ਆਈ ਤਾਜਾ ਵੱਡੀ ਖਬਰ
ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਕਾਰਨ ਬੇਸ਼ੱਕ ਤਾਪਮਾਨ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਹੈ, ਪਰ ਦੂਜੇ ਪਾਸੇ ਬਿਜਲੀ ਦੇ ਲੱਗਣ ਵਾਲੇ ਲੰਬੇ ਲੰਬੇ ਕੱਟਾਂ ਦੇ ਕਾਰਨ ਲੋਕ ਵੀ ਖਾਸੇ ਪਰੇਸ਼ਾਨ ਹੁੰਦੇ ਪਏ ਹਨ। ਦੂਜੇ ਪਾਸੇ ਬਿਜਲੀ ਮੁਲਾਜ਼ਮ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਗਏ ਹੋਏ ਹਨ ਤੇ ਉਨਾਂ ਦੇ ਵੱਲੋਂ ਵੀ ਇੱਕੋ ਕੀ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਸਾਡੀਆਂ ਜਾਇਜ਼ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ, ਕਿਉਂਕਿ ਜਦੋਂ ਬਿਜਲੀ ਦੇ ਲੰਬੇ ਕੱਟ ਲੱਗਦੇ ਹਨ ਤਾਂ, ਫਿਰ ਲੋਕਾਂ ਦੇ ਵਿੱਚ ਨਰਾਜ਼ਗੀ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਝਲਕਦੀ ਹੈ l
ਇਸੇ ਵਿਚਾਲੇ ਹੁਣ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਜਿਆਦਾ ਵਧਣ ਵਾਲੀਆਂ ਹਨ, ਕਿਉਂਕਿ ਪੰਜਾਬ ਦੇ ਵਿੱਚ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਬਿਜਲੀ ਬਾਂਦਰ ਰਹਣ ਸਬੰਧੀ ਸਮਾਚਾਰ ਪ੍ਰਾਪਤ ਹੁੰਦਾ ਪਿਆ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਧੀਨ 132 ਕੇਵੀ ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਚਲਦੇ 11 ਕੇਵੀ ਅਗਮਪੁਰ ਫੀਡਰ ਦੀ ਸਪਲਾਈ ਜਰੂਰੀ ਮੈਂਟੀਨੈਸ ਕਰਨ ਲਈ 2 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ l ਜਿਸ ਕਾਰਨ ਪਿੰਡ ਚੱਡੇਸਰ ਮਹਿਰੋਲੀ, ਖਮੇੜਾ, ਲੰਗਮਜਾਰਾ,ਗੰਗੂਵਾਲ, ਮੋੜ,ਮਹੈਣ,ਢੇਰ ਨਿੱਕੂਵਾਲ, ਬੁਰਜ,ਬੱਲੋਵਾਲ, ਟੱਪਰੀਆਂ ਤੇ ਕਰੈਸ਼ਰ ਜੋਨ ਦੀ ਬਿਜਲੀ ਸਪਲਾਈ ਬੰਦ ਰਹੇਗੀ l ਇੱਥੇ ਹੀ ਬਿਜਲੀ ਬੰਦ ਰਹਿਣ ਦੇ ਕਾਰਨ ਇਹਨਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ l ਬਿਜਲੀ ਬੰਦ ਦਾ ਸਮਾਂ ਕੰਮ ਕਰਦੇ ਦੌਰਾਨ ਵੱਧ ਘੱਟ ਵੀ ਹੋ ਸਕਦਾ ਹੈ, ਉਧਰ ਪ੍ਰਸ਼ਾਸਨ ਦੇ ਵੱਲੋਂ ਵੀ ਇਹਨਾਂ ਪਿੰਡਾਂ ਦੇ ਸਮੂਹ ਖਪਤਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ 02/09/24 ਦਿਨ ਸੋਮਵਾਰ ਨੂੰ ਆਪਣੇ ਜਰੂਰੀ ਕੰਮਾਂ ਖਾਤਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਲੈਣl ਜਿਸ ਸਬੰਧੀ ਮੀਡੀਆ ਦੇ ਨਾਲ ਜਾਣਕਾਰੀ ਉਪ ਮੰਡਲ ਅਫਸਰ ਰਜੇਸ਼ ਸ਼ਰਮਾ ਵੱਲੋਂ ਦਿੱਤੀ ਗਈ |
Previous Postਖਿੱਚੋ ਤਿਆਰੀ ਅੱਜ ਰਾਤ ਤੋਂ ਪੰਜਾਬ ਚ ਫਿਰ ਆ ਰਿਹਾ ਮੀਂਹ, ਜਾਰੀ ਹੋਇਆ ਵੱਡਾ ਅਲਰਟ
Next Postਮਸ਼ਹੂਰ ਪੰਜਾਬੀ ਗਾਇਕ ਨੇ ਕੀਤਾ ਕਤਲ ਪ੍ਰੇਮਿਕਾ ਦੇ ਬਾਪ ਦਾ ਕਤਲ ਲੱਗੇ ਇਲਜਾਮ