ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਜਿਥੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਜਾਰੀ ਕਰ ਦਿੱਤੀ ਜਾਂਦੀ ਹੈ। ਜਿਸ ਸਦਕਾ ਲੋਕਾਂ ਨੂੰ ਪਹਿਲਾਂ ਹੀ ਮੌਸਮ ਬਾਰੇ ਪਤਾ ਚੱਲ ਜਾਂਦਾ ਹੈ ਅਤੇ ਉਹ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਲੈਂਦੇ ਹਨ। ਉਥੇ ਹੀ ਪੰਜਾਬ ਵਿਚ ਨਵੰਬਰ ਦਾ ਅੱਧਾ ਮਹੀਨਾ ਬੀਤਣ ਤੇ ਚੁੱਕਾ ਹੈ। ਪਰ ਵਾਤਾਵਰਣ ਦੇ ਕਾਰਨ ਨਾਂ-ਮਾਤਰ ਠੰਡ ਹੀ ਅਜੇ ਸ਼ੁਰੂ ਹੋਈ ਹੈ। ਪੰਜਾਬ ਵਿਚ ਜਿਥੇ ਖੇਤਾਂ ਵਿਚ ਪਰਾਲ਼ੀ ਨੂੰ ਲਗਾਈ ਗਈ ਅੱਗ ਦੇ ਕਾਰਨ ਵਾਤਾਵਰਣ ਕੁਝ ਗੰਧਲਾ ਹੋਇਆ ਹੈ। ਉਥੇ ਹੀ ਲੋਕਾਂ ਨੂੰ ਸਾਹ ਨਾਲ ਜੁੜੀਆਂ ਸਮੱਸਿਆਵਾਂ ਵੀ ਪੇਸ਼ ਆ ਰਹੀਆਂ ਹਨ। ਜੋ ਕਿ ਅਜਿਹਾ ਪਰਦੂਸ਼ਣ ਬਰਸਾਤ ਹੋਣ ਨਾਲ ਹੀ ਸਾਫ ਹੋਵੇਗਾ।
ਹੁਣ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਮੌਸਮ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਇੱਕ ਹਫਤੇ ਦਾ ਮੌਸਮ ਦੱਸਿਆ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਕੋਈ ਖਾਸ ਫਰਕ ਨਜ਼ਰ ਨਹੀਂ ਆਵੇਗਾ। ਇਸ ਤਰਾਂ ਹੀ ਹਰਿਆਣੇ ਦਾ ਮੌਸਮ ਵੀ ਪੰਜਾਬ ਦੇ ਮੌਸਮ ਦੀ ਤਰਾਂ ਹੀ ਰਹੇਗਾ ਕੋਈ ਤਬਦੀਲੀ ਨਹੀਂ ਆਵੇਗੀ ਪਰ ਹਰਿਆਣਾ ਵਿੱਚ ਧੁੰਦ ਪੈਣ ਦੇ ਆਸਾਰ ਹੋ ਸਕਦੇ ਹਨ। ਇਸ ਸਮੇਂ ਠੰਡ ਦਾ ਨਾ ਵਧਣਾ ਵਾਤਾਵਰਣ ਤਬਦੀਲੀ ਦਾ ਕਾਰਨ ਹੈ।
ਉਥੇ ਹੀ ਸਾਰੇ ਦੇਸ਼ਾਂ ਦੇ ਮੌਸਮ ਵਿਭਾਗ ਦੇ ਵਿਗਿਆਨੀ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਆਉਣ ਵਾਲੇ ਸਮੇਂ ਵਿੱਚ ਕਲਾਈਮੇਟ ਚੇਂਜ ਕਾਰਨ ਵਧੇਰੇ ਠੰਢ ਹੋ ਸਕਦੀ ਹੈ ਅਤੇ ਕਈ ਦੇਸ਼ਾਂ ਵਿੱਚ ਠੰਡ ਪਿਛਲੇ ਰਿਕਾਰਡ ਵੀ ਤੋੜ ਦੇਵੇਗੀ। ਉਥੇ ਹੀ ਧਰਤੀ ਤੇ ਵਾਤਾਵਰਣ ਨੂੰ ਬਚਾਉਣ ਉਪਰ ਸਾਰੀ ਦੁਨੀਆਂ ਦੇ ਵਿਗਿਆਨੀ ਵਿਚਾਰ ਚਰਚਾ ਕਰ ਰਹੇ ਹਨ। ਪੰਜਾਬ ਵਿੱਚ ਇਹਨੀ ਦਿਨੀ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਤੇ ਹੈ ਹੈ ਜਦ ਕੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਿਹਾ ਹੈ।
ਆਉਣ ਵਾਲੇ ਹਫ਼ਤੇ ਦੌਰਾਨ ਕੋਈ ਖਾਸ ਬਦਲਾਵ ਨਹੀਂ ਹੋਵੇਗਾ ਉੱਥੇ ਹੀ 16-17 ਨਵੰਬਰ ਨੂੰ ਹਰਿਆਣਾ ਦੇ ਕੁਝ ਖੇਤਰਾਂ ਵਿੱਚ ਹਲਕੀ ਧੁੰਦ ਪੈ ਸਕਦੀ ਹੈ। ਹਰਿਆਣਾ ਵਿੱਚ ਵੀ ਮੌਸਮ ਵਿਭਾਗ ਵੱਲੋਂ ਵੱਧ ਤੋਂ ਵੱਧ ਤਾਪਮਾਨ 29.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਵਿਚ ਸਵੇਰੇ-ਸ਼ਾਮ ਕੁਝ ਠੰਢਕ ਮਹਿਸੂਸ ਕੀਤੀ ਜਾਂਦੀ ਹੈ ਅਤੇ ਦੁਪਹਿਰ ਦੇ ਮੌਸਮ ਆਮ ਵਾਂਗ ਹੀ ਰਹਿੰਦਾ ਹੈ।
Previous Postਆਖਰ ਬੋਲੀਵੁਡ ਐਕਟਰ ਸੋਨੂੰ ਸੂਦ ਵਲੋਂ ਆ ਹੀ ਗਈ ਪੰਜਾਬ ਦੀ ਸਿਆਸਤ ਬਾਰੇ ਇਹ ਵੱਡੀ ਖਬਰ
Next Postਪੰਜਾਬ ਚ ਨੌਜਵਾਨ ਮੁੰਡਿਆਂ ਨੂੰ ਮਿਲੀ ਇਸ ਤਰਾਂ ਮੌਤ – ਇਲਾਕੇ ਚ ਛਾਈ ਸੋਗ ਦੀ ਲਹਿਰ