ਆਈ ਤਾਜਾ ਵੱਡੀ ਖਬਰ
ਜਿਥੇ ਪਿਛਲੇ ਕੁਝ ਮਹੀਨਿਆਂ ਤੋਂ ਕਰੋਨਾ ਦਾ ਪ੍ਰਕੋਪ ਵਧ ਰਿਹਾ ਹੈ ਉਥੇ ਹੀ ਸੂਬੇ ਦੀ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਗਏ ਸਨ। ਜਿਸ ਦਾ ਸੂਬਾ ਵਾਸੀਆਂ ਨੂੰ ਫਾਇਦਾ ਹੋ ਸਕੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਬਹੁਤ ਸਾਰੇ ਆਦੇਸ਼ ਲਾਗੂ ਕੀਤੇ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਦੇ ਹੋਏ ਲੋਕਾਂ ਨੂੰ ਬਹੁਤ ਸਾਰੀਆਂ ਰਾਹਤਾ ਦਿੱਤੀਆਂ ਗਈਆਂ ਹਨ। ਉਥੇ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਮੋਹਇਆ ਕਰਵਾਈ ਗਈ ਹੈ। ਜਿਸ ਦਾ ਪੰਜਾਬ
ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਫਾਇਦਾ ਹੋ ਰਿਹਾ ਹੈ। ਹੁਣ ਪੰਜਾਬ ਵਿੱਚ ਔਰਤਾਂ ਨੂੰ ਬੱਸਾਂ ਵਿੱਚ ਮੁਫਤ ਸਫਰ ਕਰਨ ਦੀ ਸਹੂਲਤ ਦੇਣ ਮਗਰੋਂ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੇ ਜਾਣ ਤੋਂ ਬਾਅਦ ਅੱਜ ਤਪਾ ਵਿੱਚ ਬਰਨਾਲਾ ਬਠਿੰਡਾ ਹਾਈਵੇ ਤੇ ਬੱਸ ਸਟੈਂਡ ਤੇ ਔਰਤਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ। ਇਹ ਧਰਨਾ ਸਰਕਾਰ ਵੱਲੋਂ ਬੱਸਾਂ ਵਿੱਚ ਪੰਜਾਹ ਫੀਸਦੀ ਯਾਤਰੀਆਂ ਦੀ ਗਿਣਤੀ ਕਰਨ ਲਗਾ ਦਿੱਤਾ ਗਿਆ। ਕਿਉਂਕਿ ਬੱਸ ਸਟੈਂਡ ਤੇ
ਕਾਫੀ ਸਮੇਂ ਤੋਂ ਔਰਤਾਂ ਬੱਸ ਦਾ ਇੰਤਜ਼ਾਰ ਕਰ ਰਹੀਆਂ ਸਨ। ਜਦੋਂ 9 ਵਜੇ ਦੇ ਕਰੀਬ ਬੱਸ ਸਟੈਂਡ ਤੇ ਪੰਜਾਬ ਰੋਡਵੇਜ਼ ਦੀ ਬਸ ਆਈ ਤਾਂ, ਵਧੇਰੇ ਸਵਾਰੀਆਂ ਨੂੰ ਚੜਨ ਤੋਂ ਰੋਕ ਦਿੱਤਾ ਗਿਆ। ਜਿਸ ਕਾਰਨ ਔਰਤਾਂ ਵੱਲੋਂ ਬੱਸ ਸਟੈਂਡ ਤੇ ਧਰਨਾ ਲਗਾ ਦਿੱਤਾ ਗਿਆ। ਔਰਤਾਂ ਨੇ ਕਿਹਾ ਕਿ ਜੇ ਬੱਸ ਵਿੱਚ ਸਫ਼ਰ ਕਰਨ ਦੀ ਸਹੂਲਤ ਦਿੱਤੀ ਹੈ, ਤਾਂ ਫਿਰ ਔਰਤਾਂ ਨੂੰ ਖੱਜਲ ਖ਼ੁਆਰ ਕਿਉਂ ਕੀਤਾ ਜਾ ਰਿਹਾ ਹੈ। ਅਗਰ ਸਰਕਾਰੀ ਬੱਸਾਂ ਵਿਚ 50 ਫੀਸਦੀ ਸਵਾਰੀਆਂ ਨੂੰ ਹੀ ਲਿਜਾਇਆ ਜਾਵੇਗਾ, ਤਾਂ ਇਹ ਹੁਕਮ ਪ੍ਰਾਈਵੇਟ
ਬੱਸਾਂ ਵਿੱਚ ਕਿਉਂ ਲਾਗੂ ਨਹੀਂ ਹੁੰਦਾ। ਇਸ ਦੌਰਾਨ ਡੀਐਸਪੀ ਤਪਾ ਬਲਜੀਤ ਸਿੰਘ ਬਰਾੜ ਵੱਲੋਂ ਔਰਤਾਂ ਨੂੰ ਸਮਝਾ ਕੇ ਉਸ ਬੱਸ ਵਿਚ ਹੀ ਉਹਨਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਇਸ ਬਾਰੇ ਗੱਲ ਬਾਤ ਕਰਨ ਤੇ ਡਰਾਈਵਰ ਅਤੇ ਕੰਡਕਟਰ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਨੂੰ 50 ਫ਼ੀਸਦੀ ਤੋਂ ਵਧੇਰੇ ਸਵਾਰੀਆਂ ਲਿਜਾਣ ਉੱਪਰ ਲਿਖਤੀ ਰੂਪ ਵਿੱਚ ਮਨਾਹੀ ਕੀਤੀ ਗਈ ਹੈ। ਸ਼ਿਕਾਇਤਕਰਤਾ ਔਰਤਾਂ ਨੇ ਕਿਹਾ ਕਿ ਲੇਟ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਵਾਈ ਲੈਣ ਲਈ ਵੀ ਮੁਸ਼ਕਲ ਆਵੇਗੀ। ਇਨ੍ਹਾਂ ਔਰਤਾਂ ਵਿਚ ਹਰਪ੍ਰੀਤ ਕੌਰ, ਸੁਖਵਿੰਦਰ ਕੌਰ, ਸੁਖਪਾਲ ਕੌਰ ,ਤੇ ਵੀਰਪਾਲ ਕੌਰ ਸ਼ਾਮਲ ਸਨ।
Previous PostLPG ਗੈਸ ਸਲੰਡਰ ਵਰਤਣ ਵਾਲਿਆਂ ਲਈ ਜਰੂਰੀ ਖਬਰ – ਸਬਸਿਡੀ ਲੈਣ ਲਈ ਹੁਣੇ ਕਰੋ ਇਹ ਕੰਮ
Next Postਪੰਜਾਬ: ਸਕੂਲ ਦੀਆਂ ਫੀਸਾਂ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ