ਪੰਜਾਬ ਚ ਏਥੇ ਪੈ ਗਿਆ ਵੱਡਾ ਡਾਕਾ 6 ਕਿਲੋ ਸੋਨਾ ਅਤੇ 60 ਲਖ ਰੁਪਏ ਪਰਿਵਾਰ ਨੂੰ ਬੰਦੀ ਬਣਾ ਕੇ ਲੁਟੇ

ਆਈ ਤਾਜ਼ਾ ਵੱਡੀ ਖਬਰ 

ਦਿਨੋ ਦਿਨ ਵਧ ਰਹੀਆਂ ਚੋਰੀ, ਲੁੱਟ-ਖੋਹ ਅਤੇ ਠੱਗੀ ਦੀਆਂ ਘਟਨਾਵਾਂ ਕਾਰਨ ਜਿੱਥੇ ਲੋਕਾਂ ਵਿੱਚ ਪਹਿਲਾਂ ਹੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਨੂੰ ਆਉਣ-ਜਾਣ ਸਮੇਂ ਵੀ ਵਧੇਰੇ ਚੌਕਸੀ ਵਰਤਣੀ ਪੈਂਦੀ ਹੈ। ਜਿੱਥੇ ਬਹੁਤ ਸਾਰੇ ਚੋਰਾ ਵੱਲੋ ਰਸਤੇ ਵਿੱਚ ਲੋਕਾਂ ਨੂੰ ਲੁੱਟ ਖੋਹ ਦਾ ਸ਼ਿਕਾਰ ਬਣਾਇਆ ਜਾ ਰਿਹਾ। ਉਥੇ ਹੀ ਰਾਤ ਸਮੇਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਵੀ ਵੱਡੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਸਮਾਜ ਵਿਚ ਡਰ ਪੈਦਾ ਹੋ ਰਿਹਾ ਹੈ। ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਚੌਕਸੀ ਵਰਤੀ ਜਾਂਦੀ ਹੈ ਉਥੇ ਹੀ ਅਜਿਹੇ ਚੋਰਾਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਲਈ ਕੋਈ ਨੇ ਕੋਈ ਰਸਤਾ ਅਪਣਾਇਆ ਜਾਂਦਾ ਹੈ।

ਹੁਣ ਪੰਜਾਬ ਵਿੱਚ ਏਥੇ ਵੱਡਾ ਡਾਕਾ ਪੈ ਗਿਆ ,ਜਿਥੇ 6 ਕਿਲੋ ਸੋਨਾ ਅਤੇ 60 ਲਖ ਰੁਪਏ ਪਰਿਵਾਰ ਨੂੰ ਬੰਦੀ ਬਣਾ ਕੇ ਲੁਟੇ ਗਏ ਹਨ। ਪੰਜਾਬ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਉਸ ਸਮੇਂ ਵਾਧਾ ਹੋ ਗਿਆ ਜਦੋਂ ਚੋਹਲਾ ਸਾਹਿਬ ਵਿਖੇ ਚੋਰਾਂ ਵੱਲੋਂ ਰਾਤ ਦੇ ਸਮੇਂ ਇਕ ਪਰਿਵਾਰ ਨੂੰ ਬੰਦੀ ਬਣਾ ਕੇ 6 ਕਿੱਲੋ ਸੋਨੇ ਦੇ ਗਹਿਣੇ ਅਤੇ 60 ਲੱਖ ਰੁਪਏ ਦੀ ਡਕੈਤੀ ਕੀਤੀ ਗਈ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਦੀ ਦੱਸੀ ਗਈ ਹੈ ਜਿੱਥੇ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਣ ਵਾਲੇ ਕਸਬਾ ਚੋਹਲਾ ਸਾਹਿਬ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਇਸ ਘਟਨਾ ਵਿੱਚ ਚੋਰਾਂ ਵੱਲੋਂ ਇਕ ਕਪੜਾ ਵਪਾਰੀ ਦੇ ਘਰ ਦਾਖ਼ਲ ਹੋ ਕੇ ਪਰਿਵਾਰ ਨੂੰ ਬੰਦੀ ਬਣਾ ਲਿਆ ਗਿਆ ਅਤੇ ਉਸ ਤੋਂ ਵਪਾਰੀ ਦੇ ਪਰਿਵਾਰ ਕੋਲੋਂ ਲਗਭਗ 6 ਕਿੱਲੋ ਸੋਨੇ ਦੀ ਗਹਿਣੇ ਅਤੇ 60 ਲੱਖ ਰੁਪਏ ਨਕਦੀ ਲੁੱਟ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ।

ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਅਣਪਛਾਤੇ ਵਿਅਕਤੀ ਸਾਰਾ ਸਮਾਨ ਲੈ ਕੇ ਮੌਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਵੀ ਘਟਨਾ ਸਥਾਨ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਥੇ ਹੀ ਵਾਪਰੀ ਘਟਨਾ ਨਾਲ ਪਰਿਵਾਰ ਤੋਂ ਇਲਾਵਾ ਇਲਾਕਾ ਨਿਵਾਸੀਆਂ ਵਿਚ ਵੀ ਡਰ ਪੈਦਾ ਹੋ ਗਿਆ ਹੈ।