ਆਈ ਤਾਜਾ ਵੱਡੀ ਖਬਰ
ਪਿਛਲੇ ਮਹੀਨੇ ਤੋਂ ਕਰੋਨਾ ਦਾ ਕਹਿਰ ਸੂਬੇ ਅੰਦਰ ਫਿਰ ਤੋਂ ਵਧਦਾ ਜਾ ਰਿਹਾ ਹੈ। ਮੁੜ ਤੋਂ ਕਰੋਨਾ ਕੇਸਾਂ ਵਿੱਚ ਹੋਏ ਇਜਾਫੇ ਨੇ ਲੋਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਸੂਬੇ ਅੰਦਰ ਜਿਥੇ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਉੱਥੇ ਮੁੜ ਤੋਂ ਵਧੇ ਹੋਏ ਕੇਸਾਂ ਨੂੰ ਦੇਖਦੇ ਹੋਏ, ਲੋਕਾਂ ਵਿੱਚ ਸਹਿਮ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈਣ ਵਾਲੀ ਕਰੋਨਾ ਦੇ ਪ੍ਰਭਾਵ ਤੋਂ ਕੋਈ ਵੀ ਨਹੀਂ ਬਚ ਸਕਿਆ। ਸੂਬੇ ਅੰਦਰ ਕੇਂਦਰ ਸਰਕਾਰ ਵੱਲੋਂ ਮੁੜ ਤੋਂ ਖੋਲ੍ਹੇ ਗਏ ਵਿਦਿਅਕ ਅਦਾਰਿਆਂ ਤੋਂ ਬਹੁਤ ਸਾਰੇ ਅਧਿਆਪਕਾਂ ਦੇ ਕਰੋਨਾ ਤੋਂ ਪ੍ਰਭਾਵਤ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਸਕੂਲ ਖੋਲ੍ਹਣ ਤੇ ਅਧਿਆਪਕਾਂ ਦੇ ਟੈਸਟ ਕੀਤੇ ਜਾ ਰਹੇ ਹਨ, ਤੇ ਨਾਲ ਹੀ ਜਰੂਰੀ ਹਦਾਇਤਾਂ ਦੀ ਪਾਲਣਾ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਰਕਾਰ ਨੇ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਪੰਜਾਬ ਦੇ ਵਿੱਚ ਕੀਤੇ ਜਾ ਰਹੇ ਅਧਿਆਪਕਾਂ ਦੇ ਟੈਸਟ ਦੌਰਾਨ ਕਈ ਸਕੂਲਾਂ ਦੇ ਵਿੱਚ ਕਰੋਨਾ ਪਾਜ਼ਿਟਿਵ ਦੇ ਕਈ ਕੇਸ ਸਾਹਮਣੇ ਆਏ।
ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਕੂਲ ਅਧਿਆਪਕਾਂ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਪੰਜਾਬ ਵਿਚ ਹੁਣ ਏਥੇ 7 ਅਧਿਆਪਕ ਕਰੋਨਾ ਦੀ ਚਪੇਟ ਵਿਚ ਆਏ ਹਨ ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਬੱਸੀ ਪਠਾਣਾ ਵਿੱਚ ਵੀ ਕਰੋਨਾ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਜਿੱਥੇ ਬੱਸੀ ਪਠਾਣਾ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰੋਨਾ ਦੇ ਕਈ ਕੇਸ ਸਾਹਮਣੇ ਆਏ ਹਨ। ਜਿਸ ਕਾਰਨ ਇਸ ਸਕੂਲ ਨੂੰ ਇਕ ਹਫਤੇ ਤਕ ਲਈ ਬੰਦ ਕੀਤਾ ਗਿਆ ਹੈ। ਇਨ੍ਹਾਂ ਕਰੋਨਾ ਕੇਸਾਂ ਬਾਰੇ ਸਿਵਲ ਸਰਜਨ ਬਲਜੀਤ ਕੌਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ।
ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਐਸ ਐਮ ਓ ਡਾਕਟਰ ਨਿਰਮਲ ਕੌਰ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਵੱਲੋਂ ਸਕੂਲ ਵਿੱਚ ਕੀਤੇ ਗਏ ਟੈਸਟ ਦੌਰਾਨ 21 ਅਧਿਆਪਕਾਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚੋਂ ਇਸ ਸਕੂਲ ਦੇ ਵਿੱਚ 6 ਮਹਿਲਾ ਅਧਿਆਪਕਾਵਾਂ,1 ਅਧਿਆਪਕ, ਅਤੇ ਇੱਕ ਸੇਵਾਦਾਰ ਦੀ ਕਰੋਨਾ ਦੀ ਚਪੇਟ ਵਿੱਚ ਆਏ ਹਨ। ਇਨ੍ਹਾਂ ਸਭ ਦੇ ਸੰਪਰਕ ਵਿੱਚ ਆਉਣ ਵਾਲੇ ਅਧਿਆਪਕ ਅਤੇ ਮੁਲਾਜ਼ਮਾਂ ਦਾ ਟੈਸਟ ਕੀਤਾ ਜਾ ਰਿਹਾ ਹੈ।
Previous Postਹੁਣੇ ਹੁਣੇ ਵੱਡੇ ਬਾਦਲ ਬਾਰੇ ਆਈ ਇਹ ਵੱਡੀ ਖਬਰ – ਅਚਾਨਕ ਚਾਰਟਰਡ ਪਲੇਨ ਲੈ ਕੇ ਕੀਤਾ ਗਿਆ ਇਹ ਕੰਮ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਇਕੋ ਪ੍ਰੀਵਾਰ ਦੇ ਏਨੇ ਜੀਆਂ ਦੀ ਹੋਈ ਮੌਤ , ਛਾਇਆ ਸਾਰੇ ਇਲਾਕੇ ਚ ਸੋਗ