ਆਈ ਤਾਜ਼ਾ ਵੱਡੀ ਖਬਰ
ਜਿਥੇ ਲੋਕਾਂ ਨੂੰ ਵਧੇਰੇ ਬਿਜਲੀ ਦੀ ਜ਼ਰੂਰਤ ਪੈ ਰਹੀ ਹੈ ਅਤੇ ਸਰਕਾਰ ਵੱਲੋਂ ਵੀ 600 ਯੂਨਿਟ ਬਿਜਲੀ ਪੰਜਾਬ ਵਾਸੀਆਂ ਨੂੰ ਮੁਫਤ ਦਿੱਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਸਮੁੱਚੇ ਪੰਜਾਬ ਅੰਦਰ ਮੌਸਮ ਵਿਚ ਕੁਝ ਤਬਦੀਲੀ ਆਉਣ ਦੇ ਨਾਲ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਬਿਜਲੀ ਨਾਲ ਸਬੰਧਤ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਵੀ ਕਈ ਵਾਰ ਆਮ ਲੋਕਾਂ ਨੂੰ ਦਰਪੇਸ਼ ਆ ਜਾਂਦੀਆਂ ਹਨ ਜਿਸ ਦੇ ਚਲਦਿਆਂ ਹੋਇਆਂ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੇਂ ਜਿਥੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਕਰ ਦਿੱਤੀ ਗਈ ਹੈ ਅਤੇ ਵਧੇਰੇ ਕਰਕੇ ਇਸ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ ਜਿਸ ਵਾਸਤੇ ਕਿਸਾਨਾਂ ਨੂੰ ਵਧੇਰੇ ਬਿਜਲੀ ਦੀ ਸਪਲਾਈ ਮਿਲਣੀ ਚਾਹੀਦੀ ਹੈ।
ਉਥੇ ਹੀ ਲੱਗਣ ਵਾਲੇ ਬਿਜਲੀ ਦੇ ਕੱਟ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਨੂੰ ਵੀ ਪ੍ਰਭਾਵਿਤ ਕਰਦੇ ਹਨ ਜਿੱਥੇ ਬਿਜਲੀ ਦੇ ਜਾਣ ਨਾਲ ਲੋਕਾਂ ਦੇ ਕਾਰੋਬਾਰ ਪ੍ਰਭਾਵਤ ਹੁੰਦੇ ਹਨ, ਜਿਸ ਨਾਲ ਲੋਕਾਂ ਦੇ ਕੰਮ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਹੁਣ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਰਮੇਸ਼ ਕੁਮਾਰ ਗੋਇਲ, ਸੀਨੀਅਰ ਕਾਰਜਕਾਰੀ ਇੰਜੀਨੀਅਰ ,ਵੰਡ ਉਪ ਮੰਡਲ ,ਬਠਿੰਡਾ ਅਤੇ ਲੋਹਿਤ ਸ਼ਰਮਾ ਸਹਾਇਕ ਇੰਜੀਨੀਅਰ ਵੰਡ ਉਪ ਮੰਡਲ ਟੈਕਨੀਕਲ 1 ਬਠਿੰਡਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਕੁਝ ਕਾਰਨਾ ਦੇ ਚੱਲਦਿਆਂ ਹੋਇਆਂ 11ਕੇ ਵੀ ਕੁਝ ਫੀਡਰਾਂ ਦੀ ਸਪਲਾਈ 15 ਜੁਲਾਈ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪ੍ਰਭਾਵਤ ਹੋਵੇਗੀ।
ਜਿਸ ਵਿਚ 66 ਕੇ ਵੀ ਗਰਿੱਡ ਸਬ-ਸਟੇਸ਼ਨ ਆਈਜੀਸੀ ਤੋਂ ਚਲਦੇ 11 ਕੇ ਵੀ ਓਲਡ ਇੰਡਸਟਰੀ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ 15 ਜੁਲਾਈ 2022 ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੁਰਾਣੀ ਇੰਡਸਟਰੀ, ਆਈ ਟੀ ਆਈ ਦੇ ਆਲੇ-ਦੁਆਲੇ ਦਾ ਕੁਝ ਏਰੀਆ, ਹਾਊਸਫੈਡ ਵਾਟਰ ਵਰਕਸ ਅਤੇ ਇਸ ਦੇ ਆਲੇ ਦੁਆਲੇ ਦਾ ਏਰੀਆ, ਟਰੀਟਮੈਂਟ ਪਲਾਂਟ ਅਤੇ ਕਚਰਾ ਪਲਾਂਟ ਦੀ ਬਿਜਲੀ ਦੀ ਸਪਲਾਈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪ੍ਰਭਾਵਤ ਹੋਵੇਗੀ।
ਇਸ ਤਰ੍ਹਾਂ ਹੀ 66 ਕੇ ਵੀ ਗਰਿੱਡ ਸਬ-ਸਟੇਸ਼ਨ ਮਾਡਲ ਟਾਊਨ ਫੇਸ 3 ਤੋਂ ਚਲਦੇ 11ਕੇਵੀ ਮਾਡਲ ਟਾਊਨ ਫੇਜ਼ 1, ਮਾਡਲ ਟਾਊਨ ਫੇਜ਼-3 ਕਮਿਊਨਟੀ ਸੈਂਟਰ ਅਤੇ ਜੀਵਨ ਪ੍ਰਕਾਸ਼ ਫੀਡਰ ਰਿੰਗ ਰੋਡ ਦੀ ਬਿਜਲੀ ਦੀ ਸਪਲਾਈ ਵੀ ਸਵੇਰੇ 4 ਵਜੇ ਤੋਂ ਕੰਮ ਦੇ ਮੁਕੰਮਲ ਹੋਣ ਤੱਕ ਬੰਦ ਰਹੇਗੀ। ਜਿਸ ਵਿੱਚ ਮਾਡਲ ਟਾਊਨ ਫੇਜ਼ 1, ਮਾਡਲ ਟਾਊਨ ਫੇਜ਼-3, ਗੁਰੂ ਅਰਜਨ ਦੇਵ ਨਗਰ, ਧੋਬੀਆਣਾ ਬਸਤੀ, ਅਤੇ ਕੁਝ ਹੋਰ ਏਰੀਏ ਪ੍ਰਭਾਵਤ ਹੋਣਗੇ।
Previous PostCM ਭਗਵੰਤ ਮਾਨ ਦਾ ਵਿਆਹ ਫਿਰ ਆਇਆ ਸੁਰਖੀਆਂ ਚ , ਜਥੇਦਾਰ ਅਕਾਲ ਤਖ਼ਤ ਨੂੰ SGPC ਨੇ ਕੀਤੀ ਇਹ ਸ਼ਿਕਾਇਤ
Next Postਦਲੇਰ ਮਹਿੰਦੀ ਨੂੰ ਪੰਜਾਬ ਪੁਲਿਸ ਨੇ ਲਿਆ ਹਿਰਾਸਤ ਚ ,2003 ਦੇ ਦਰਜ ਮਾਮਲੇ ਚ ਕੋਰਟ ਨੇ 2 ਸਾਲ ਦੀ ਸਜਾ ਰੱਖੀ ਬਰਕਰਾਰ