ਆਈ ਤਾਜਾ ਵੱਡੀ ਖਬਰ
ਸਮਾਂ ਬਦਲਣ ਦੇ ਨਾਲ ਨਾਲ ਮੌਸਮ ਦੇ ਵਿੱਚ ਵੀ ਤਬਦੀਲੀ ਆ ਰਹੀ ਹੈ। ਸਰਦੀਆਂ ਤੋਂ ਜਿੱਥੇ ਮੌਸਮ ਨੇ ਪਹਿਲਾਂ ਗਰਮੀਆਂ ਦਾ ਰੁਖ ਕਰ ਲਿਆ ਸੀ। ਪਰ ਹੁਣ ਆ ਰਹੀ ਬੇ-ਮੌਸਮੀ ਬਾਰਿਸ਼ ਦੇ ਕਾਰਨ ਉੱਤਰੀ ਭਾਰਤ ਦੇ ਵਿੱਚ ਹਾਲਾਤ ਫਿਰ ਤੋਂ ਠੰਡੇ ਹੋ ਰਹੇ ਹਨ। ਇਸ ਦੇ ਨਾਲ ਪਹਾੜੀ ਖੇਤਰਾਂ ਦੇ ਵਿਚ ਬਰਫ ਬਾਰੀ ਹੋ ਰਹੀ ਹੈ ਜਿਸ ਦਾ ਅਸਰ ਉੱਤਰੀ ਭਾਰਤ ਦੇ ਮੈਦਾਨੀ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦੋ ਦਿਨਾਂ ਦੌਰਾਨ ਪੰਜਾਬ ਦੇ ਮੌਸਮੀ ਹਾਲਾਤ ਕਾਫ਼ੀ ਗ-ਹਿ-ਰੇ ਹੋਏ ਹਨ ਜਿਸ ਦੌਰਾਨ ਵੱਖ ਵੱਖ ਥਾਵਾਂ ਉਪਰ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਤੇਜ਼ ਹਨੇਰੀ ਅਤੇ ਝੱਖੜ ਝੁੱਲਿਆ।
ਇਸ ਮੀਂਹ ਦੇ ਕਾਰਨ ਹੀ ਪੰਜਾਬ ਦੇ ਵਿਚ ਇਕ ਅਜਿਹੀ ਘਟਨਾ ਵਾਪਰੀ ਜਿਸ ਦੇ ਕਾਰਨ ਕਈ ਕਿੱਲੇ ਫਸਲ ਤਬਾਹ ਹੋਣ ਕੰਢੇ ਪਹੁੰਚ ਗਈ ਹੈ। ਮਿਲ ਰਹੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋ ਨਜ਼ਦੀਕ ਪੈਂਦੇ ਪਿੰਡ ਰਾਮਾ ਵਿਚ ਬੀਤੀ ਦੇਰ ਰਾਤ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਨੁਕਸਾਨ ਦਾ ਕਾਰਨ ਦੇਰ ਰਾਤ ਆਏ ਹੋਏ ਝੱਖੜ ਅਤੇ ਮੀਂਹ ਦਾ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਇਸ ਪਿੰਡ ਦੇ ਵਿਚੋਂ ਲੰਘਦੇ ਹੋਏ ਸੂਏ ਦਾ ਬੰਨ੍ਹ ਟੁੱਟ ਗਿਆ। ਇਸ ਬੰਨ੍ਹ ਦੇ ਟੁੱਟਣ ਤੋਂ ਬਾਅਦ ਵੱਡੀ ਮਾਤਰਾ ਵਿੱਚ ਪਾਣੀ ਨਜ਼ਦੀਕੀ ਖੇਤਾਂ ਦੇ ਵਿਚ ਆ ਗਿਆ।
ਬੰਨ੍ਹ ਟੁੱਟਣ ਤੋਂ ਬਾਅਦ ਖੇਤਾਂ ਵਿੱਚ ਫੈਲੇ ਹੋਏ ਪਾਣੀ ਕਾਰਨ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਿਸਾਨਾਂ ਨੇ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਕਿ ਸਵੇਰੇ 3 ਵਜੇ ਤੋਂ ਸੂਆ ਟੁੱਟਾ ਹੋਇਆ ਹੈ ਪਰ ਸਬੰਧਤ ਕੋਈ ਵੀ ਅਧਿਕਾਰੀ ਖਬਰ ਸਾਰ ਲੈਣ ਨਹੀਂ ਆਇਆ। ਕਿਸਾਨਾਂ ਨੇ ਆਖਿਆ ਕਿ ਇਕ ਅਫ਼ਸਰ ਆਇਆ ਪਰ ਉਸ ਨੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ। ਕਿਸਾਨਾਂ ਦੇ ਦੱਸਣ ਮੁਤਾਬਕ ਇਸ ਸੂਏ ਦੇ ਨਾਲ 10 ਕਿੱਲੇ ਤੋਂ ਉਪਰ ਕਣਕ ਤਬਾਹ ਹੋ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਸੂਆ ਇੱਕ ਰਿਫਾਇਨਰੀ ਦਾ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਸੂਏ ਨੂੰ ਉਦੋਂ ਤੱਕ ਬੰਦ ਨਹੀਂ ਕਰਨ ਦੇਣਗੇ ਜਦੋਂ ਤੱਕ ਉਨ੍ਹਾਂ ਨੂੰ ਮੁਆਵਜਾ ਨਹੀਂ ਮਿਲ ਜਾਂਦਾ। ਇਸ ਦੌਰਾਨ ਕਿਸਾਨਾਂ ਨੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਟਰੈਕਟਰ-ਟਰਾਲੀ ਲਗਾ ਕੇ ਸੜਕ ਜਾਮ ਕਰਨਾ ਧਰਨਾ ਦੇਣਾ ਸ਼ੁਰੂ ਕਰ ਦਿੱਤਾ।
Previous Postਹੁਣੇ ਹੁਣੇ ਕੋਰੋਨਾ ਕਹਿਰ ਕਰਕੇ ਮੋਦੀ ਸਰਕਾਰ ਨੇ ਕਰਤਾ 1 ਅਪ੍ਰੈਲ ਤੋਂ ਇਹ ਵੱਡਾ ਐਲਾਨ
Next Postਹੁਣੇ ਹੁਣੇ ਪ੍ਰਾਈਵੇਟ ਸਕੂਲਾਂ ਵਾਲਿਆਂ ਲਈ ਆਈ ਵੱਡੀ ਖਬਰ – ਸਰਕਾਰ ਨੇ ਦਿੱਤਾ ਇਹ ਹੁਕਮ