ਆਈ ਤਾਜ਼ਾ ਵੱਡੀ ਖਬਰ
ਪੰਜਾਬ ਅੰਦਰ ਲੱਗਣ ਵਾਲੇ ਲਗਾਤਾਰ ਬਿਜਲੀ ਦੇ ਕੱਟ ਵੱਧ ਰਹੇ ਹਨ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਵੀ ਪੇਸ਼ ਆ ਰਹੀਆਂ ਹਨ। ਇਸ ਸਮੇਂ ਜਿਥੇ ਅੱਤ ਦੀ ਗਰਮੀ ਹੈ ਉਥੇ ਹੀ ਬਿਜਲੀ ਦੇ ਲੱਗਣ ਵਾਲੇ ਕੱਟ ਲੋਕਾਂ ਨੂੰ ਹੋਰ ਵੀ ਜ਼ਿਆਦਾ ਪ੍ਰਭਾਵਤ ਕਰ ਰਹੇ ਹਨ। ਹੁਣ ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਇਹ ਮਾੜੀ ਖਬਰ ਆਈ ਹੈ,ਜਿੱਥੇ ਪਿਆ ਹੁਣ ਇਹ ਨਵਾਂ ਪੰਗਾ, ਜਿੱਥੇ ਲੱਗਣੇ ਲੰਬੇ ਕੱਟ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜਿੱਥੇ ਪਹਿਲਾਂ ਹੀ ਕੋਲੇ ਦੀ ਘਾਟ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਥਰਮਲ ਪਲਾਂਟ ਬੰਦ ਹੋ ਰਹੇ ਹਨ ਉਥੇ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟ ਹੋਰ ਅੱਜ ਬੰਦ ਹੋ ਗਏ ਹਨ ਜਿੱਥੇ ਪਹਿਲਾਂ ਹੀ ਇਕ ਯੂਨਿਟ ਬੰਦ ਚੱਲ ਰਿਹਾ ਸੀ ਜਿਸ ਤੇ ਚਲਦਿਆਂ ਹੋਇਆਂ ਪਹਿਲਾਂ ਹੀ ਬਿਜਲੀ ਪ੍ਰਭਾਵਿਤ ਹੋ ਰਹੀ ਸੀ।
ਜਿੱਥੇ ਹੁਣ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 3 ਯੂਨਿਟ ਬੰਦ ਹੋਣ ਕਾਰਨ ਬਿਜਲੀ ਸਪਲਾਈ ਵਿਚ ਕਮੀ ਆਏਗੀ ਅਤੇ ਇਸ ਦੇ ਚਲਦਿਆਂ ਹੋਇਆਂ ਪਟਿਆਲੇ ਸਮੇਤ ਕਈ ਜ਼ਿਲ੍ਹਿਆਂ ‘ਚ 2-7 ਘੰਟੇ ਦੇ ਕੱਟ ਲੱਗਣੇ ਸ਼ੁਰੂ ਹੋ ਰਹੇ ਹਨ। ਇਸ ਸਮੇਂ ਪੰਜਾਬ ਵਿੱਚ ਬਿਜਲੀ ਉਤਪਾਦਨ ਵਿੱਚ 880 ਮੈਗਾਵਾਟ ਦੀ ਘਾਟ ਹੋ ਗਈ ਹੈ। ਕਿਉਂਕਿ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਦੇ ਵਿੱਚੋਂ ਇਸ ਸਮੇਂ ਚਾਰ ਯੂਨਿਟ ਬੰਦ ਹੋ ਗਏ ਹਨ ਜਦ ਕਿ ਸਰਕਾਰੀ ਥਰਮਲ ਪਲਾਂਟ ਦੇ ਯੂਨਿਟਾਂ ਦੀ ਗਿਣਤੀ 8 ਹੈ।
ਇਸ ਸ਼ਨੀਵਾਰ ਦੇ ਚਲਦਿਆਂ ਹੋਇਆਂ ਅੱਜ ਲੱਗਣ ਵਾਲੇ ਇਨ੍ਹਾਂ ਬਿਜਲੀ ਦੇ ਕੱਟਾਂ ਦੇ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਰਪੇਸ਼ ਆ ਰਹੀਆਂ ਹਨ। ਇਸ ਬਿਜਲੀ ਦੀ ਸਪਲਾਈ ਦੇ ਬੰਦ ਹੋਣ ਤੇ ਅੱਜ ਜੈਤੋ, ਫਰੀਦਕੋਟ, ਫਿਰੋਜ਼ਪੁਰ, ਗੁਰੂਹਰਸਹਾਏ, ਬੰਗਾ ਤੇ ਪਟਿਆਲਾ, ਤੇ ਲੁਧਿਆਣਾ, ਬਲਾਚੌਰ, ਅਬੋਹਰ, ਗੜ੍ਹਸ਼ੰਕਰ, ਦੇ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਜਿੱਥੇ ਇਨ੍ਹਾਂ ਖ਼ੇਤਰਾ ਦੇ ਵਿਚ ਲੋਕਾਂ ਨੂੰ 2,ਤੋਂ 7 ਘੰਟੇ ਬਿਜਲੀ ਦਾ ਕੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਉੱਥੇ ਹੀ ਪਟਿਆਲਾ ਦੇ ਅਰਬਨ ਅਸਟੇਟ ਸਬ ਡਵੀਜ਼ਨ ਅਧੀਨ ਆਉਂਦੇ ਹੀਰਾ ਬਾਗ, ਮੇਹਰ ਸਿੰਘ ਕਲੋਨੀ, ਬਲਜੀਤ ਕਲੋਨੀ, ਸ਼ਗਨ ਵਿਹਾਰ, ਨੀਲੀਮਾ ਵਿਹਾਰ,ਆਈਟੀਬੀਪੀ, ਰਿਸ਼ੀ ਕਲੋਨੀ, ਚੌਰਾ, ਆਦਿ ਇਲਾਕਿਆਂ ‘ਚ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹਿਣ ਕਾਰਨ ਇਸ ਇਲਾਕੇ ਦੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਬਹੁਤ ਸਾਰੇ ਕਾਰੋਬਾਰ ਵੀ ਪ੍ਰਭਾਵਤ ਹੋ ਰਹੇ ਹਨ।