ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਸਮੇਂ ਵਿਚ ਜਿੱਥੇ ਹਰ ਇਨਸਾਨ ਨੂੰ ਮੁੱਢਲੀਆਂ ਜ਼ਰੂਰਤਾਂ ਵਿੱਚ ਰੋਟੀ ਕੱਪੜਾ ਅਤੇ ਮਕਾਨ ਦੀ ਜ਼ਰੂਰਤ ਹੁੰਦੀ ਹੈ ਉਥੇ ਹੀ ਬਿਜਲੀ ਤੋਂ ਬਿਨਾਂ ਵੀ ਅੱਜ ਦੇ ਸਮੇਂ ਵਿਚ ਗੁਜਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਖਾਸ ਕਰਕੇ ਗਰਮੀ ਦੇ ਮੌਸਮ ਵਿੱਚ ਲੱਗਣ ਵਾਲੇ ਬਿਜਲੀ ਦੇ ਲੰਮੇ-ਲੰਮੇ ਘੱਟ ਲੋਕਾਂ ਲਈ ਕਿਸੇ ਮੁਸੀਬਤ ਤੋਂ ਘਟ ਨਹੀ ਹੁੰਦੇ। ਉਥੇ ਹੀ ਬਿਜਲੀ ਦੇ ਪ੍ਰਭਾਵਤ ਹੋਣ ਕਾਰਨ ਜਿੱਥੇ ਬਹੁਤ ਸਾਰੇ ਘਰਾਂ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਇਸ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਪ੍ਰਭਾਵਤ ਹੁੰਦੇ ਹਨ।
ਜਿਸ ਕਾਰਨ ਕਈ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਕਈ ਵਾਰ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਵੀ ਬਿਜਲੀ ਦੀ ਸਪਲਾਈ ਨੂੰ ਬੰਦ ਕਰਨਾ ਪੈਂਦਾ ਹੈ। ਹੁਣ ਪੰਜਾਬ ਚ ਇਥੇ ਸਵੇਰੇ 11 ਤੋਂ ਸ਼ਾਮ 5 ਵਜੇ ਤਕ ਬਿਜਲੀ ਰਹੇਗੀ ਬੰਦ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਅਬੋਹਰ ਵਿਚ 23 ਜੂਨ, ਦਿਨ ਵੀਰਵਾਰ ਨੂੰ ਸਵੇਰੇ 11 ਤੋਂ ਸ਼ਾਮ 5 ਵਜੇ ਤਕ ਬਿਜਲੀ ਬੰਦ ਬੇਨਤੀ ਜਾਣਕਾਰੀ ਸਾਹਮਣੇ ਆਈ ਹੈ।
ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ-ਡਿਵੀਜ਼ਨ ਖੂਈਆਂ ਸਰਵਰ ਦੇ ਏਈਈ ਇੰਜੀਨੀਅਰ ਹੇਤਰਾਮ ਵੱਲੋਂ ਦੱਸਿਆ ਗਿਆ ਹੈ ਕਿ ਇਹ ਬਿਜਲੀ ਦੀ ਸਪਲਾਈ ਜ਼ਰੂਰੀ ਰੱਖ-ਰਖਾਅ ਕਾਰਨ ਪ੍ਰਭਾਵਤ ਹੋ ਰਹੀ ਹੈ ਜਿਸ ਕਰਕੇ ਵੀਰਵਾਰ ਨੂੰ ਪਿੰਡ ਖੂਈਆਂ ਸਰਵਰ, ਤੇਲੂਪੁਰਾ ਅਤੇ ਪੰਜਕੋਸੀ ਵਿੱਚ ਬਿਜਲੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ ਪੰਜ ਵਜੇ ਤੱਕ ਬੰਦ ਰਹੇਗੀ।
ਜਿੱਥੇ 66 ਕੇਵੀ ਸਬ-ਸਟੇਸ਼ਨ ਖੂਈਆਂ ਸਰਵਰ ਤੋਂ ਚੱਲਣ ਵਾਲੇ 11 ਕੇਵੀ ਪੰਜਕੋਸੀ ਯੂਪੀਐਸ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਅ ਕਾਰਨ ਪ੍ਰਭਾਵਤ ਹੋ ਰਹੀ ਹੈ ਇਸ ਲਈ ਹੀ 23 ਜੂਨ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਦੱਸੇ ਤੇ ਖੇਤਰਾਂ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਬਾਰੇ ਪਹਿਲਾਂ ਹੀ ਉਸ ਖੇਤਰ ਦੇ ਲੋਕਾਂ ਨੂੰ ਜਾਣਕਾਰੀ ਮੁਹਈਆ ਕਰਵਾ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਇਸ ਦਾ ਇੰਤਜ਼ਾਮ ਕੀਤਾ ਜਾ ਸਕੇ।
Previous Postਪੰਜਾਬ ਚ ਇਥੇ 20 ਅਗਸਤ ਤਕ ਇਹ ਪਾਬੰਦੀਆਂ ਜਾਰੀ ਕਰਨ ਦੇ ਦਿੱਤੇ ਹੁਕਮ, ਤਾਜਾ ਵੱਡੀ ਖਬਰ
Next Post15 ਸਾਲਾਂ ਨੌਜਵਾਨ ਨੂੰ ਮਾਂ ਨੇ ਮੋਬਾਈਲ ਚ ਗੇਮ ਖੇਡਣ ਤੋਂ ਰੋਕਿਆ, ਕਰਤਾ ਅਜਿਹਾ ਕਾਂਡ- ਪੁਲਿਸ ਤੇ ਪਰਿਵਾਰ ਦੇ ਸੁੱਖੇ ਸਾਹ