ਪੰਜਾਬ ਚ ਕੱਲ 25 ਜੂਨ ਨੂੰ ਇਥੇ ਸਵੇਰੇ 8 ਤੋਂ ਸ਼ਾਮ 6 ਵਜੇ ਤਕ ਬਿਜਲੀ ਰਹੇਗੀ ਬੰਦ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਸ ਵਾਰ ਸੂਬੇ ਵਿਚ ਪੈਣ ਵਾਲੀ ਗਰਮੀ ਨੇ ਇਸ ਸਾਲ ਵਿਚ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਉਥੇ ਹੀ ਗਰਮੀ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਹੋਈ ਬਰਸਾਤ ਕਾਰਨ ਮੌਸਮ ਵਿੱਚ ਆਈ ਤਬਦੀਲੀ ਨਾਲ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਉਥੇ ਹੀ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਲਵਾਈ ਦੇ ਦੌਰਾਨ ਵੀ ਇਸ ਬਰਸਾਤ ਨੇ ਵੱਡੀ ਰਾਹਤ ਦਿੱਤੀ ਹੈ। ਪਰ ਵੱਖ ਵੱਖ ਕਾਰਨਾਂ ਦੇ ਚਲਦਿਆਂ ਹੋਇਆਂ ਬਿਜਲੀ ਦੀ ਸਪਲਾਈ ਪ੍ਰਭਾਵਤ ਹੋ ਰਹੀ ਹੈ।

ਹੁਣ ਪੰਜਾਬ ਵਿੱਚ ਕੱਲ 25 ਜੂਨ ਨੂੰ ਇਥੇ ਸਵੇਰੇ 8 ਤੋਂ ਸ਼ਾਮ 6 ਵਜੇ ਤਕ ਬਿਜਲੀ ਰਹੇਗੀ ਬੰਦ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੰਜਾਬ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਬਸੀ ਕਲਾਂ 25 ਜੂਨ ਨੂੰ ਇਥੇ ਸਵੇਰੇ 8 ਤੋਂ ਸ਼ਾਮ 6 ਵਜੇ ਬਿਜਲੀ ਬੰਦ ਰੱਖੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਸਤਪਾਲ ਸਿੰਘ ਏ ਈ ਨੇ ਦੱਸਿਆ ਹੈ ਕਿ 66 ਕੇਵੀ ਲਾਈਨ ਮਾਹਿਲਪੁਰ ਤੋਂ ਚੱਬੇਵਾਲ ਵਿਚਕਾਰ ਪਿੰਡ ਢਕੋ ਲਾਗੇ ਡਿੱਗੇ ਟਾਵਰ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ ਜਿੱਥੇ ਇਸ ਉਸਾਰੀ ਦੇ ਚਲਦਿਆਂ ਹੋਇਆਂ ਹੀ ਕੁਝ ਖੇਤਰਾਂ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ, ਜੋ ਕਿ 25 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਬੰਦ ਰਹੇਗੀ। ਇਸ ਬਿਜਲੀ ਦੇ ਪ੍ਰਭਾਵਤ ਹੋਣ ਨਾਲ 66 ਕੇਵੀ ਸਬ ਸਟੇਸ਼ਨ ਚੱਬੇਵਾਲ ਤੇ ਬਡਲਾ ਤੋਂ ਚਲਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਬਿਜਲੀ ਦੇ ਪ੍ਰਭਾਵਤ ਹੋਣ ਨਾਲ ਜਿਹੜੇ ਪਿੰਡ ਪ੍ਰਭਾਵਤ ਹੋ ਰਹੇ ਹਨ ਉਨ੍ਹਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਸੂਣਾਂ, ਬਡਲਾ, ਪੰਡੋਰੀ, ਹੁਕਮਾਂ, ਸਲੇਮਪੁਰ, ਜੰਡੋਲੀ, ਬਿਸ਼ੋਹੀ, ਹੰਦੋਵਾਲ, ਝੁੱਗੀਆਂ,ਸਾਰੰਗ ਵਾਲ, ਮਹਿਲਾਂਵਾਲੀ, ਨੌਰੰਗਾਬਾਦ, ਬਿਲਾਸਪੁਰ, ਚੱਬੇਵਾਲ, ਮੰਨਣ, ਬਿਹਾਲਾ,ਚਗਰਾ, ਪੱਟੀ, ਬੋਹਣ, ਨਾਰੂਨੰਗਲ, ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਬਾਰੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਹੀ ਜਾਣਕਾਰੀ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਇਸ ਗਰਮੀ ਦੇ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।