ਪੰਜਾਬ ਚ ਪੀਂਘ ਝੂਟਦਿਆ ਇਸ ਤਰਾਂ ਮਿਲੀ ਬਚੇ ਨੂੰ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਇਸ ਸਮੇਂ ਜਿਥੇ ਕਰੋਨਾ ਹਾਹਾਕਾਰ ਮੱਚੀ ਹੋਈ ਹੈ ਉਥੇ ਹੀ ਹੋਰ ਵੀ ਬਹੁਤ ਸਾਰੇ ਵੱਖ-ਵੱਖ ਹਾਦਸੇ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਪੰਜਾਬ ਵਿੱਚ ਜਿਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ ਉਥੇ ਹੀ ਹੋਣ ਵਾਲੇ ਹੋਰ ਸੜਕ ਹਾਦਸਿਆਂ ਅਤੇ ਬਿ-ਮਾ-ਰੀ-ਆਂ ਨਾਲ ਵੀ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਹਨ। ਪਰ ਘਰਾਂ ਦੀ ਰੌਣਕ ਸਮਝੇ ਜਾਣ ਵਾਲੇ ਬੱਚਿਆਂ ਨਾਲ ਜਦੋਂ ਕੋਈ ਵੀ ਅਜਿਹਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ, ਅਜਿਹੀਆਂ ਖਬਰਾਂ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੰਦੀਆਂ ਹਨ। ਕਿਉਂਕਿ ਬੱਚਿਆਂ ਨਾਲ ਹੋਣ ਵਾਲੇ ਹਾਦਸੇ ਲੋਕਾਂ ਨੂੰ ਧੁਰ ਅੰਦਰ ਤੱਕ ਦੁਖੀ ਕਰ ਦਿੰਦੇ ਹਨ।

ਪੰਜਾਬ ਵਿੱਚ ਪੀਂਘ ਝੂਟਟਿਆਂ ਹੋਇਆਂ ਬੱਚੇ ਨੂੰ ਇਸ ਤਰ੍ਹਾਂ ਮੌਤ ਮਿਲੀ ਹੈ ਕਿ ਵੇਖਣ ਵਾਲੇ ਸਾਰੇ ਲੋਕ ਰੋ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਹਿਸੀਲ ਫਿਲੌਰ ਦੇ ਪਿੰਡ ਜਗਤਪੁਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬੱਚੀ ਖੁਸ਼ੀ-ਖੁਸ਼ੀ ਪੀਘ ਤੇ ਝੂਟੇ ਲੈ ਰਹੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਘਰ ਦੇ ਵਿੱਚ 8 ਸਾਲਾਂ ਦੀ ਬੱਚੀ ਮੁਸਕਾਨ ਦੀ ਮਾਤਾ ਦੁਪਹਿਰ ਸਮੇਂ ਸੌਂ ਰਹੀ ਸੀ ਤੇ ਬੱਚੀ ਦਾ ਪਿਤਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਗਿਆ ਹੋਇਆ ਸੀ। ਬੱਚੀ ਘਰ ਵਿਚ ਝੂਲਾ ਝੂਲ ਰਹੀ ਸੀ।

ਬੱਚੀ ਦੀ ਮਾਂ ਵੱਲੋਂ ਉਸ ਨੂੰ ਸੌਣ ਲਈ ਬਹੁਤ ਸਾਰੀਆਂ ਆਵਾਜ਼ਾਂ ਦਿੱਤੀਆਂ ਗਈਆਂ, ਪਰ ਬੱਚੇ ਨੇ ਕਿਹਾ ਕਿ ਉਸ ਨੇ ਝੂਟੇ ਲੈਣੇ ਹਨ। ਉਸ ਸਮੇਂ ਹੀ ਬੱਚੀ ਦੇ ਝੂਟੇ ਲੈਣ ਦੌਰਾਨ ਝੂਲ੍ਹੇ ਦੀ ਰੱਸੀ ਬੱਚੀ ਦੇ ਗਲੇ ਵਿੱਚ ਫਸ ਗਈ। ਜਿਸ ਨੂੰ ਉਹ ਮਾਸੂਮ ਕੱਢ ਨਾ ਸਕੀ ਤੇ ਉਸ ਕਾਰਨ ਹੀ ਉਸ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਦਾ ਉਸ ਦੀ ਮਾਤਾ ਨੂੰ ਉਸ ਸਮੇਂ ਪਤਾ ਲੱਗਾ , ਜਦੋਂ ਉਸ ਨੂੰ ਪੌਣੇ ਘੰਟੇ ਬਾਅਦ ਜਾਗ ਆਈ, ਤਾਂ ਉਸ ਨੇ ਬੱਚੀ ਨੂੰ ਬੁਲਾਉਣਾ ਸ਼ੁਰੂ ਕੀਤਾ, ਕੋਈ ਜਵਾਬ ਨਾ ਮਿਲਿਆ ਤੇ ਉਸ ਵੱਲੋਂ ਬਾਹਰ ਜਾ ਕੇ ਦੇਖਿਆ ਗਿਆ ਤਾਂ ਉਸ ਦੇ ਹੋਸ਼ ਉੱਡ ਗਏ।

ਕਿਉਕਿ ਬੱਚੀ ਹਵਾ ਵਿੱਚ ਹੀ ਰੱਸੀ ਨਾਲ ਫਸੀ ਹੋਈ ਲਟਕ ਰਹੀ ਸੀ ਤੇ ਉਸ ਦੇ ਸਰੀਰ ਵਿੱਚ ਕੋਈ ਵੀ ਹਿਲਜੁਲ ਨਹੀਂ ਸੀ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੱਚੀ ਨੂੰ ਨਜ਼ਦੀਕ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੀ ਜਾਣਕਾਰੀ ਬੱਚੀ ਦੇ ਪਿਤਾ ਤਰਸੇਮ ਵੱਲੋਂ ਦਿੱਤੀ ਗਈ ਹੈ।