ਆਈ ਤਾਜਾ ਵੱਡੀ ਖਬਰ
ਗਰਮੀਆਂ ਦੇ ਮੌਸਮ ਵਿੱਚ ਜਿਥੇ ਲੋਕਾਂ ਵੱਲੋਂ ਗਰਮੀ ਦੇ ਦੌਰਾਨ ਆਖਿਆ ਜਾਂਦਾ ਹੈ ਕਿ ਗਰਮੀ ਨਾਲੋ ਤਾਂ ਸਰਦੀ ਹੀ ਚੰਗੀ ਹੈ। ਉਥੇ ਹੀ ਸਰਦੀ ਦਾ ਮੌਸਮ ਆਉਣ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਜਦੋਂ ਪਾਰੇ ਵਿਚ ਗਿਰਾਵਟ ਆ ਜਾਂਦੀ ਹੈ ਤਾਂ ਸਰਦੀ ਦੇ ਵਧਣ ਕਾਰਨ ਲੋਕਾਂ ਲਈ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਲੋਕਾਂ ਨੂੰ ਕੰਮ ਕਾਰਨ ਕਈ ਮੁਸੀਬਤਾਂ ਦਾ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮੀਰਾਂ ਵੱਲੋਂ ਜਿੱਥੇ ਆਪਣੇ ਘਰਾਂ ਦੇ ਵਿੱਚ ਹੀਟ ਛੱਡ ਲਈ ਜਾਂਦੀ ਹੈ। ਜਿਸ ਨਾਲ ਉਨ੍ਹਾਂ ਅਮੀਰਾਂ ਦੇ ਘਰ ਵਿੱਚ ਸਰਦੀਆਂ ਦੇ ਮੌਸਮ ਵਿਚ ਵੀ ਗਰਮੀ ਦਾ ਅਹਿਸਾਸ ਹੋ ਜਾਂਦਾ ਹੈ।
ਪਰ ਬਹੁਤ ਸਾਰੇ ਗਰੀਬ ਪਰਿਵਾਰਾਂ ਨੂੰ ਇਸ ਸਰਦੀ ਦੇ ਮੌਸਮ ਵਿੱਚ ਸਰਦੀ ਤੋਂ ਬਚਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਗਰੀਬੀ ਦੇ ਕਾਰਨ ਉਨ੍ਹਾਂ ਕੋਲ ਵਧੇਰੇ ਸਹੂਲਤਾਂ ਨਾ ਹੋਣ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਕਹਿਰ ਵਾਪਰਿਆ ਹੈ ਜਿੱਥੇ ਘਰ ਦੇ ਅੰਦਰ ਹੀ ਇੱਕੋ ਪਰਵਾਰ ਦੇ ਤਿੰਨ ਬੱਚਿਆਂ ਦੀ ਖੌਫਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਬੋਹਰ ਤੋਂ ਸਾਹਮਣੇ ਆਈ ਹੈ। ਜਿੱਥੇ ਤਿੰਨ ਬੱਚਿਆਂ ਦੀ ਘਰ ਵਿੱਚ ਹੀ ਮੌਤ ਹੋ ਗਈ ਹੈ ਕਿਉਂਕਿ ਉਨ੍ਹਾਂ ਵੱਲੋਂ ਸਰਦੀ ਤੋਂ ਬਚਣ ਵਾਸਤੇ ਆਪਣੇ ਕਮਰੇ ਵਿਚ ਅੰਗੀਠੀ ਬਾਲ ਕੇ ਰੱਖੀ ਹੋਈ ਸੀ।
ਕਮਰੇ ਵਿਚ ਜਿਥੇ ਆਕਸੀਜਨ ਦੀ ਕਮੀ ਹੋਣ ਕਾਰਨ ਬੱਚਿਆਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ। ਉਥੇ ਹੀ ਇਨ੍ਹਾਂ ਤਿੰਨ ਬੱਚਿਆਂ ਦੇ ਮਾਤਾ-ਪਿਤਾ ਨੂੰ ਗੰਭੀਰ ਹਾਲਤ ਵਿਚ ਅਬੋਹਰ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਵਧੇਰੇ ਗੰਭੀਰ ਹੋਣ ਤੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਇਹ ਪਰਵਾਰ ਅਬੋਹਰ ਦੇ ਅਜੀਤ ਨਗਰ ਇਲਾਕੇ ਵਿੱਚ ਇੱਕ ਪੋਲਟਰੀ ਫਾਰਮ ਵਿੱਚ ਰਹਿੰਦਾ ਸੀ। ਜਿੱਥੇ ਠੰਢ ਦੇ ਚਲਦੇ ਹੋਏ ਉਨ੍ਹਾਂ ਵੱਲੋਂ ਕਮਰੇ ਵਿੱਚ ਅੰਗੀਠੀ ਰੱਖੀ ਹੋਈ ਸੀ। ਮ੍ਰਿਤਕ ਬੱਚਿਆਂ ਦੇ ਵਿੱਚ ਪੂਜਾ , ਪੂਨਮ ਅਤੇ ਭਰਾ ਦੀਪ ਦੀ ਮੌਤ ਹੋ ਗਈ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਵੇਰ ਦੇ ਸਮੇਂ ਗੁਆਂਢੀਆਂ ਵੱਲੋਂ ਦੇਖਿਆ ਗਿਆ। ਜਿਨ੍ਹਾਂ ਵੱਲੋਂ ਤੁਰੰਤ ਇਕ ਸੇਵਾ ਸੁਸਾਇਟੀ ਨੂੰ ਸੂਚਿਤ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਇਨ੍ਹਾਂ ਸਭ ਨੂੰ ਹਸਪਤਾਲ ਲਿਜਾਇਆ ਗਿਆ।
Previous PostCM ਚੰਨੀ ਤੇ ਇਹਨਾਂ ਵਿਦਿਆਰਥੀਆਂ ਲਈ ਕਰਤਾ ਅਚਾਨਕ ਇਹ ਵੱਡਾ ਐਲਾਨ – ਵਿਦਿਆਰਥੀਆਂ ਛਾਈ ਖੁਸ਼ੀ
Next Postਪੰਜਾਬ ਦੇ ਇਹਨਾਂ ਸਕੂਲਾਂ ਦੀਆਂ ਛੁਟੀਆਂ ਕੀਤੀਆਂ ਗਈਆਂ ਰੱਦ – ਵਿਦਿਆਰਥੀਆਂ ਦੀ ਪੜਾਈ ਹੋਵੇਗੀ ਸ਼ੁਰੂ