ਪੰਜਾਬ ਚ ਪਾਕਿਸਤਾਨੋਂ ਡਰੋਨ ਰਾਹੀ ਆਇਆ ਮੌਤ ਦਾ ਸਮਾਨ ਦੇਖ ਸਭ ਰਹਿ ਗਏ ਹੱਕੇ ਬੱਕੇ – ਸਾਰੇ ਦੇਸ਼ ਚ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਜਿੱਥੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਉਥੇ ਹੀ ਗੈਰ ਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਬੀਤੇ ਦਿਨੀਂ ਸਰਹੱਦੀ ਖੇਤਰਾਂ ਵਿੱਚ ਬਰਾਮਦ ਹੋਣ ਵਾਲੀਆਂ ਕੁਝ ਚੀਜ਼ਾਂ ਨੂੰ ਲੈ ਕੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਚੌਕਸੀ ਨੂੰ ਵਧਾ ਦਿਤਾ ਗਿਆ ਹੈ। ਕਿਉਂਕਿ ਸਰਹੱਦੀ ਖੇਤਰਾਂ ਵਿਚ ਬੀਐਸਐਫ ਵੱਲੋਂ ਬਰਾਮਦ ਕੀਤੀਆਂ ਗਈਆਂ ਕੁਝ ਚੀਜ਼ਾਂ ਦੇ ਅਧਾਰ ਉਪਰ ਪੰਜਾਬ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਅਮਨ ਅਤੇ ਸ਼ਾਂਤੀ ਨੂੰ ਬਣਾਈ ਰੱਖਿਆ ਜਾ ਸਕੇ।

ਪੰਜਾਬ ਵਿੱਚ ਪਾਕਿਸਤਾਨ ਤੋ ਡਰੋਨ ਰਾਹੀਂ ਆਇਆ ਮੌਤ ਦਾ ਸਮਾਨ ਦੇਖ ਕੇ ਸਾਰੇ ਹੈਰਾਨ ਹਨ ,ਜਿਸ ਦੀ ਕਿ ਸਾਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਸਾਈਡ ਤੋਂ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਫਿਰ ਇੱਕ ਵਾਰ ਭੇਜੇ ਗਏ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ ਜਿਸ ਨੂੰ ਪਾਕਿਸਤਾਨ ਤੋ ਪੰਜਾਬ ਵਿੱਚ ਡਰੋਨ ਦੇ ਸਹਾਰੇ ਭੇਜਿਆ ਗਿਆ ਹੈ। ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਇਸ ਘਟਨਾ ਦਾ ਪਤਾ ਲਗਾਇਆ ਗਿਆ ਹੈ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਭਾਰੀ ਹਥਿਆਰਾਂ ਦੀ ਖੇਪ ਸਰਹੱਦੀ ਖੇਤਰ ਸੈਕਟਰ ਖੇਮਕਰਨ ਦੇ ਬੀ ਓ ਪੀ ਤਿੱਬੜ ਦੇ ਕੋਲ ਡਰੋਨ ਰਾਹੀਂ ਭੇਜੀ ਗਈ ਹੈ।

ਜੋ ਕਿ ਪਲਾਸਟਿਕ ਦੇ ਬੈਗ ਵਿਚ ਰਾਤ ਦੇ ਸਮੇਂ ਭੇਜੀ ਗਈ ਸੀ ਜਿਸ ਨੂੰ ਬੀ ਐਸ ਐਫ ਅਤੇ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀ ਵੱਲੋਂ ਬਰਾਮਦ ਕਰ ਲਿਆ ਗਿਆ। ਇਸ ਸਾਰੇ ਸਮਾਨ ਦੀ ਤਲਾਸ਼ੀ ਲੈਣ ਤੇ ਇਸ ਵਿੱਚੋਂ 72 ਗਰਾਮ ਅਫੀਮ, 1 ਕਿਲੋ ਹੈਰੋਇਨ, 100 ਕਾਰਤੂਸ, 44 ਮੈਗਜ਼ੀਨ, 22 ਦੇਸੀ ਪਿ-ਸ-ਤੌ-ਲ , ਜੋ ਕਿ 9 ਐਮ ਐਮ ਨਿਸ਼ਾਨ ਦੀਆਂ ਹਨ। ਪਾਕਿਸਤਾਨ ਵੱਲੋਂ ਜਿਥੇ ਪੰਜਾਬ ਵਿਚ ਖਾਲਿਸਤਾਨ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਥੇ ਹੀ ਅਧਿਕਾਰੀਆਂ ਵੱਲੋਂ ਕੁਝ ਫੋਨ ਨੰਬਰ ਵੀ ਪ੍ਰਾਪਤ ਕੀਤੇ ਗਏ ਹਨ ਜਿਨ੍ਹਾਂ ਦਾ ਪਤਾ ਲਗਾਉਣ ਲਈ ਟਰੇਸਿੰਗ ਦਾ ਸਹਾਰਾ ਲਿਆ ਗਿਆ ਹੈ, ਅਤੇ ਕੁਝ ਲੋਕਾਂ ਦੇ ਨਾਮ ਸਾਹਮਣੇ ਆਏ ਹਨ।

ਜਿਨ੍ਹਾਂ ਵੱਲੋਂ ਪਹਿਲਾਂ ਵੀ ਨਸ਼ੀਲੇ ਪਦਾਰਥ ਅਤੇ ਹਥਿਆਰ ਪਾਕਿਸਤਾਨ ਤੋਂ ਮੰਗਵਾਏ ਜਾਂਦੇ ਸਨ। ਇਸ ਬਾਰੇ ਗੱਲ ਕਰਦੇ ਹੋਏ ਡੀ ਜੀ ਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਮੰਗਲਵਾਰ ਨੂੰ ਸਭ ਪਾਸੇ ਅਲਰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।