ਪੰਜਾਬ ਚ BJP ਆਗੂ ਦੀ ਹੋਈ ਸਵਾਈਨ ਫਲੂ ਕਾਰਨ ਮੌਤ, ਪਹਿਲਾ ਕੇਸ ਸਾਹਮਣੇ ਆਉਣ ਤੇ ਡਾਕਟਰਾਂ ਨੇ ਕੀਤੀ ਪੁਸ਼ਟੀ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੀ ਚਪੇਟ ਵਿਚ ਹੋਣ ਕਾਰਨ ਜਿੱਥੇ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਉੱਥੇ ਹੀ ਇਕ ਤੋਂ ਬਾਅਦ ਇਕ ਅਜਿਹੀਆ ਹੀ ਕਈ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਵੱਖ-ਵੱਖ ਬਿਮਾਰੀਆਂ ਸੜਕ ਹਾਦਸਿਆਂ ਅਤੇ ਅਚਾਨਕ ਸਾਹਮਣੇ ਆਉਣ ਵਾਲੀਆਂ ਕਈ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲੀਆਂ ਹਸਤੀਆਂ ਦੀ ਕਮੀ ਉਹਨਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉੱਥੇ ਹੀ ਇਕ ਤੋਂ ਬਾਅਦ ਇਕ ਰਹੱਸਮਈ ਬੀਮਾਰੀਆਂ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਹੀਆਂ ਹਨ।

ਪੰਜਾਬ ਚ BJP ਆਗੂ ਦੀ ਹੋਈ ਸਵਾਈਨ ਫਲੂ ਕਾਰਨ ਮੌਤ, ਹੁਣ ਪਹਿਲਾ ਕੇਸ ਸਾਹਮਣੇ ਆਉਣ ਤੇ ਡਾਕਟਰਾਂ ਨੇ ਕੀਤੀ ਪੁਸ਼ਟੀ ,ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬੁਣਕਰ ਉਨ੍ਹਾਂ ਕੇਸਾਂ ਤੋਂ ਬਾਅਦ ਸਵਾਈਨ ਫਲੂ ਦੇ ਕੇਸ ਸਾਹਮਣੇ ਆਏ ਹਨ ਜਿਥੇ ਬੀਤੇ ਦਿਨੀਂ ਭਾਜਪਾ ਦੇ ਲੀਗਲ ਅਤੇ ਲੈਜਿਸਲੇਟਿਵ ਸੈੱਲ ਦੇ ਸਹਿ-ਕਨਵੀਨਰ ਸੰਦੀਪ ਕਪੂਰ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਹੈ। ਜਿੱਥੇ 46 ਸਾਲਾਂ ਦੇ ਇਹ ਵਕੀਲ ਸਵਾਇਨ ਫਲੂ ਦੀ ਚਪੇਟ ਵਿਚ ਆ ਗਿਆ ਸੀ ਉਥੇ ਹੀ ਉਨ੍ਹਾਂ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਜਿੱਥੇ ਉਹ ਜੇਰੇ ਇਲਾਜ ਸਨ ਉਥੇ ਹੀ ਉਨ੍ਹਾਂ ਦੇ ਐੱਨ.1ਐੱਚ1 ਵਾਇਰਸ ਕਾਰਨ ਦਿਹਾਂਤ ਹੋ ਗਿਆ।

ਪੰਜਾਬ ਵਿੱਚ ਇਹ ਇਸ ਸਾਲ ਦਾ ਸਵਾਈਨ ਫਲੂ ਦਾ ਪਹਿਲਾ ਡੈੱਥ ਕੇਸ ਹੈ। ਉਨ੍ਹਾਂ ਨੂੰ 17 ਜੂਨ ਨੂੰ ਐੱਚ1ਐੱਨ1 ਇਨਫੈਕਟਿਡ ਪਾਇਆ ਗਿਆ ਸੀ,ਅਤੇ ਸਾਹ ਲੈਣ ‘ਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਲੁਧਿਆਣਾ ‘ਚ 46 ਸਾਲ ਦੇ ਵਕੀਲ ਅਤੇ ਭਾਜਪਾ ਆਗੂ ਸੰਦੀਪ ਕਪੂਰ ਕਿਚਲੂ ਨਗਰ ‘ਚ ਰਹਿੰਦੇ ਸਨ।

ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਐਪੀਡੋਮੀਉਲਾਜਿਸਟ ਡਾ. ਗਗਨਦੀਪ ਸਿੰਘ ਗ੍ਰੋਵਰ ਨੇ ਦੱਸਿਆ ਹੈ ਕਿ ਪੰਜਾਬ ‘ਚ ਇਸ ਸਾਲ ਇਹ ਸਵਾਈਨ ਫਲੂ ਨਾਲ ਪਹਿਲੀ ਮੌਤ ਹੋਈ ਹੈ,ਅਤੇ 2 ਹੋਰ ਮਰੀਜ਼ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ।