ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਆਪਣੇ ਰਿਸ਼ਤੇ ਉਸ ਸਮੇਂ ਤਾਰ ਤਾਰ ਹੋ ਜਾਂਦੇ ਹਨ ਜਿੱਥੇ ਕੁਝ ਲੋਕਾਂ ਵੱਲੋਂ ਜ਼ਮੀਨ ਜਾਇਦਾਦ ਖਾਤਿਰ ਆਪਣੇ ਨਾਲ ਦੇ ਜੰਮੇ ਹੋਏ ਭੈਣ ਭਰਾਵਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਰਿਸ਼ਤਿਆਂ ਦਾ ਖੂਨ ਜਿਥੇ ਪਾਣੀ ਬਣ ਜਾਂਦਾ ਹੈ ਉਥੇ ਹੀ ਇਨਸਾਨ ਗੁੱਸੇ ਦੇ ਵਿੱਚ ਇਹ ਹੁੰਦਾ ਹੈ ਕਿ ਉਸ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਸ ਵੱਲੋਂ ਉਸ ਭੈਣ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਜੋ ਉਸ ਦੀ ਲੰਮੀ ਉਮਰ ਵਾਸਤੇ ਦੁਆਵਾਂ ਮੰਗਦੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਅਜਿਹੇ ਲੋਕਾਂ ਦੇ ਇਸ ਦੁਨੀਆਂ ਤੋਂ ਜਾਣ ਨਾਲ ਉਨ੍ਹਾਂ ਦੇ ਬੱਚਿਆਂ ਵਿੱਚ ਵੀ ਆਪਣੇ ਮਾਪਿਆਂ ਨੂੰ ਲੈ ਕੇ ਇਕ ਕਮੀ ਪੈਦਾ ਹੋ ਜਾਂਦੀ ਹੈ।
ਹੁਣ ਪੰਜਾਬ ਵਿੱਚ ਇਥੇ ਸਿਰਫ ਦੋ ਗਜ਼ ਜ਼ਮੀਨ ਪਿੱਛੇ ਭੈਣ ਦਾ ਭਰਾ ਵੱਲੋਂ ਉਸਦੀ ਧੀ ਦੇ ਸਾਹਮਣੇ ਬੇ-ਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਭਰਾ ਵੱਲੋਂ ਹੀ ਬੜੀ ਬੇ-ਰਹਿਮੀ ਨਾਲ ਆਪਣੀ ਭੈਣ ਉਪਰ ਕਹੀ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਾਜ਼ਿਲਕਾ ਦੀ ਰਹਿਣ ਵਾਲੀ ਇਕ ਲੜਕੀ ਮੌਹਾਲੀ ਵਿਆਹੀ ਹੋਈ ਸੀ ਅਤੇ ਛੁੱਟੀਆਂ ਹੋਣ ਦੇ ਚੱਲਦਿਆਂ ਹੋਇਆਂ ਜਿੱਥੇ ਉਹ ਆਪਣੇ ਦੋ ਬੱਚਿਆਂ ਇਕ ਬੇਟਾ ਅਤੇ ਬੇਟੀ ਨੂੰ ਆਪਣੇ ਨਾਲ ਲੈ ਕੇ ਉਨ੍ਹਾਂ ਦੇ ਨਾਨਕੇ ਪਿੰਡ ਅਤੇ ਆਪਣੇ ਪੇਕੇ ਫਾਜ਼ਿਲਕਾ ਆਈ ਹੋਈ ਸੀ।
ਜਿੱਥੇ ਉਸ ਦੇ ਭਰਾਵਾਂ ਦੇ ਵਿਚਕਾਰ ਦੋ ਗ਼ਜ਼ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਿੱਥੇ ਇਕ ਭਰਾ ਵੱਲੋਂ ਉਸ ਜਗ੍ਹਾ ਤੇ ਚਾਰਾ ਕੱਟਣ ਵਾਲੀ ਮਸ਼ੀਨ ਲਗਾਈ ਹੋਈ ਸੀ, ਜਦ ਕਿ ਦੂਜੇ ਭਰਾਵਾਂ ਨੂੰ ਇਸਦਾ ਲਗਾਤਾਰ ਹੀ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਹੋਇਆਂ ਦੋਹਾਂ ਭਰਾਵਾਂ ਦੇ ਵਿਚਕਾਰ ਆਪਸੀ ਵਿਵਾਦ ਪੈਦਾ ਹੋ ਗਿਆ ਸੀ।
ਗੁੱਸੇ ਵਿੱਚ ਆ ਕੇ ਵੱਡੇ ਭਰਾ ਵੱਲੋਂ ਛੋਟੇ ਭਰਾ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ ਜਿਥੇ ਆਪਣੀ ਭੈਣ ,ਭਤੀਜੇ, ਭਤੀਜੀ ਉਪਰ ਵਾਰ ਕੀਤਾ ਗਿਆ ਉਥੇ ਹੀ ਭੈਣ ਉਪਰ ਕਹੀ ਨਾਲ ਵਾਰ ਕਰਨ ਕਾਰਨ ਉਸ ਦੀ ਮੌਤ ਹੋ ਗਈ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ ਸਿਰਫ 2 ਗੱਜ ਜਮੀਨ ਪਿੱਛੇ ਭੈਣ ਦਾ ਭਰਾ ਵਲੋਂ ਉਸਦੀ ਧੀ ਸਾਹਮਣੇ ਕੀਤਾ ਬੇਰਹਿਮੀ ਨਾਲ ਕਤਲ, ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਪੰਜਾਬ ਚ ਇਥੇ ਸਿਰਫ 2 ਗੱਜ ਜਮੀਨ ਪਿੱਛੇ ਭੈਣ ਦਾ ਭਰਾ ਵਲੋਂ ਉਸਦੀ ਧੀ ਸਾਹਮਣੇ ਕੀਤਾ ਬੇਰਹਿਮੀ ਨਾਲ ਕਤਲ, ਤਾਜਾ ਵੱਡੀ ਖਬਰ
Previous Postਘਰ ਚ ਦਾਖਿਲ ਹੋ ਕੇ ਬਦਮਾਸ਼ਾਂ ਵਲੋਂ 2 ਨੌਜਵਾਨਾਂ ਭੈਣਾਂ ਤੇ ਕੀਤਾ ਤਲਵਾਰਾਂ ਨਾਲ ਹਮਲਾ, 1 ਦੀ ਹੋਈ ਮੌਤ- ਘਟਨਾ CCTV ਚ ਕੈਦ
Next Postਪੰਜਾਬ : ਪਹਿਲੀ ਕਲਾਸ ਦੇ ਮਾਸੂਮ ਬੱਚੇ ਨੂੰ ਏਦਾਂ ਮਿਲੀ ਮੌਤ – ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ