ਆਈ ਤਾਜਾ ਵੱਡੀ ਖਬਰ
ਪੰਜਾਬ ਅੰਦਰ ਮੌਸਮ ਹੁਣ ਲਗਾਤਾਰ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ। ਗਰਮੀ ਜਾਂਦੀ ਹੋਈ ਤੇ ਸਰਦੀ ਆਉਣ ਦਾ ਅਹਿਸਾਸ ਹੋ ਰਿਹਾ ਹੈ l ਬਹੁਤ ਸਾਰੇ ਘਰਾਂ ਦੇ ਵਿੱਚ ਹੁਣ ਸਰਦੀਆਂ ਦੇ ਵੀ ਕੱਪੜੇ ਬਾਹਰ ਕੱਢ ਕੇ ਉਹਨਾਂ ਨੂੰ ਧੁੱਪ ਲਗਾਈ ਜਾ ਰਹੀ ਹੈ। ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਵੀ ਲਗਾਤਾਰ ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਹੁਣ ਪੰਜਾਬ ਤੇ ਮੌਸਮ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਾਂਗੇ ਕਿ ਹੁਣ ਪੰਜਾਬ ਦੇ ਵਿੱਚ ਮੀਹ ਪੈਣ ਵਾਲਾ ਹੈ ਤੇ ਮੀਂਹ ਤੋਂ ਬਾਅਦ ਹੁਣ ਕੜਾਕੇ ਦੀ ਠੰਡ ਪਵੇਗੀ। ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ‘ਚ ਸੂਬੇ ਦੇ 3 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ ਹੈ, ਮੌਸਮ ਵਿਭਾਗ ਦੇ ਵੱਲੋਂ ਇਸ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ । ਵਿਭਾਗ ਮੁਤਾਬਕ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ ਤੇ ਅੰਮ੍ਰਿਤਸਰ ਦੀਆਂ ਕੁੱਝ ਥਾਵਾਂ ‘ਤੇ ਮੀਂਹ ਪੈ ਸਕਦਾ, ਜਿਸ ਤੋਂ ਬਾਅਦ ਠੰਡ ਵਧੇਗੀ ਤੇ ਤਾਪਮਾਨ ਦੇ ਵਿੱਚ ਵਾਧਾ ਵੇਖਣ ਨੂੰ ਮਿਲੇਗਾ । ਇਸ ਦੇ ਨਾਲ ਹੀ ਏਅਰ ਕੁਆਲਿਟੀ ਇੰਡੈਕਸ ਵੀ ਲਗਾਤਾਰ ਡਿੱਗ ਰਿਹਾ ਹੈ। ਚੰਡੀਗੜ੍ਹ ‘ਚ ਏ. ਕਿਊ. ਆਈ. ਦੇ ਹਾਲਾਤ ਪੰਜਾਬ ਨਾਲੋਂ ਵੀ ਮਾੜੇ ਹਨ। ਪੰਜਾਬ ‘ਚ ਏ. ਕਿਊ. ਆਈ. ਦਾ ਪੱਧਰ ਪਰਾਲੀ ਸਾੜਨ ਕਰਕੇ ਖ਼ਰਾਬ ਹੋ ਰਿਹਾ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵੀ ਸਖਤ ਕਾਰਵਾਈ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਹੁਣ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਸੂਬੇ ਦੇ ਜਿਹੜੇ ਜ਼ਿਲ੍ਹਿਆਂ ‘ਚ ਏ. ਕਿਊ. ਆਈ. ਵਿਗੜ ਰਿਹਾ ਹੈ, ਉੱਥੇ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਕਿ ਕੁੱਝ ਦਿਨਾਂ ‘ਚ ਏ. ਕਿਊ. ਆਈ. ਦੇ ਵਿਗੜ ਜਾਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ‘ਚ ਇਨ੍ਹਾਂ ਲੱਛਣਾਂ ਦੀ ਗੰਭੀਰਤਾ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕੀ ਤਿਉਹਾਰਾਂ ਦੇ ਚਲਦੇ ਬਹੁਤ ਸਾਰੇ ਲੋਕ ਲਗਾਤਾਰ ਪਟਾਖੇ ਚਲਾ ਰਹੇ ਹਨ l ਜਿਸ ਕਾਰਨ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਪਿਆ ਹੈ ਤੇ ਇਸੇ ਕਾਰਨ ਲੋਕਾਂ ਨੂੰ ਵੀ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Previous Postਦਿਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ , ਪੈਟਰੋਲ ਡੀਜਲ ਦੀਆਂ ਕੀਮਤਾਂ ਚ ਹੋਈ ਏਨੀ ਕਟੌਤੀ
Next Postਵਿਆਹ ਚ ਛੁਹਾਰਾ ਨਾ ਮਿਲਣ ਤੇ ਹੋਇਆ ਭਾਰੀ ਹੰਗਾਮਾ , ਲੱਤਾਂ ਮੁੱਕੇ ਕੁਰਸੀਆਂ ਚਲੀਆਂ