ਪੰਜਾਬ ਚ ਲਗਾਤਾਰ ਆ ਰਹੀਆਂ 3 ਛੁੱਟੀਆਂ , ਸਕੂਲ ਕਾਲਜ ਦਫ਼ਤਰ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ

ਤਿਉਹਾਰਾਂ ਦੇ ਸੀਜ਼ਨ ਦੇ ਚਲਦੇ ਲਗਾਤਾਰ ਛੁੱਟੀਆਂ ਆ ਰਹੀਆਂ ਸਨ ਤੇ ਨਵੰਬਰ ਦੇ ਮਹੀਨੇ ਦੀ ਸ਼ੁਰੂਆਤ ਹੁੰਦਿਆ ਸਾਰ ਹੀ ਜਿੱਥੇ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲਦੀ ਪਈ ਹੈ ਤੇ ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਤਿੰਨ ਛੁੱਟੀਆਂ ਦੀ ਖਬਰ ਸਾਹਮਣੇ ਆ ਰਹੀ ਹੈ l ਜਿਸ ਕਾਰਨ ਸਾਰੇ ਸਰਕਾਰੀ ਸਕੂਲ ਕਾਲਜ ਦੇ ਦਫਤਰ ਬੰਦ ਰਹਿਣਗੇ l ਮਿਲੀ ਜਾਣਕਾਰੀ ਮੁਤਾਬਕ 15 ਨਵੰਬਰ ਸ਼ੁੱਕਰਵਾਰ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਜਿਸ ਦੇ ਚੱਲਦੇ ਛੁੱਟੀ ਰਹੇਗੀ। ਇਨ੍ਹਾਂ ਹੀ ਨਹੀਂ ਸਗੋਂ, ਇਸ ਮਗਰੋਂ 16 ਨਵੰਬਰ ਸ਼ਨੀਵਾਰ ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਹੈ l ਜਿਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਗਜ਼ਟਿਡ ਛੁੱਟੀ ਐਲਾਨੀ ਗਈ ਹੈ। ਇਸ ਤੋਂ ਬਾਅਦ 17 ਨਵੰਬਰ ਨੂੰ ਐਤਵਾਰ ਹੈ, ਇਸ ਦਿਨ ਉਂਝ ਹੀ ਛੁੱਟੀ ਹੁੰਦੀ ਹੈ। ਲਿਹਾਜ਼ਾ 15, 16 ਤੇ 17 ਨਵੰਬਰ ਨੂੰ ਲਗਾਤਾਰ ਤਿੰਨ ਛੁੱਟੀਆਂ ਆ ਰਹੀਆਂ ਹਨ, ਜਿਸ ਦੇ ਚੱਲਦੇ ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਪੰਜਾਬ ਨੂੰ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ l ਜਦੋਂ ਵੀ ਇਹਨਾਂ ਮਹਾਨ ਸ਼ਖਸ਼ੀਅਤਾਂ ਦੇ ਨਾਲ ਜੁੜਿਆ ਹੋਇਆ ਕੋਈ ਵੀ ਦਿਹਾੜਾ ਆਉਂਦਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਇਹਨਾਂ ਦਿਹਾੜਿਆਂ ਨੂੰ ਮਨਾਇਆ ਜਾਂਦਾ ਹੈ ਉੱਥੇ ਹੀ ਸੂਬੇ ਅੰਦਰ ਛੁੱਟੀ ਦਾ ਵੀ ਐਲਾਨ ਕੀਤਾ ਜਾਂਦਾ ਹੈ ਤੇ ਇਸੇ ਵਿੱਚ ਵੀ ਹੁਣ ਪੰਜਾਬ ਦੇ ਵਿੱਚ 15 16 ਤੇ 17 ਨਵੰਬਰ ਦੀ ਛੁੱਟੀ ਦਾ ਐਲਾਨ ਹੋ ਚੁੱਕਿਆ ਹੈ। ਜਿਸ ਦੇ ਚਲਦੇ ਸਾਰੇ ਸਕੂਲ ਕਾਲਜ ਤੇ ਸਰਕਾਰੀ ਦਫਤਰ ਬੰਦ ਰਹਿਣਗੇ ਤੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਨੋਟੀਫਿਕੇਸ਼ਨ ਲਗਭਗ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਤਾਂ, ਜੋ ਇਸ ਸਬੰਧੀ ਅਦਾਰੇ ਨੂੰ ਤੇ ਉੱਥੇ ਕੰਮ ਕਰਨ ਵਾਲੇ ਵਾਲੇ ਮੁਲਾਜ਼ਮਾਂ ਦੇ ਨਾਲ ਨਾਲ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚਾਈ ਜਾ ਸਕੇ l