ਪੰਜਾਬ ਚ ਇਹ ਫਸਲ ਬੀਜਣ ਵਾਲੇ ਇਹਨਾਂ ਕਿਸਾਨਾਂ ਨੂੰ ਮਿਲੇਗਾ ਪ੍ਰਤੀ ਹੈਕਟੇਅਰ 23500 ਰੁਪਏ – ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ

ਇਨਸਾਨੀ ਜੀਵਨ ਦੀਆਂ ਮੁੱਢਲੀਆਂ 3 ਜਰੂਰਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਜ਼ਰੀਏ ਉਹ ਆਪਣੇ ਜੀਵਨ ਨੂੰ ਜੀਣ ਵਿੱਚ ਸਮਰੱਥ ਹੋ ਪਾਉਂਦਾ ਹੈ। ਇਨ੍ਹਾਂ ਵਿੱਚੋਂ ਇਨਸਾਨ ਦੀ ਇੱਕ ਜ਼ਰੂਰਤ ਆਪਣੇ ਤਨ ਨੂੰ ਢੱਕਣ ਲਈ ਕੱਪੜਿਆਂ ਦੀ ਹੁੰਦੀ ਹੈ। ਓਥੇ ਹੀ ਇਕ ਜ਼ਰੂਰਤ ਆਪਣੇ ਸਿਰ ਨੂੰ ਢੱਕਣ ਵਾਸਤੇ ਕਿਸੇ ਨਾ ਕਿਸੇ ਛੱਤ/ਮਕਾਨ ਦੀ ਹੁੰਦੀ ਹੈ ਤਾਂ ਜੋ ਉਹ ਵੱਖ-ਵੱਖ ਮੌਸਮਾਂ ਦੀ ਮਾ-ਰ ਤੋਂ ਆਪਣੇ-ਆਪ ਨੂੰ ਬਚਾ ਸਕੇ। ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਇਕ ਅਹਿਮ ਜ਼ਰੂਰਤ ਭੋਜਨ ਦੀ ਹੈ ਜਿਸ ਦੀ ਖ਼ਾਤਰ ਮਨੁੱਖ ਆਪਣੇ ਰੋਜ਼ਾਨਾ ਦੇ ਜੀਵਨ ਦੌਰਾਨ ਮਿਹਨਤ ਕਰਦਾ ਹੈ।

ਮਨੁੱਖ ਦੀ ਖੁਰਾਕ ਵਿੱਚ ਅਹਿਮ ਸਥਾਨ ਅਨਾਜ ਦਾ ਹੁੰਦਾ ਹੈ। ਇਸ ਵਿੱਚ ਮਨੁੱਖ ਵੱਲੋਂ ਕਣਕ ਅਤੇ ਚਾਵਲ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਸ ਦੇ ਨਾਲ ਹੀ ਇਕ ਹੋਰ ਫਸਲ ਮੱਕੀ ਦੀ ਹੁੰਦੀ ਹੈ। ਇਸ ਫਸਲ ਦੇ ਸੰਬੰਧ ਵਿਚ ਹੀ ਨਾਬਾਰਡ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਸੂਬੇ ਦੇ ਅੰਦਰ ਖੇਤੀ ਵਿਭਿੰਨਤਾ ਨੂੰ ਅਪਣਾਉਣ ਦੇ ਲਈ ਸਾਲ 2021-2022 ਦੌਰਾਨ ਨੈਸ਼ਨਲ ਐਡੇਪਸ਼ਨ ਫੰਡ ਫਾਰ ਕਲਾਈਮੇਟ ਚੇਂਜ ਪ੍ਰੋਜੈਕਟ ਲਾਗੂ ਕਰਨ ਲਈ ਲਿਆ ਗਿਆ ਹੈ। ਇਸ ਫੈਸਲੇ ਤਹਿਤ ਪੰਜਾਬ ਦੇ 11 ਜਿਲ੍ਹਿਆਂ ਵਿਚ 10 ਹਜ਼ਾਰ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਜਾਵੇਗਾ।

ਜਿਸ ਦਾ ਮਕਸਦ ਹੈ ਝੋਨੇ ਦੀ ਖੇਤੀ ਨੂੰ ਛੱਡ ਕੇ ਮੱਕੀ ਦੀ ਖੇਤੀ ਕਰਨਾ। ਅਜਿਹਾ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 23,500 ਰੁਪਏ ਦੀ ਮਦਦ ਰਾਸ਼ੀ ਦੇ ਨਾਲ ਨਾਲ ਹੋਰ ਲਾਭ ਵੀ ਦਿੱਤੇ ਜਾਣਗੇ। ਇਹ ਪ੍ਰੋਜੈਕਟ ਮੋਗਾ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਰੋਪੜ ਜਿਲਿਆਂ ਵਿਚ ਲਾਗੂ ਕੀਤਾ ਹੈ।

ਇਸ ਸਬੰਧੀ ਮੋਗਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੁਝ ਸ਼ਰਤਾਂ ਰੱਖਦੇ ਹੋਏ ਖਰੀਫ ਸੀਜ਼ਨ ਦੌਰਾਨ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦੇ ਲਈ ਇੱਕ ਐਕਸ਼ਨ ਪਲੈਨ ਭੇਜਿਆ ਹੈ। ਇਹ ਪ੍ਰਾਜੈਕਟ ਉਨ੍ਹਾਂ ਬਲਾਕਾਂ ਵਿੱਚ ਲਾਗੂ ਹੋਵੇਗਾ ਜਿੱਥੇ ਧਰਤੀ ਹੇਠਲਾ ਪਾਣੀ ਜ਼ਿਆਦਾ ਥੱਲੇ ਜਾ ਚੁੱਕਾ ਹੈ ਅਤੇ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਰੁਝਾਨ ਵਧੇਰੇ ਹੈ।