ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿਥੇ ਕਰੋਨਾ ਨੂੰ ਲੈ ਕੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਉਥੇ ਹੀ ਸਰਕਾਰ ਵੱਲੋਂ ਲਾਗੂ ਕੀਤੀਆ ਪਾਬੰਦੀਆਂ ਦੀ ਮਿਆਦ ਨੂੰ ਵੀ 15 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਹ ਮਿਆਦ ਪਹਿਲਾਂ 10 ਜੂਨ ਤੱਕ ਕੀਤੀ ਗਈ ਸੀ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੇਂ ਸਮੇਂ ਤੇ ਪ੍ਰਸਥਿਤੀ ਉੱਪਰ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਜਾਂਦੀ ਹੈ ਤਾਂ ਪ੍ਰਸਥਿਤੀਆਂ ਦੇ ਅਨੁਸਾਰ ਫੈਸਲੇ ਲਏ ਜਾ ਸਕਣ। ਸੂਬੇ ਵਿਚ ਮੁੱਖ ਮੰਤਰੀ ਵੱਲੋਂ ਜਿੱਥੇ ਕਰੋਨਾ ਸਥਿਤੀ ਨੂੰ ਲੈ ਕੇ ਸਾਰੇ ਜਿਲ੍ਹਿਆਂ ਦੇ ਅਧਿਕਾਰੀਆ ਨੂੰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਉਥੇ ਹੀ ਅੱਜ ਕੁਝ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਪੰਜਾਬ ਵਿੱਚ ਵਿਆਹ-ਸ਼ਾਦੀਆਂ ਦੇ ਬਾਰੇ ਕੈਪਟਨ ਸਰਕਾਰ ਨੇ ਹੁਣ ਵੱਡਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਅੱਜ ਕਰੋਨਾ ਸਥਿਤੀ ਨੂੰ ਲੈ ਕੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਜਿੱਥੇ ਪਾਬੰਦੀਆਂ ਨੂੰ 15 ਜੂਨ ਤੱਕ ਵਧਾ ਦਿੱਤਾ ਗਿਆ ਹੈ ,ਉਥੇ ਹੀ ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਦੀ 10 ਵਿਅਕਤੀਆਂ ਦੀ ਗਿਣਤੀ ਨੂੰ ਵਧਾ ਦਿੱਤਾ ਹੈ। ਅੱਜ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੁਣ ਅੰਤਿਮ ਸੰਸਕਾਰ ਅਤੇ ਵਿਆਹ ਸਮਾਗਮ ਵਿੱਚ 20 ਵਿਅਕਤੀ ਸ਼ਾਮਲ ਹੋ ਸਕਦੇ ਹਨ।
ਅੱਜ ਲਾਗੂ ਕੀਤੀਆਂ ਗਈਆਂ ਹਦਾਇਤਾਂ ਵਿੱਚ ਜਿੱਥੇ ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਵਿਚ ਵਿਅਕਤੀ 20 ਕਰ ਦਿੱਤੇ ਗਏ ਹਨ। ਉਥੇ ਹੀ ਰਾਜਨੀਤਿਕ ,ਸਮਾਜਿਕ ਅਤੇ ਧਾਰਮਿਕ ਇਕੱਠਿਆਂ ਦੀ ਪਾਬੰਦੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖੀ ਗਈ ਹੈ। ਅੱਜ ਦੀ ਹੋਈ ਮੀਟਿੰਗ ਵਿੱਚ ਕਰੋਨਾ ਕੇਸਾਂ ਦੀ ਆਈ ਕਮੀ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ। ਉਥੇ ਹੀ ਲੋਕਾਂ ਨੂੰ ਸ਼ਨੀਵਾਰ ਦੀ ਤਾਲਾਬੰਦੀ ਤੋਂ ਵੀ ਰਾਹਤ ਦਿੱਤੀ ਗਈ ਹੈ। ਸੂਬੇ ਅੰਦਰ ਹੁਣ ਐਤਵਾਰ ਦਾ ਹੀ ਲਾਕਡਾਊਨ ਜਾਰੀ ਰੱਖਿਆ ਜਾਵੇਗਾ।
ਅੱਜ ਦੀ ਹੋਈ ਮੀਟਿੰਗ ਵਿੱਚ ਕੀਤੀ ਗਈ ਵਿਚਾਰ-ਚਰਚਾ ਤੋਂ ਬਾਅਦ ਨਵੀਆਂ ਹਦਾਇਤਾਂ ਬਾਰੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਹੈ। ਜਿੱਥੇ ਇਨ੍ਹਾਂ ਪਾਬੰਦੀਆਂ ਨੂੰ 15 ਜੂਨ ਤੱਕ ਲਈ ਵਧਾ ਦਿੱਤਾ ਗਿਆ ਹੈ ਉਥੇ ਹੀ ਕੁਝ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਕੁਝ ਦਿੱਤੀਆਂ ਗਈਆਂ ਰਾਹਤ ਦੇ ਨਾਲ ਲੋਕਾਂ ਨੂੰ ਵੀ ਰਾਹਤ ਮਿਲੀ ਹੈ।
Previous Postਪੰਜਾਬ ਚ ਦੁਕਾਨਾਂ ਨੂੰ ਖੋਲਣ ਦੇ ਸਮੇਂ ਦੇ ਬਾਰੇ ਚ ਕੈਪਟਨ ਨੇ ਹੁਣੇ ਹੁਣੇ ਕਰਤਾ ਇਹ ਵੱਡਾ ਐਲਾਨ
Next Postਹੁਣੇ ਹੁਣੇ ਪੰਜਾਬ ਚ ਲਾਕਡਾਊਨ ਦੇ ਬਾਰੇ ਚ ਕੈਪਟਨ ਨੇ ਕਰਤਾ ਇਹ ਵੱਡਾ ਐਲਾਨ