ਪੰਜਾਬ ਚ ਡੇਅਰੀ ਫਾਰਮ ਚ ਗਊਆਂ ਤੇ ਕੀਤਾ ਹਥਿਆਰਾਂ ਨਾਲ ਹਮਲਾ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਹੋਏ ਦਿਖਾਈ ਦਿੰਦੇ ਪਏ ਹਨ। ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਖੂਨ ਖਰਾਬਾ ਹੁੰਦਾ ਪਿਆ ਹੈ l ਪਰ ਹੁਣ ਤਾਂ ਜਾਨਵਰਾਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ, ਉਹਨਾਂ ਦੇ ਉੱਪਰ ਵੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ। ਮਾਮਲਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ l ਜਿੱਥੇ ਡੇਰੀ ਫਾਰਮ ਦੇ ਵਿੱਚ ਗਊਆਂ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ l ਜਿਸ ਕਾਰਨ ਲੋਕਾਂ ਦੇ ਵੱਲੋਂ ਇਸ ਘਟਨਾ ਦੇ ਉੱਪਰ ਦੁੱਖ ਜਾਹਿਰ ਕੀਤਾ ਜਾ ਰਿਹਾ ਹੈ ਤੇ ਇਲਾਕੇ ਭਰ ਦੇ ਵਿੱਚ ਦਹਿਸ਼ਤ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਦੌਰਾਨ ਇੱਕ ਗਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਮਾਮਲਾ ਰੂਪਨਗਰ ਦੇ ਨਾਲ ਸੰਬੰਧਿਤ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਰੂਪਨਗਰ ਸ਼ਹਿਰ ’ਚ ਗਊਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਇਕ ਡੇਅਰੀ ਫਾਰਮ ’ਤੇ ਹਮਲਾ ਕਰ ਦਿੱਤਾ, ਜਿਸ ’ਚ 5 ਗਊਆਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ, ਜਦਕਿ ਇਕ ਗਾਂ ਦੀ ਮੌਤ ਹੋ ਗਈ, ਜ਼ਖਮੀ ਗਾਵਾਂ ਦੇ ਇਲਾਜ ਵਾਸਤੇ ਮੌਕੇ ਤੇ ਡਾਕਟਰ ਨੂੰ ਬੁਲਾਇਆ ਗਿਆ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ,ਪਰ ਇੱਕ ਗਾਂ ਦੀ ਮੌਤ ਹੋ ਜਾਣ ਦੇ ਕਾਰਨ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕੀਤੀ l ਇਨਾ ਹੀ ਨਹੀਂ ਉਹਨਾਂ ਵੱਲੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ । ਇਸ ਘਟਨਾ ਨੂੰ ਲੈ ਕੇ ਰੂਪਨਗਰ ਸ਼ਹਿਰ ’ਚ ਭਾਰੀ ਰੋਸ ਫੈਲਿਆ ਹੋਇਆ ਹੈ l ਉਧਰ ਸ਼ਹਿਰ ਦੇ ਪੁਲ ਬਾਜ਼ਾਰ ’ਚ ਚੱਲ ਰਹੇ ਗਊਆਂ ਦੇ ਫਾਰਮ ਦੇ ਸੰਚਾਲਕ ਪਰਮਵੀਰ ਵਾਸੂਦੇਵਾ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਵੇਖਿਆ ਕਿ 6 ਗਊਆਂ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਜ਼ਖ਼ਮ ਸਨ। ਇਨ੍ਹਾਂ ’ਚੋਂ ਇਕ ਗਊ ਦੀ ਬਾਅਦ ’ਚ ਮੌਤ ਹੋ ਗਈ, ਜਿਸ ਨੂੰ ਪੋਸਟਮਾਰਟਮ ਲਈ ਪਸ਼ੂ ਹਸਪਤਾਲ ਭੇਜ ਦਿੱਤਾ ਗਿਆ ਹੈ। ਉਥੇ ਹੀ ਇਸ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ l ਜਿਨਾਂ ਵੱਲੋਂ ਮਾਮਲਾ ਦਰਜ ਕਰਕੇ ਅਰਕੀ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l ਪਰ ਇਸ ਘਟਨਾ ਦੀ ਹਰ ਕਿਸੇ ਦੇ ਵੱਲੋਂ ਨਿਖੇਦੀ ਕੀਤੀ ਜਾ ਰਹੀ ਹੈ।