ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ ਜਿਸ ਨਾਲ ਬਹੁਤ ਸਾਰਾ ਨੁ-ਕ-ਸਾ-ਨ ਵੀ ਹੋ ਜਾਂਦਾ ਹੈ। ਹਾਲ ਹੀ ਦੇ ਦਿਨਾਂ ਦੌਰਾਨ ਪੰਜਾਬ ਦੇ ਵਿਚ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁਕੇ ਹਨ ਅਤੇ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੇ ਸਮਾਚਾਰ ਵੀ ਪ੍ਰਾਪਤ ਹੋਏ ਹਨ। ਇਨ੍ਹਾਂ ਸੜਕ ਹਾਦਸਿਆਂ ਦਾ ਕਾਰਨ ਸੰਘਣੀ ਧੁੰਦ ਦਾ ਪੈਣਾ, ਵਾਹਨ ਚਲਾਉਂਦੇ ਸਮੇਂ ਲਾ-ਪ-ਰ-ਵਾ-ਹੀ ਵਰਤਣਾ ਅਤੇ ਚਲਦੇ ਹੋਏ ਵਾਹਨ ਅੱਗੇ ਅਚਾਨਕ ਕਿਸੇ ਜਾਨਵਰ ਦੇ ਆ ਜਾਣ ਕਾਰਨ ਹੋ ਜਾਂਦੇ ਹਨ। ਅੱਜ ਅਜਿਹਾ ਹੀ ਇਕ ਹਾਦਸਾ ਸਵੇਰੇ ਅੱਠ ਵਜੇ ਦੇ ਕਰੀਬ ਬਰਨਾਲਾ ਬਠਿੰਡਾ ਮੁੱਖ ਮਾਰਗ ਉਪਰ ਵਾਪਰਿਆ।
ਮੁੱਖ ਮਾਰਗ ਉਪਰ ਪੈਂਦੇ ਪਿੰਡ ਕੋਲ ਇਹ ਘਟਨਾ ਥਾਰ ਜੀਪ ਅਤੇ ਘੋੜੇ ਟਰਾਲੇ ਦੇ ਆਪਸ ਵਿੱਚ ਟ-ਕ-ਰਾ ਜਾਣ ਨਾਲ ਵਾਪਰੀ। ਇਸ ਦੁਰਘਟਨਾ ਦੇ ਵਿਚ ਦੋ ਚਚੇਰੇ ਭਰਾਵਾਂ ਸਮੇਤ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਥਾਰ ਜੀਪ ਵਿਚ ਸਵਾਰ ਚਚੇਰੇ ਭਰਾਵਾਂ ਨਵਪ੍ਰੀਤ ਸਿੰਘ ਪੁੱਤਰ ਜੱਗੀ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਚੌਂਗ ਜੋ ਕਿ ਸਬ-ਡਵੀਜ਼ਨ ਹਸਪਤਾਲ ਤਪਾ ਵਿਖੇ ਇਲਾਜ ਅਧੀਨ ਹੈ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਬਠਿੰਡਾ ਵਿਖੇ ਆਪਣੇ ਆਰਮੀ ਦੋਸਤਾਂ ਨੂੰ ਮਿਲਣ ਲਈ ਜਾ ਰਹੇ ਸਨ
ਪਰ ਜਦੋਂ ਹੀ ਉਹ ਪਿੰਡ ਮਹਿਤਾ ਨਜ਼ਦੀਕ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਅੱਗੇ ਇਕ ਅਵਾਰਾ ਕੁੱਤਾ ਆ ਗਿਆ ਜਿਸ ਨੂੰ ਬਚਾਉਣ ਕਾਰਨ ਗੱਡੀ ਦਾ ਸੰਤੁਲਨ ਵਿ-ਗ-ੜ ਗਿਆ ਅਤੇ ਉਹ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਸਾਹਮਣੇ ਤੋਂ ਆ ਰਹੇ ਘੋੜਾ ਟਰਾਲਾ ਨਾਲ ਟ-ਕ-ਰਾ ਗਈ। ਇਸ ਘੋੜਾ ਟਰਾਲਾ ਨੂੰ ਢੁੱਡੀਕੇ ਦਾ ਰਹਿਣ ਵਾਲਾ ਬਲਵੀਰ ਸਿੰਘ ਪੁੱਤਰ ਸਾਧੂ ਸਿੰਘ ਚਲਾ ਰਿਹਾ ਸੀ। ਇਸ ਘਟਨਾ ਦੇ ਵਿਚ ਉਹ ਆਪਣੇ ਘੋੜਾ ਟਰਾਲਾ ਸਮੇਤ ਜ਼ਖਮੀ ਹੋ ਗਿਆ।
ਇਸ ਘਟਨਾ ਵਿੱਚ ਫੱ-ਟ-ੜ ਹੋਏ ਲੋਕਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਵੱਲੋਂ ਸਿਵਲ ਹਸਪਤਾਲ ਤਪਾ ਵਿੱਚ ਦਾਖਲ ਕਰਵਾਇਆ ਗਿਆ। ਜਿਸ ਵਿੱਚ ਜ਼ਖ਼ਮੀਆਂ ਦੀ ਹਾਲਤ ਗੰ-ਭੀ- ਰ ਹੋਣ ਕਰਕੇ ਉਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਘਟਨਾ ਸਥਾਨ ਉਪਰ ਹਾਦਸੇ ਤੋਂ ਬਾਅਦ ਗੱਡੀ ਦੇ ਦੂਰ ਦੂਰ ਤਕ ਪੁਰਜ਼ੇ ਖਿਲਰੇ ਪਏ ਸਨ ਅਤੇ ਸੜਕ ਦਾ ਇਕ ਪਾਸਾ ਪੂਰੀ ਤਰ੍ਹਾਂ ਨਾਲ ਜਾਮ ਹੋ ਚੁੱਕਾ ਸੀ। ਇਸ ਬੰਦ ਪਈ ਆਵਾਜਾਈ ਨੂੰ ਮੌਕੇ ‘ਤੇ ਪੁੱਜੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਬਹਾਲ ਕਰਵਾ ਦਿੱਤਾ।
Previous Postਕੋਰੋਨਾ ਰੋਕਣ ਲਈ ਹੁਣ ਕੈਪਟਨ ਨੇ ਦਿਤੇ ਇਹ ਹੁਕਮ ਏਨੇ ਇਕੱਠ ਕਰਨ ਦੀ ਦਿਤੀ ਇਜਾਜਤ
Next Postਵਿਦਿਆਰਥੀਆਂ ਲਈ ਕੇਂਦਰ ਸਰਕਾਰ ਤੋਂ ਆ ਰਹੀ ਹੈ ਅਜਿਹੀ ਖਬਰ,ਬੱਚਿਆਂ ਦੇ ਚਿਹਰਿਆਂ ਤੇ ਛਾਈ ਖੁਸ਼ੀ ਦੀ ਲਹਿਰ