ਪੰਜਾਬ ਚ ਇਥੇ ਸਵੇਰੇ 10 ਤੋਂ ਸ਼ਾਮ 5.30 ਤੱਕ ਬਿਜਲੀ ਰਹੇਗੀ ਬੰਦ

ਆਈ ਤਾਜਾ ਵੱਡੀ ਖਬਰ

ਪੰਜਾਬ ਦਾ ਮੌਸਮ ਲਗਾਤਾਰ ਬਦਲਦਾ ਹੋਇਆ ਦਿਖਾਈ ਦਿੰਦਾ ਪਿਆ ਹੈ। ਹੁਣ ਠੰਡ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਗਰਮੀ ਦਾ ਅਹਿਸਾਸ ਹੁਣ ਘਟਨਾ ਸ਼ੁਰੂ ਹੋ ਚੁੱਕਿਆ ਹੈ l ਪਰ ਹਾਲੇ ਵੀ ਕਿਤੇ ਨਾ ਕਿਤੇ ਇਹ ਗਰਮੀ ਮਹਿਸੂਸ ਹੁੰਦੀ ਹੈ l ਪਰ ਦੂਜੇ ਪਾਸੇ ਲੱਗਣ ਵਾਲੇ ਬਿਜਲੀ ਦੇ ਕੱਟ ਲੋਕਾਂ ਦੀ ਚਿੰਤਾ ਨੂੰ ਵਧਾ ਰਹੇ ਹਨ। ਇਸੇ ਵਿਚਾਲੇ ਹੁਣ ਚਾਰ ਅਕਤੂਬਰ ਨੂੰ ਬਿਜਲੀ ਸਪਲਾਈ ਬੰਦ ਰਹਿਣ ਸਬੰਧੀ ਖਬਰ ਪ੍ਰਾਪਤ ਹੋਈ ਹੈ। ਜਿਸ ਦੇ ਚਲਦੇ ਬਰਨਾਲਾ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ। ਜਿਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ l ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਆਖਿਆ ਗਿਆ ਹੈ ਕਿ 4 ਅਕਤੂਬਰ ਨੂੰ ਬਰਨਾਲੇ ਦੇ ਕੁਝ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰਹੇਗੀ l ਜਿਸ ਕਾਰਨ ਇੱਥੇ ਦੇ ਵਸਨੀਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ l ਇਸ ਜਾਰੀ ਕੀਤੇ ਗਏ ਹੁਕਮ ਦੇ ਵਿੱਚ ਦੱਸਿਆ ਗਿਆ ਹੈ ਕਿ ਸਵੇਰ ਦੇ ਵਿੱਚ 6 ਵਜੇ ਤੋਂ ਲੈ ਕੇ ਸ਼ਾਮ ਦੇ 5. 30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹਿਣ ਵਾਲੀ ਹੈ। ਜਿਨਾਂ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਬੰਦ ਰਹਿਣ ਵਾਲੀ ਹੈ ਉਹਨਾਂ ਦੇ ਵਿੱਚ ਸ਼ੇਖਾਂ ਰੋਡ, ਰਾਏਕੋਟ ਰੋਡ, ਅਕਾਲਗੜ੍ਹ,ਬਸਤੀ, ਸੰਤ ਉੱਤਰਦੀਨ ਨਗਰ, ਪਿੰਡ ਸੰਘੇੜਾ , ਸੰਘੇੜਾ ਰੋਡ , ਰਾਧਾ ਰਾਣੀ ਕਲੋਨੀ, ਹੈਪੀ ਹੋਮਸ ਕਲੋਨੀ,ਕ੍ਰਿਸ਼ਨਾ ਕਲੋਨੀ, ਰੋਡੇ ਫਾਟਕ ਸ਼ਾਮਿਲ ਹਨ l ਦੱਸ ਦਈਏ ਕਿ 11 ਕੇਵੀ ਸੇਖਾ ਰੋਡ ਅਤੇ 11 ਕੇਬੀ ਸੰਗੇੜਾ ਰੋਡ ਦੀ ਬਰਾਮਦ ਕੀਤੀ ਜਾਣੀ ਹੈ l ਜਿਸ ਦੇ ਚਲਦੇ ਸ਼ਹਿਰ ਨਿਵਾਸੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੱਲ ਯਾਨੀ ਕਿ ਚਾਰ ਅਕਤੂਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ।