ਪੰਜਾਬ ਚ ਗਾਣਾ ਰਿਕਾਰਡ ਕਰਕੇ ਨਿਕਲੇ ਗਾਇਕ ਤੇ ਹੋਇਆ ਚਾਕੂਆਂ ਨਾਲ ਹਮਲਾ

ਆਈ ਤਾਜਾ ਵੱਡੀ ਖਬਰ

ਪੰਜਾਬ ਭਰ ਦੇ ਵਿੱਚ ਕਾਨੂੰਨ ਵਿਵਸਥਾ ਡਗਮਗਾਉਂਦੀ ਹੋਈ ਦਿਖਾਈ ਦਿੰਦੀ ਪਈ ਹੈ l ਆਏ ਦਿਨੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ l ਇਸੇ ਵਿਚਾਲੇ ਹੁਣ ਪੰਜਾਬ ਤੋਂ ਇੱਕ ਹੋਰ ਰੂਹ ਕੰਬਾਊ ਘਟਨਾ ਸਾਹਮਣੇ ਆਈ l ਜਿੱਥੇ ਪੰਜਾਬ ਦੇ ਵਿੱਚ ਗਾਣਾ ਰਿਕਾਰਡ ਕਰਕੇ ਨਿਕਲੇ ਗਾਇਕ ਦੇ ਉੱਪਰ ਚਾਕੂਆਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਹ ਹੈਰਾਨੀਜਨਕ ਮਾਮਲ ਸਾਹਨੇਵਾਲ ਤੋਂ ਸਾਹਮਣੇ ਆਇਆ, ਜਿੱਥੇ ਸਟੂਡੀਓ ’ਚੋਂ ਗਾ ਕੇ ਨਿਕਲ ਰਹੇ ਇਕ ਗਾਇਕ ’ਤੇ ਚਾਕੂਆਂ ਨਾਲ ਵੱਡੀ ਘਟਨਾ ਵਾਪਰੀ l ਉਸ ਉੱਪਰ ਜਾਨਲੇਵਾ ਹਮਲਾ ਕਰ ਕੇ ਉਸਨੂੰ ਜ਼ਖਮੀ ਕਰਨ ਦਿੱਤਾ ਗਿਆ l ਇਹ ਘਟਨਾ ਥਾਣਾ ਸਾਹਨੇਵਾਲ ਅਧੀਨ ਆਉਂਦੇ ਇਲਾਕੇ ਮੱਕੜ ਕਾਲੋਨੀ ਗਿਆਸਪੁਰਾ ਦੀ ਹੈ, ਜਿਥੇ ਗਾਣਾ ਰਿਕਾਰਡ ਕਰ ਕੇ ਸਟੂਡੀਓ ’ਚੋਂ ਬਾਹਰ ਨਿਕਲ ਰਹੇ ਵਿਅਕਤੀ ’ਤੇ ਹਮਲਾ ਹੋਇਆ ਹੈ। ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ l ਦੱਸਦਿਆ ਕਿ ਫੈਕਟਰੀ ’ਚ ਵੈਲਡਿੰਗ ਦਾ ਕੰਮ ਕਰਨ ਵਾਲੇ ਸੰਗੀਤ ਨਾਲ ਜੁੜੇ ਸ਼ਿਵਾ ਸ਼ਰਮਾ ਪੁੱਤਰ ਰਾਮ ਬਿਲਾਸ ਸ਼ਰਮਾ ਵਾਸੀ ਮੱਕੜ ਕਾਲੋਨੀ ਗਿਆਸਪੁਰਾ ਨੇ ਆਪਣੇ ਨਾਲ ਹੋਈ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਨੇੜੇ ਹੀ ਬਣੇ ਸੰਗੀਤ ਸਟੂਡੀਓ ’ਚੋਂ ਨਿਕਲਿਆ ਤਾਂ 3-4 ਬੰਦਿਆਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜੋ ਉਸ ਦੇ ਢਿੱਡ ਸਮੇਤ ਸਰੀਰ ਦੇ ਕਈ ਹਿੱਸਿਆਂ ’ਤੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ l ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਪਾਰਟੀal ਵੀ ਮੌਕੇ ਤੇ ਪੁੱਜੀ, ਜਿਨਾਂ ਦੇ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।