ਪੰਜਾਬ ਚ ਇਥੇ 20 ਮੱਝਾਂ ਨਹਿਰ ਚ ਡੂਬੀਆਂ,13 ਦੀ ਹੋਈ ਮੌਤ- ਪ੍ਰਸ਼ਾਸਨ ਤੋਂ ਲਾਈ ਮਦਦ ਦੀ ਗੁਹਾਰ

ਆਈ ਤਾਜ਼ਾ ਵੱਡੀ ਖਬਰ 

ਇੱਕ ਕਿਸਾਨ ਆਪਣੇ ਪਸ਼ੂਆਂ ਨਾਲ ਸਭ ਤੋਂ ਵੱਧ ਪਿਆਰ ਕਰਦਾ ਹੈ, ਉਨ੍ਹਾਂ ਦੀ ਦੇਖਭਾਲ ਵੱਖੋ ਵੱਖਰੇ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ । ਪਰ ਸੋਚੋ ਜੇਕਰ ਉਸ ਦੇ ਬੱਚਿਆਂ ਵਾਂਗੂ ਪਾਲੇ ਪਸ਼ੂ ਇਕੱਠੇ ਮਰ ਜਾਣ ਤਾਂ ਉਸ ਕਿਸਾਨ ਤੇ ਕੀ ਬੀਤੇਗੀ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕੱਠੀਆਂ ਵੀਹ ਮੱਝਾਂ ਨਹਿਰ ਵਿੱਚ ਡੁੱਬ ਗਈਆ , ਜਿਸ ਕਾਰਨ ਤੇਰਾ ਮੱਝਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮੰਗਲਵਾਰ ਦੁਪਹਿਰ ਭਵਾਨੀਗੜ੍ਹ ਦੇ ਪਿੰਡ ਫੁੰਮਣਵਾਲ ਨੇੜੇ ਨਹਿਰ ਦੀ ਪਟੜੀ ਤੇ ਜਾ ਰਹੀਆਂ ਕਰੀਬ ਵੀਹ ਮੱਝਾਂ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਹੇਠਾਂ ਰੁੜ੍ਹ ਗਈਆ।

ਜਿਨ੍ਹਾਂ ਨੂੰ ਅਗਲੇ ਪਿੰਡ ਨਦਾਮਪੁਰ ਨੇਡ਼ੇ ਲੋਕਾਂ ਦੀ ਮੱਦਦ ਦੇ ਨਾਲ ਭਾਰੀ ਮੁਸ਼ੱਕਤ ਕਰਨ ਤੋਂ ਬਾਅਦ ਨਹਿਰ ਚੋਂ ਬਾਹਰ ਕੱਢਿਆ ਗਿਆ , ਪਰ ਇਸ ਦੌਰਾਨ ਵੀਹ ਵਿੱਚੋਂ ਸੱਤ ਮੱਝਾਂ ਹੀ ਨਹਿਰ ਚੋਂ ਕੱਢ ਕੇ ਬਚਾ ਲਈਆਂ ਗਈਆਂ । ਜਦ ਕਿ ਤੇਰਾ ਮੱਝਾਂ ਪਾਣੀ ਵਿੱਚ ਡੁੱਬ ਕੇ ਮਰ ਗਈਆਂ ਜਾਣਕਾਰੀ ਦਿੰਦਿਆਂ ਹੋਇਆ ਮੱਝਾਂ ਦੇ ਮਾਲਕ ਨੇ ਦੱਸਿਆ ਕਿ ਉਹ ਮੱਝਾਂ ਦਾ ਵਪਾਰ ਕਰਦਾ ਹੈ ।

ਵੱਖ ਵੱਖ ਪਿੰਡਾਂ ਚੋਂ ਮੱਝਾਂ ਖਰੀਦ ਕੇ ਅੱਗੇ ਵੇਚਦੇ ਹਨ ਤੇ ਅੱਜ ਵੀ ਉਹ ਪਿੰਡ ਫੁੰਮਣਵਾਲ ਤੋਂ ਨਹਿਰ ਦੀ ਪਟੜੀ ਰਾਹੀਂ ਨਦਾਮਪੁਰ ਪਿੰਡ ਹੋ ਕੇ ਸਮਾਣਾ ਸ਼ਹਿਰ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਜਾਂਦੇ ਸਮੇਂ ਅਚਾਨਕ ਨਹਿਰ ਵਿਚ ਉਤਰ ਗਈਆ ਤੇ ਬਾਕੀ ਮੱਝਾਂ ਵੀ ਉਸ ਨੂੰ ਵੇਖ ਕੇ ਪਾਣੀ ਵਿਚ ਉਤਰਨੀਆਂ ਸ਼ੁਰੂ ਹੋ ਗਈਆਂ ।

ਜਿਸ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਕਾਰਨ ਸਾਰੀਆਂ ਮੱਝਾਂ ਪਾਣੀ ਵਿੱਚ ਰੁੜ੍ਹ ਗਈਆਂ ਅਤੇ ਰੋੜ੍ਹਦਿਆਂ ਰੋੜ੍ਹਦਿਆਂ ਇਹ ਮੱਝਾਂ ਨਦਾਮਪੁਰ ਪਿੰਡ ਕੋਲ ਪਹੁੰਚੀਆਂ । ਜਿੱਥੇ ਰੌਲਾ ਪਾਉਣ ਤੇ ਸਥਾਨਕ ਲੋਕਾਂ ਦੇ ਵੱਲੋਂ ਭਾਰੀ ਮੁਸ਼ੱਕਤ ਦੇ ਨਾਲ ਮੱਝਾਂ ਨੂੰ ਬਾਹਰ ਕੱਢਿਆ ਗਿਆ । ਜਿਨ੍ਹਾਂ ਵਿੱਚੋਂ ਤੇਰਾਂ ਮੱਝਾਂ ਦੀ ਮੌਕੇ ਤੇ ਹੋ ਗਈ । ਜਿਸਦੇ ਚਲਦੇ ਇਸ ਗ਼ਰੀਬ ਵਿਅਕਤੀ ਦੇ ਵੱਲੋਂ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਹੈ ਕਿ ਇਸ ਘਟਨਾ ਚ ਉਸ ਦਾ ਕਰੀਬ ਪੰਦਰਾਂ ਤੋਂ ਵੀਹ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਜਿਸ ਕਾਰਨ ਪ੍ਰਸ਼ਾਸਨ ਉਸਦੀ ਮੱਦਦ ਕਰੇ ।