ਪੰਜਾਬ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ । ਮੌਸਮ ਬਦਲਣ ਦੇ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਹੋ ਚੁੱਕਿਆ । ਹੁਣ ਇਹਨਾਂ ਛੁੱਟੀਆਂ ਵਿਚਾਲੇ ਸਖਤ ਹੁਕਮ ਜਾਰੀ ਹੋ ਚੁੱਕੇ ਹਨ । ਦਰਅਸਲ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਲਈ ਅਹਿਮ ਫ਼ੈਸਲਾ ਲਿਆ ਗਿਆ। ਜਿਸ ਤਹਿਤ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ 233 ਪੀ. ਐੱਮ ਸ਼੍ਰੀ ਸਕੂਲਾਂ ‘ਚ ਵਿਦਿਆਰਥੀਆਂ ਲਈ ਵੱਡਾ ਫੈਸਲਾ ਲੈਂਦਿਆਂ ਹੋਇਆਂ ਸਰਦ ਰੁੱਤ ਕੈਂਪ ਲਗਾਉਣ ਦਾ ਐਲਾਨ ਕੀਤਾ ਗਿਆ । ਜਿਸ ਸਬੰਧੀ ਹੁਣ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜਾਰੀ ਹਿਦਾਇਤਾਂ ਵਿੱਚ ਆਖਿਆ ਗਿਆ ਹੈ ਕਿ ਵਿੰਟਰ ਕੈਂਪ ਦਾ ਮਕਸਦ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਰਾਹੀਂ ਸਰਗਰਮ ਰੱਖਣਾ , ਇਸ ਵਾਸਤੇ ਇਹ ਵੱਖਰਾ ਉਪਰਾਲਾ ਕੀਤਾ ਜਾ ਰਿਹਾ । ਜਾਣਕਾਰੀ ਵਾਸਤੇ ਦੱਸ ਦਈਏ ਕਿ ਇਹ ਕੈਂਪ ਵਿਦਿਆਰਥੀਆਂ ‘ਚ ਰਚਨਾਤਮਕਤਾ, ਵੱਖ-ਵੱਖ ਵਿਸ਼ਿਆਂ ‘ਚ ਦਿਲਚਸਪੀ, ਸੰਪੂਰਨ ਵਿਕਾਸ ਤੇ ਅਨੁਭਵੀ ਸਿੱਖਣ ਨੂੰ ਉਤਸ਼ਾਹਿਤ ਕਰਨਗੇ, ਜਿਸ ਨਾਲ ਬੱਚਿਆਂ ਦਾ ਕਾਫੀ ਵਿਕਾਸ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਵਿਦਿਆਰਥੀ ਲਈ 100 ਰੁਪਏ ਦਾ ਬਜਟ ਵੀ ਦਿੱਤਾ ਜਾ ਰਿਹਾ । ਜਿਸ ਦੀ ਵਰਤੋਂ ਉਨ੍ਹਾਂ ਦੀਆਂ ਸਿਹਤ ਲੋੜਾਂ ਤੇ ਠੰਡ ਦੇ ਮੌਸਮ ਨੂੰ ਧਿਆਨ ‘ਚ ਰੱਖਦਿਆਂ ਗਤੀਵਿਧੀਆਂ ਕਰਵਾਉਣ ‘ਚ ਕੀਤੀ ਜਾਵੇਗੀ। ਸਾਰੇ ਸਕੂਲਾਂ ਨੂੰ ਸਰਦ ਰੁੱਤ ਕੈਂਪ ਲਾਉਣ ਲਈ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਸਬੰਧੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਇਸ ਕਮੇਟੀ ‘ਚ ਸਕੂਲ ਮੁਖੀ, 3 ਸੀਨੀਅਰ ਅਧਿਆਪਕ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਸ਼ਾਮਲ ਹੋਣਗੇ। ਸੋ ਇੱਕ ਪਾਸੇ ਪੰਜਾਬ ਦੇ ਮੌਸਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਦਾ ਪਿਆ ਹੈ, ਦੂਜੇ ਪਾਸੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਹੋਣ ਵਾਲੀਆਂ ਸਰਦੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਦੇ ਬੋਧਿਕ ਵਿਕਾਸ ਵਾਸਤੇ ਇਹ ਵੱਖਰਾ ਉਪਰਾਲਾ ਕੀਤਾ ਜਾ ਰਿਹਾ ।