ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਹਾਲਾਤ ਦਿਨ ਪ੍ਰਤੀ ਬਦ ਤੋਂ ਬਦਤਰ ਹੁੰਦੇ ਹੋਏ ਦਿਖਾਈ ਦਿੰਦੇ ਪਏ ਹਨ l ਜਿੱਥੇ ਪੰਜਾਬ ਦੇ ਵਿੱਚ ਹਰ ਰੋਜ਼ ਲੋਕ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰਦੇ ਪਏ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਘਰ ਦੇ ਵਿੱਚ ਤਿੰਨ ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ l ਜਿਸ ਕਾਰਨ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ l ਮਾਮਲਾ ਗੁਰਦਾਸਪੁਰ ਨਾਲ ਜੁੜਿਆ ਹੋਇਆ ਹੈ l ਜਿੱਥੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ‘ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ, ਜਿੱਥੋਂ ਦੇ ਪਿੰਡ ਜੋੜਿਆਂ ਕਲਾ ‘ਚ ਇੱਕੋ ਪਰਿਵਾਰ ਦੀਆਂ ਤਿੰਨ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ, ਜਿਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ। ਇਹ ਲਾਸ਼ਾਂ ਮਾਂ ਤੇ ਦੋ ਬੱਚਿਆਂ ਦੀਆਂ ਹਨ। ਜਿਨ੍ਹਾਂ ਵਿਚ ਇਕ 16 ਸਾਲਾ ਧੀ ਤੇ ਮਹਿਜ਼ 6 ਮਹੀਨੇ ਦਾ ਪੁੱਤ ਸ਼ਾਮਲ ਹੈ। ਉੱਥੇ ਹੀ ਇਸ ਘਟਨਾ ਤੋਂ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਪੁਲਿਸ ਦੀਆਂ ਟੀਮਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਚ ਭਿਜਵਾਈਆਂ। ਪਰ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਕਿ ਇਹਨਾਂ ਤਿੰਨਾਂ ਜੀਆਂ ਦੀ ਮੌਤ ਦੇ ਕਾਰਨ ਕੀ ਹਨ l ਉਧਰ ਡਿਊਟੀ ਮੈਡੀਕਲ ਅਫ਼ਸਰ ਡਾ. ਸਾਹਿਲ ਨੇ ਦੱਸਿਆ ਕਿ ਤਿੰਨ ਲਾਸ਼ਾਂ ਜਿਨ੍ਹਾਂ ਵਿਚ ਇਕ ਮਾਂ ਤੇ ਉਸਦੀ 16 ਸਾਲ ਦੀ ਧੀ ਤੇ 6 ਮਹੀਨੇ ਦਾ ਪੁੱਤ ਸ਼ਾਮਲ ਹੈ, ਉਨ੍ਹਾਂ ਕੋਲ ਆਈਆਂ ਹਨ। ਫਿਲਹਾਲ ਪੁਲਿਸ ਇਸ ਮਾਮਲੇ ਸਬੰਧੀ ਕਾਰਵਾਈ ਕਰਦੀ ਪਈ ਹੈ ਤੇ ਦੂਜੇ ਪਾਸੇ ਸੂਤਰਾਂ ਤੋਂ ਭੇਜੀ ਗਈ ਜਾਣਕਾਰੀ ਮੁਤਾਬਕ ਪਰਿਵਾਰ ਦੀ ਮੌਤ ਕੋਈ ਜ਼ਹਿਰੀਲੀ ਵਸਤੂ ਨਿਗਲਣ ਕਾਰਣ ਹੋਈ l ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘੇਰਲੂ ਕਲੇਸ਼ ਦੇ ਚੱਲਦੇ ਮਾਂ ਨੇ ਬੱਚਿਆਂ ਸਮੇਤ ਜ਼ਹਿਰ ਨਿਗਲ ਕੇ ਆਤਮਹੱਤਿਆ ਕੀਤੀ ਹੈ। ਫਿਲਹਾਲ ਇਸ ਘਟਨਾ ਦੇ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ l ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
Previous Postਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕੱਲ ਤੋਂ ਹੋਣ ਜਾ ਰਿਹਾ ਫਰੀ !
Next Postਦਰਦਨਾਕ ਹਾਦਸੇ ਚ ਹੋਈ 7 ਲੋਕਾਂ ਦੀ ਮੌਤ , ਕਾਰ ਨੂੰ ਕਟਰ ਨਾਲ ਕੱਟ ਕੇ ਕੱਢੀਆਂ ਲਾਸ਼ਾ