ਪੰਜਾਬ ਚ ਇਥੋਂ ਆ ਰਹੀ ਇਹ ਮਾੜੀ ਖਬਰ ਪੈ ਰਹੀ ਇਹ ਨਵੀਂ ਮੁਸੀਬਤ – ਸਰਕਾਰ ਪਈ ਚਿੰਤਾ ਚ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਸਮੇ ਦੌਰਾਨ ਕਰੋਨਾ ਵਾਇਰਸ ਦੀ ਲਹਿਰ ਦੇ ਕਾਰਨ ਬਹੁਤ ਸਾਰੀਆ ਕੀਮਤੀ ਜਾਨਾਂ ਅਜਾਈ ਚਲੇ ਗਈਆ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੌਤਾ ਦਾ ਤਾਂਡਵ ਮਚ ਗਿਆ ਸੀ ਪਰ ਜਿਵੇਂ ਜਿਵੇਂ ਕਰੋਨਾ ਵਾਇਰਸ ਦਾ ਪ੍ਰਕੋਪ ਘੱਟਣਾ ਸ਼ੁਰੂ ਹੋਇਆ ਹੈ ਤਾ ਇਕ ਹੋਰ ਭਿਆਨਕ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਜਿਸ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਜੋ ਕਿ ਬਹੁਤ ਹੀ ਚਿੰਤਾ ਦੀ ਖ਼ਬਰ ਹੈ। ਦੱਸ ਦਈਏ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋ ਵੀ ਹੁਣ ਇਹ ਖ਼ਾਦਸਾ ਜਤਾਇਆ ਜਾ ਰਿਹਾ ਹੈ।ਦਰਅਸਲ ਇਹ ਖਬਰ ਮਹਾਂਨਗਰ ਤੋ ਸਾਹਮਣੇ ਆ ਰਹੀ ਹੈ ਜਿਥੇ ਹੁਣ ਕਰੋਨਾ ਵਾਇਰਸ ਤੋ ਬਾਅਦ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਦੱਸ ਦਈਏ ਕਿ ਡੇਂਗੂ ਦੇ 70 ਮਰੀਜ਼ ਕਈ ਹਸਪਤਾਲਾਂ ਤੋਂ ਪਾਏ ਗਏ ਹਨ। ਪਰ ਦੂਜੇ ਪਾਸੇ 20 ਮਰੀਜ਼ਾਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸਿਹਤ ਅਧਿਕਾਰੀ ਡਾ. ਰਮੇਸ਼ ਭਗਤ ਵੱਲੋ ਇਹ ਜਾਣਕਾਰੀ ਸਾਝੀ ਕੀਤੀ ਹੈ ਵੱਖ-ਵੱਖ ਹਸਪਤਾਲਾਂ ਵਿਚ ਕ੍ਰਾਸ ਚੈਕਿੰਗ ਕੀਤੀ ਗਈ ਹੈ ਅਤੇ ਇਸ ਚੈਕਿੰਗ ਤੋਂ ਬਾਅਦ ਡੇਂਗੂ ਨਾਲ ਪੀੜਤ 20 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਦੱਸ ਦਈਏ ਕਿ ਮਰੀਜਾਂ ਇਨ੍ਹਾਂ ਮਰੀਜਾਂ ਵਿਚੋਂ 10 ਮਰੀਜ਼ ਇਕ ਜ਼ਿਲ੍ਹੇ ਦੇ ਅਤੇ 8 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦ ਕਿ 2 ਮਰੀਜ਼ ਹੋਰ ਸੂਬਿਆਂ ਨਾਲ ਸੰਬੰਧਿਤ ਰੱਖਣ ਵਾਲੇ ਹਨ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮਰੀਜ਼ ਸਥਾਨਕ ਹਸਪਤਾਲਾਂ ਵਿਚ ਜ਼ੇਰੇ ਇਲਾਜ਼ ਹਨ ਅਤੇ ਦੂਜੇ ਪਾਏ ਨਿੱਜੀ ਹਸਪਤਾਲਾਂ ਵਿਚ ਜਾਂ ਨਿੱਜੀ ਡਾਕਟਰਾਂ ਦੇ ਕਲੀਨਿਕ ਵਿਚ ਵੀ ਡੇਂਗੂ ਦੇ ਪੀੜਤ ਮਰੀਜ਼ ਦੀ ਗਿਣਤੀ ਕਾਫੀ ਜਿਆਦਾ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਮਰੀਜ਼ ਗੰਭੀਰ ਹਨ। ਦੱਸ ਦਈਏ ਕਿ ਕੁੱਝ ਮਰੀਜ਼ ਲੱਛਣ ਪਾਏ ਜਾਣ ਤੋ ਬਾਅਦ ਵੀ ਹਸਪਤਾਲ ਵਿਚ ਇਲਾਜ਼ ਲਈ ਨਹੀ ਜਾਦੇ ਜਦਕਿ ਕੁਝ ਮਰੀਜ਼ ਜਾਗਰੂਕ ਹਨ ਜੋ ਕਿ ਡੇਂਗੂ ਦੇ ਲੱਛਣ ਪਾਉਣ ਤੇ ਸਿੱਧਾ ਹਸਪਤਾਲ ਵਿਚ ਜਾਦੇ ਹਨ।

ਦੱਸ ਦਈਏ ਕਿ ਕਈ ਇਲਾਕਿਆਂ ਵਿਚ ਡੇਂਗੂ ਦੇ ਬਹੁਤ ਸਾਰੇ ਮਰੀਜ਼ ਸਾਹਮਣੇ ਆ ਰਹੇ ਹਨ। ਜਿਸ ਦੇ ਸੰਬੰਧਿਤ ਅਧਿਕਾਰੀਆਂ ਵੱਲੋ ਕਿਹਾ ਜਾ ਰਿਹਾ ਹੈ ਕਿ ਇਹ ਮਰੀਜ਼ਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਅਧਿਕਾਰੀਆਂ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਇਸ ਲਈ ਘਰ ਦੇ ਆਲੇ-ਦੁਆਲੇ ਅਤੇ ਘਰਾਂ ਦੀ ਛੱਤ ਉਤੋ ਮੀਹ ਦਾ ਪਾਣੀ ਇਕੱਠਾ ਨਹੀ ਹੋਣ ਦੇਣ ਚਾਹੀਦਾ।