ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਪਰਿਵਾਰ ਜਿੱਥੇ ਰੁਜ਼ਗਾਰ ਦੀ ਭਾਲ ਵਿਚ ਆਪਣੇ ਘਰਾਂ ਨੂੰ ਛੱਡ ਕੇ ਦੂਸਰੀ ਜਗ੍ਹਾ ਚਲੇ ਜਾਂਦੇ ਹਨ ਜਿਥੇ ਉਨ੍ਹਾਂ ਨੂੰ ਕੰਮ ਕਰਕੇ ਕੁੱਝ ਮਿਹਨਤਾਨਾ ਮਿਲਦਾ ਹੈ ਜਿਸ ਨਾਲ ਉਹਨਾ ਵੱਲੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ। ਜਿੱਥੇ ਇਨ੍ਹਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਇਨ੍ਹਾਂ ਦੇ ਪਰਵਾਰ ਵੀ ਕਈ ਮੁਸ਼ਕਿਲਾਂ ਵਿਚ ਘਿਰ ਜਾਂਦੇ ਹਨ। ਇਸ ਸਮੇਂ ਪੰਜਾਬ ਵਿੱਚ ਜਿਥੇ ਝੋਨੇ ਦੀ ਲਵਾਈ ਦਾ ਸਮਾਂ ਚੱਲ ਰਿਹਾ ਹੈ ਅਤੇ ਪ੍ਰਵਾਸੀਆਂ ਵੱਲੋਂ ਪੰਜਾਬ ਵਿਚ ਆ ਕੇ ਇਹ ਕੰਮ ਕੀਤਾ ਜਾ ਰਿਹਾ ਹੈ। ਉਥੇ ਹੀ ਕਈ ਪ੍ਰਵਾਸੀ ਆਪਣੇ ਪਰਿਵਾਰਾਂ ਨੂੰ ਵੀ ਆਪਣੇ ਨਾਲ ਲੈ ਕੇ ਆਏ ਹੋਏ ਹਨ।
ਜਿੱਥੇ ਔਰਤਾਂ ਉਹਨਾਂ ਦੇ ਨਾਲ਼ ਪੂਰਾ ਕੰਮ ਕਰਵਾ ਰਹੀਆਂ ਹਨ ਉਥੇ ਹੀ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਹੂੰਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਪੰਜ ਮਾਸੂਮ ਬੱਚੀਆਂ ਨਹਿਰ ਵਿਚ ਰੁੜ੍ਹ ਗਈਆਂ ਹਨ ਜਿਨ੍ਹਾਂ ਚੋਂ ਤਿੰਨ ਨੂੰ ਬਚਾਇਆ ਗਿਆ ਹੈ ਅਤੇ ਦੋ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਲਾਚੌਰ ਦੇ ਅਧੀਨ ਆਉਂਦੇ ਪਿੰਡ ਮਹਿਤਪੁਰ ਉਲੱਦਣੀ ਤੋਂ ਸਾਹਮਣੇ ਆਇਆ ਹੈ।
ਜਿਥੇ ਪਰਵਾਸੀ ਮਜ਼ਦੂਰਾਂ ਦੀਆਂ 6 ਤੋਂ 12 ਸਾਲ ਦੇ ਦਰਮਿਆਨ ਦੀਆਂ ਪੰਜ ਬੱਚੀਆਂ ਉਸ ਸਮੇਂ ਨਹਿਰ ਵਿਚ ਰੁੜ੍ਹ ਗਈਆਂ ਜਿੱਥੇ ਪਰਵਾਰਕ ਮੈਂਬਰ ਆਪਣੇ ਕੰਮ ਤੇ ਖੇਤਾਂ ਵਿੱਚ ਝੋਨਾ ਲਗਾਉਣ ਲਈ ਗਏ ਹੋਏ ਸਨ ਉਥੇ ਹੀ ਇਹ ਬੱਚੀਆਂ ਨਹਿਰ ਦੇ ਪਾਸੇ ਚਲੇ ਗਈਆਂ ਅਤੇ ਅਚਾਨਕ ਹੀ ਕੁੜੀਆਂ ਥੱਲੇ ਉੱਤਰਨ ਕਾਰਨ ਨਹਿਰ ਦੇ ਪਾਣੀ ਦੇ ਵਹਾਅ ਵਿਚ ਵਹਿ ਗਈਆਂ ਅਤੇ ਰੌਲਾ ਪਾਏ ਜਾਣ ਤੇ ਰਾਹਗੀਰ ਲੋਕਾਂ ਵੱਲੋਂ ਮਦਦ ਨਾ ਕੀਤੀ ਗਈ ਉਥੇ ਹੀ ਇਕ 14 ਸਾਲਾਂ ਦੇ ਬੱਚੇ ਵੱਲੋਂ ਹਿੰਮਤ ਅਤੇ ਦਲੇਰੀ ਦਿਖਾਂਦੇ ਹੋਏ ਤਿੰਨ ਬੱਚੀਆਂ ਨੂੰ ਬਚਾ ਲਿਆ ਗਿਆ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੁਖੀ ਪੰਨਾ ਲਾਲ ਨੇ ਦੱਸਿਆ ਕਿ ਸੰਜਨਾ, ਸ਼ੁਕੀਨਾ ਅਤੇ ਚਾਂਦਨੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਦ ਕਿ ਰੂਪਾ ਅਤੇ ਉਸ ਦੇ ਸਾਢੂ ਦੀ ਧੀ ਪੂਜਾ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕਰ ਕੇ ਜਿੱਥੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਉਥੇ ਹੀ ਮਦਦ ਕਰਨ ਵਾਲੇ ਬੱਚੇ ਨੂੰ ਹੋਸਲਾ ਅਫਜਾਈ ਕੀਤੀ ਗਈ ਹੈ ਅਤੇ ਉੱਚ ਅਧਿਕਾਰੀਆਂ ਤੱਕ ਬੱਚੇ ਨੂੰ ਸਨਮਾਨਿਤ ਕੀਤੇ ਜਾਣ ਵਾਸਤੇ ਗੱਲ ਕੀਤੀ ਜਾਵੇਗੀ।
Previous Postਜਾਮਣਾਂ ਤੋੜਨ ਦਰਖਤ ਤੇ ਚੜੇ ਵਿਅਕਤੀ ਦੀ ਥਲੇ ਡਿਗਣ ਕਾਰਨ ਹੋਈ ਮੌਤ,ਇਲਾਕੇ ਚ ਛਾਈ ਸੋਗ ਦੀ ਲਹਿਰ
Next Postਪੰਜਾਬ ਚ ਇਥੇ 23 ਅਗਸਤ ਤਕ ਇਹ ਪਾਬੰਦੀ ਲਗਾਉਣ ਦੇ ਹੁਕਮ ਹੋਏ ਜਾਰੀ , ਤਾਜਾ ਵੱਡੀ ਖਬਰ