ਪੰਜਾਬ ਚ ਇਥੇ ਹਰ ਤੀਜੇ ਸ਼ੁੱਕਰਵਾਰ ਲਈ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਅੱਜ ਕੱਲ੍ਹ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਹਨ। ਜਿੱਥੇ ਲੋਕਾਂ ਵੱਲੋਂ ਇਨਸਾਫ਼ ਲਈ ਅਦਾਲਤ ਅਤੇ ਪੁਲਸ ਸਟੇਸ਼ਨਾਂ ਦੇ ਚਕਰ ਵੀ ਲਗਾਉਣੇ ਪੈਂਦੇ ਹਨ । ਆਏ ਦਿਨ ਹੀ ਅਜਿਹੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿੱਥੇ ਲੋਕਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰ ਅਦਾਲਤਾਂ ਵਿੱਚ ਵੀ ਸਮਾਂ ਘੱਟ ਹੋਣ ਅਤੇ ਕੇਸ ਵਧੇਰੇ ਹੋਣ ਕਾਰਨ ਲੋਕਾਂ ਨੂੰ ਲੰਮਾ ਸਮਾਂ ਅਜਿਹੇ ਮਾਮਲਿਆਂ ਦੀ ਸੁਣਵਾਈ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਜਾਂਦੇ ਹਨ। ਜਿਸ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋ ਸਕੇ। ਜਿਸ ਸਦਕਾ ਉਨ੍ਹਾਂ ਨੂੰ ਸਮੇਂ ਸਿਰ ਇਨਸਾਫ ਵੀ ਮਿਲ ਸਕੇ।

ਹੁਣ ਪੰਜਾਬ ਵਿੱਚ ਇੱਥੇ ਹਰ ਤੀਜੇ ਸੁੱਕਰਵਾਰ ਲਈ ਇਹ ਵੱਡਾ ਐਲਾਨ ਹੋ ਗਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਹੁਣ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਏ ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਿਰੋਜ਼ਪੁਰ ਦੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਵੱਲੋਂ ਕੀਤੇ ਗਏ ਐਲਾਨ ਨਾਲ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਜਿਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸਾਰੀਆਂ ਅਦਾਲਤਾਂ ਅੰਦਰ ਮਹੀਨੇ ਦੇ ਤੀਜੇ ਸ਼ੁੱਕਰਵਾਰ ਨੂੰ ਮਹੀਨਾਵਾਰ ਲੋਕ ਅਦਾਲਤ ਲਗਾਈ ਜਾਵੇਗੀ ਜਿਸ ਵਿਚ ਲੋਕਾਂ ਦੇ ਮਾਮਲੇ ਦੀ ਸੁਣਵਾਈ ਹੋ ਸਕੇ।

ਇਸ ਮੌਕੇ ਤੇ ਮਿਸ ਏਕਤਾ ਉਪਲ ਚੀਫ਼ ਜੁਡੀਸ਼ਲ ਮੈਜਿਸਟਰੇਟ ਸਿਹਤ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬੋਲਦਿਆ ਹੋਇਆ ਆਖਿਆ ਕਿ ਦਫਤਰ ਜਿਲਾ ਕਨੂੰਨੀ ਸੇਵਾਵਾ ਅਥਾਰਟੀ ਫ਼ਿਰੋਜ਼ਪੁਰ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਲੋਕ ਅਦਾਲਤ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਉਪਰੋਕਤ ਦਰਸਾਏ ਦਫ਼ਤਰ ਦੇ ਫਰੰਟ ਆਫਿਸ ਵਿਖੇ ਹਰ ਕੰਮ-ਕਾਜ ਦੀ ਜਾਣਕਾਰੀ ਲਈ ਉਹ ਆਪ ਅਤੇ ਉਨ੍ਹਾਂ ਦਾ ਸਟਾਫ਼ ਮੌਜੂਦ ਰਹੇਗਾ।

ਇਸ ਸਬੰਧੀ ਜੱਜ ਸਾਹਿਬ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਕੋਰਟ ਕਚਿਹਰੀਆਂ ਵਿੱਚ ਵਧ ਰਹੇ ਕੇਸਾਂ ਨੂੰ ਘਟਾ ਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰ ਸਕਦੇ ਹਨ ਜਿਸ ਨਾਲ ਆਮ ਜਨਤਾ ਦੇ ਪੈਸੇ ਅਤੇ ਸਮੇਂ ਦੀ ਬਰਬਾਦੀ ਤੋਂ ਵੱਧ ਸਕਦੀ ਹੈ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਆਖਿਆ ਕਿ ਲੋਕ ਅਦਾਲਤਾਂ ਰਾਹੀਂ ਵੱਧ ਤੋਂ ਵੱਧ ਲੋਕ ਆਪਣਾ ਪੱਖ ਜੱਜ ਸਾਹਿਬਾਨ ਅੱਗੇ ਰੱਖ ਕੇ ਆਪਸੀ ਰਜ਼ਾਮੰਦੀ ਨਾਲ ਆਪਣੇ ਕੇਸ ਨਿਪਟਾ ਸਕਦੇ ਹਨ।