ਆਈ ਤਾਜਾ ਵੱਡੀ ਖਬਰ
ਇਸ ਸਮੇਂ ਕਰੋਨਾ ਦੇ ਕਾਰਨ ਕੀਤੀ ਗਈ ਤਾਲਾਬੰਦੀ ਦੇ ਦੌਰਾਨ ਬਹੁਤ ਸਾਰੇ ਲੋਕ ਬੇਰੁਜ਼ਗਾਰੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉੱਥੇ ਹੀ ਇਸ ਤਾਲਾਬੰਦੀ ਦਾ ਅਸਰ ਵੱਖ-ਵੱਖ ਖੇਤਰਾਂ ਵਿੱਚ ਸਰਕਾਰੀ ਨੌਕਰੀਆਂ ਤੇ ਕੰਮ ਕਰ ਰਹੇ ਵਰਕਰਾਂ ਉੱਪਰ ਵੀ ਪੈਂਦਾ ਹੈ। ਸਰਕਾਰ ਵੱਲੋਂ ਜਿੱਥੇ ਤਾਲਾਬੰਦੀ ਦੌਰਾਨ ਬਹੁਤ ਸਾਰੇ ਬੇਰੁਜ਼ਗਾਰ ਹੋਏ ਨੌਜਵਾਨਾਂ ਨੂੰ ਨੌਕਰੀਆਂ ਮੁਹਈਆ ਕਰਵਾਉਣ ਲਈ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਉੱਥੇ ਹੀ ਸਰਕਾਰ ਵੱਲੋਂ ਹੌਲੀ-ਹੌਲੀ ਇਨ੍ਹਾਂ ਵਾਅਦਿਆਂ ਨੂੰ ਪੂਰੇ ਕੀਤਾ ਜਾ ਰਿਹਾ ਹੈ। ਵੱਖ-ਵੱਖ ਖੇਤਰਾਂ ਵਿੱਚ ਤੈਨਾਤ ਕੁਝ ਲੋਕਾਂ ਵੱਲੋਂ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।
ਹੁਣ ਪੰਜਾਬ ਵਿੱਚ 3 ਜੂਨ ਤੋਂ ਇਨ੍ਹਾਂ ਵੱਲੋਂ ਇਕ ਵੱਡਾ ਐਲਾਨ ਹੋ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਅਧਿਆਪਕਾਂ ਦੀਆਂ ਸਾਂਝੀਆਂ ਤੇ ਨਿੱਜੀ ਅਤੇ ਹੱਕੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਜਲੰਧਰ ਦੇ ਪ੍ਰਧਾਨ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਫਦ ਜਲੰਧਰ ਵਿੱਚ ਸਿੱਖਿਆ ਅਫਸਰ ਨਾਲ ਗੱਲਬਾਤ ਲਈ ਮਿਲਿਆ ਹੈ। ਜਿੱਥੇ ਸਰਕਾਰ ਵੱਲੋਂ ਇਨ੍ਹਾਂ ਟੀਚਰਾਂ ਦੀਆਂ ਹੋ ਰਹੀਆਂ ਤਰੱਕੀਆਂ ਉੱਪਰ ਰੋਕ ਲਗਾਈ ਗਈ ਹੈ। ਉੱਥੇ ਹੀ ਇਨ੍ਹਾਂ ਟੀਚਰਾਂ ਨੂੰ ਖਾਲੀ ਪੋਸਟਾਂ ਭਰਨ ਅਤੇ ਤਰੱਕੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅੜੀਅਲ ਰਵਈਏ ਕਾਰਨ ਜਿਲਾ ਜਲੰਧਰ ਆਗੂਆਂ ਨੇ 3 ਜੂਨ ਨੂੰ ਲੜੀਵਾਰ ਪੱਕਾ ਧਰਨਾ ਲਗਾਉਣ ਤੋਂ ਪਹਿਲਾਂ ਹੀ ਬਰਕਰਾਰ ਰੱਖਦੇ ਹੋਏ ਧਰਨਾ ਲਾਉਣ ਦਾ ਐਲਾਨ ਕਰਦੇ ਹੋਏ ਜ਼ਿਲੇ ਦੇ ਸਮੂਹ ਬਲਾਕ ਪ੍ਰਧਾਨਾਂ ਅਤੇ ਵਰਕਰਾਂ ਨੂੰ ਅੱਜ ਤੋਂ ਹੀ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਦੇ ਦਫ਼ਤਰ ਅੱਗੇ ਲਗਾਏ ਜਾਣ ਵਾਲੇ ਪੱਕੇ ਧਰਨੇ ਦੀ ਬਲਾਕ ਨੂੰ ਤਿਆਰੀ ਕਰਨ ਲਈ ਕਿਹਾ ਗਿਆ ਹੈ। ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ 18 ਜੂਨ ਤੱਕ ਧਰਨਾ ਲਗਾਇਆ ਜਾਵੇਗਾ।
ਮੀਟਿੰਗ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਗਣੇਸ਼ ਭਗਤ ਨੇ ਕਿਹਾ ਹੈ ਕਿ ਏਝੰਡੇ ਵਿੱਚ ਦਿੱਤੀਆਂ ਸਾਂਝੀਆਂ ਸਮੱਸਿਆਵਾਂ ਵਿਚੋਂ ਮੁੱਖ ਤੌਰ ਤੇ ਹੈਡ ਟੀਚਰ ਅਤੇ ਸੈਂਟਰ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਅਤੇ ਫਾਈਲ ਤਿਆਰ ਕਰਕੇ ਮਨਜੂਰੀ ਲਈ ਡੀ ਪੀਆਈ ਨੂੰ ਭੇਜਣ ਦਾ ਭਰੋਸਾ ਦਿੱਤਾ । ਤੇ ਬਾਕੀ ਮੰਗਾਂ ਦਾ ਵੀ ਜਲਦ ਨਿਪਟਾਰਾ ਕੀਤੇ ਜਾਣ ਦਾ ਭਰੋਸਾ ਦਿਵਾਇਆ। ਪਰ ਕੁਝ ਨਿੱਜੀ ਸਮੱਸਿਆਵਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅੜੀਅਲ ਰਵਈਆ ਹੋਣ ਕਾਰਨ ਸਹਿਮਤੀ ਨਹੀਂ ਬਣ ਸਕੀ।
Previous Postਪੰਜਾਬ : ਖੇਤਾਂ ਚ ਕੰਮ ਕਰਦਿਆਂ ਇਸ ਤਰਾਂ ਹੋਈ ਮੌਤ, ਦੇਖ ਨਿਕਲੀਆਂ ਸਭ ਦੀਆਂ ਧਾਹਾਂ
Next Postਪੰਜਾਬ ਦੇ ਜਲੰਧਰ ਦੀ ਮਸ਼ਹੂਰ ਪਰੌਂਠਿਆਂ ਵਾਲੀ ਬੇਬੇ ਬਾਰੇ ਆਈ ਮਾੜੀ ਖਬਰ