਮੀਲ ਸਬੰਧ ਮੋਬਾਈਲ ਐਪ ਉਪਰ ਐਸ ਐਮ ਐਸ ਭੇਜਿਆ ਜਾਵੇਗਾ। ਮਹਿਕਮੇ ਵੱਲੋਂ ਇਹ ਵੀ ਸੂਚਨਾ ਦਿੱਤੀ ਗਈ ਹੈ ਕਿ ਅਗਰ ਐਪ ਡਾਟਾ ਭਰਨ ਵਿੱਚ ਦੇਰੀ ਕੀਤੀ ਜਾਵੇਗੀ ਤਾਂ ਸਕੂਲ ਦੇ ਮੁਖੀ ਦੇ ਖਿਲਾਫ ਕਾਰਵਾਈ ਮੁੱਖ ਦਫ਼ਤਰ ਨੂੰ ਭੇਜਿਆ ਜਾਵੇਗਾ। ਸਕੂਲ ਦੇ ਮੁਖੀ ਵੱਲੋਂ ਰੋਜ਼ਾਨਾ ਹੀ ਪੂਰੇ ਦਿਨ ਦੇ ਮਿਡ ਡੇ ਮੀਲ ਸੰਬੰਧੀ ਜਾਣਕਾਰੀ ਰਾਤ ਦੇ 12 ਵਜੇ ਤੋਂ ਪਹਿਲਾਂ ਇਸ ਕਰਕੇ ਭੇਜਣੀ ਜ਼ਰੂਰੀ ਕੀਤੀ ਗਈ ਹੈ। ਬਾਦ ਵਿੱਚ ਇਹ ਪੂਰਾ ਡਾਟਾ ਮਨਿਸਟਰੀ ਆਫ ਐਜੂਕੇਸ਼ਨ

ਨਵੀਂ ਦਿੱਲੀ ਦੇ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ। ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਸਿਸਟਮ ਬਾਰੇ ਜਾਣਕਾਰੀ ਸਬੰਧੀ ਮਹਿਕਮੇ ਵੱਲੋਂ ਇਕ ਵਿਸ਼ੇਸ਼ ਪੱਤਰ ਜਾਰੀ ਕੀਤਾ ਗਿਆ ਹੈ। ਜੋ ਸਭ ਮੁੜ ਤੋਂ ਖੋਲ੍ਹੇ ਗਏ ਸਕੂਲਾਂ ਵਿਚ ਲਾਗੂ ਹੋਵੇਗਾ। ਅਗਰ ਕੋਈ ਵੀ ਸਕੂਲ ਦਾ ਮੁੱਖੀ ਰੋਜ਼ਾਨਾ ਸਕੂਲਾਂ ਵਿਚ ਬਣਾਏ ਜਾਣ ਵਾਲੇ ਮਿਡ-ਡੇ-ਮੀਲ ਸਬੰਧੀ ਜਾਣਕਾਰੀ ਮੋਬਾਇਲ ਐਪ ਦੇ ਜ਼ਰੀਏ ਐਸ ਐਮ ਐਸ ਕਰਕੇ ਨਹੀਂ ਦੇਵੇਗਾ, ਉਸ ਦੇ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।