ਆਈ ਤਾਜਾ ਵੱਡੀ ਖਬਰ
ਆਏ ਦਿਨ ਪੰਜਾਬ ਦੀਆਂ ਸੜਕਾਂ ਤੇ ਬੇਹੱਦ ਭਿਆਨਕ ਸੜਕੀ ਹਾਦਸੇ ਵਾਪਰਦੇ ਨੇ, ਕਈ ਵਾਰ ਇਹ ਹਾਦਸੇ ਇੰਨੇ ਭਿਆਨਕ ਹੁੰਦੇ ਨੇ ਕਿ ਦੇਖਣ ਵਾਲੇ ਦੀ ਅਤੇ ਸੁਣਨ ਵਾਲੇ ਦੀ ਰੂਹ ਕੰਬ ਜਾਂਦੀ ਹੈ। ਪੰਜਾਬ ਦੀਆਂ ਸੜਕਾਂ ਤੇ ਅਜਿਹੇ ਹਾਦਸੇ ਆਮ ਵਾਪਰਦੇ ਨੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਜਿੱਥੇ ਕਾਨੂੰਨ ਵਿਵਸਥਾ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ, ਓਥੇ ਹੀ ਲੋਕਾਂ ਵਲੋ ਕਿੰਨੀ ਸਾਵਧਾਨੀ ਨਾਲ ਵਾਹਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸਨੂੰ ਵੀ ਦਰਸਾਉਂਦਾ ਹੈ। ਸਾਡੀ ਲਾਪਰਵਾਹੀ ਅਕਸਰ ਦੂਸਰੇ ਤੇ ਭਾਰੀ ਪੈਂਦੀ ਹੈ, ਦੂਜੇ ਵਿਅਕਤੀ ਨੂੰ ਇਸਦਾ ਭੁਗਤਾਨ ਕਰਨਾ ਪੈਂਦਾ ਹੈ। ਲਗਾਤਾਰ ਦੇਸ਼ ਅਤੇ ਸੂਬੇ ਪੰਜਾਬ ਚ ਵਾਪਰ ਰਹੀਆਂ ਸੜਕੀ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਨੇ ।
ਦਸਣਯੋਗ ਹੈ ਕੀ ਇੱਕ ਬੇਹੱਦ ਮੰ-ਦ-ਭਾ-ਗੀ ਖ਼ਬਰ ਅਜਨਾਲਾ ਤੌ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੂੰ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਣਾ ਪਿਆ ਹੈ। ਇੱਕ ਕਾਰ ਨੇ ਨੌਜਵਾਨ ਨੂੰ ਦਰਦਨਾਕ ਮੌਤ ਦਿੱਤੀ ਹੈ, ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਿਆਂ ਤਿੰਨ ਚਾਰ ਪਲਟੀਆਂ ਵੀ ਲੱਗੀਆਂ, ਇਹ ਸਾਰਾ ਹਾਦਸਾ ਡੇਰਾ ਬਾਬਾ ਨਾਨਕ ਰੋਡ ਤੇ ਵਾਪਰਿਆ, ਨੌਜਵਾਨ ਨੂੰ ਇੱਥੇ ਇੱਕ ਕਾਰ ਨੇ ਕੁਚਲ ਦਿੱਤਾ, ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਜਿਹੜਾ ਲੜਕਾ ਹਾਦਸੇ ਦਾ ਸ਼ਿਕਾਰ ਹੋਇਆ ਉਸਦੀ ਉਮਰ 15 ਸਾਲ ਸੀ, ਉਹ ਰੋਡ ਤੋਂ ਗੁਜ਼ਰ ਰਿਹਾ ਸੀ ਕਿ ਅਚਾਨਕ ਪਿੱਛੋਂ ਦੀ ਆ ਰਹੀ ਕਾਰ ਨੇ ਉਸਨੂੰ ਕੁਚਲ ਦਿੱਤਾ, ਲੜਕੇ ਨੂੰ ਕੁਚਲਣ ਤੋਂ ਬਾਅਦ ਕਾਰ ਖੁਦ ਵੀ ਬੁਰੇ ਤਰੀਕੇ ਨਾਲ ਹਾਦਸਾ ਗ੍ਰਸਤ ਹੋ ਗਈ, ਜਖ਼ਮੀ ਹਾਲਤ ਚ ਲੜਕੇ ਨੂੰ ਹਸਪਤਾਲ ਵੀ ਲਿਆਂਦਾ ਗਿਆ ਪਰ ਉਹ ਬਚ ਨਾ ਸੱਕਿਆ, ਉਸਨੇ ਹਸਪਤਾਲ ਚ ਦਮ ਤੋੜ ਦਿੱਤਾ।
ਫਿਲਹਾਲ ਇੱਥੇ ਇਹ ਦਸਣਾ ਬਣਦਾ ਹੈ ਕਿ ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ ਚ ਸੋਗ ਦੀ ਲਹਿਰ ਹੈ। ਪੁਲਸ ਵਲੋਂ ਮੁਢਲੀ ਜਾਂਚ ਕੀਤੀ ਜਾ ਰਹੀ ਹੈ, ਬੇਹੱਦ ਭਿਆਨਕ ਅਤੇ ਦਰਦਨਾਕ ਹਾਦਸੇ ਤੋਂ ਬਾਅਦ ਹਰ ਇੱਕ ਚ ਸਹਿਮ ਦਾ ਮਾਹੌਲ ਹੈ, ਇਲਾਕਾ ਵਾਸੀ ਇਸ ਵੇਲੇ ਸ-ਹਿ-ਮੇ ਹੋਏ ਨੇ, ਪੁਲਸ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ।
ਜਿਕਰੇਖਾਸ ਹੈ ਕਿ ਆਏ ਦਿਨ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਇਹ ਦਰਸਾਉਂਦਾ ਹੈ ਕਿ ਅਸੀ ਟ੍ਰੈਫਿਕ ਨਿਯਮਾਂ ਦੀ ਕਿੰਨੀ ਕੁ ਪਾਲਣਾ ਕਰਦੇ ਹਾਂ, ਅਕਸਰ ਹੀ ਇਨ੍ਹਾਂ ਹਾਦਸਿਆਂ ਦੇ ਪਿੱਛੇ ਸ਼ਰਾਬ ਅਤੇ ਤੇਜ਼ੀ ਕਰਨ ਦੀ ਵਜਹ ਹੀ ਸਾਹਮਣੇ ਆਉਂਦੀ ਹੈ, ਦੁਰਘਟਨਾਵਾਂ ਦਾ ਮੁੱਖ ਕਾਰਨ ਤੇਜ ਵਾਹਨ ਚਲਾਉਣਾ ਅਤੇ ਵਾਹਨ ਨੂੰ ਸ਼ਰਾਬ ਪੀ ਕੇ ਚਲਾਉਣਾ ਹੀ ਹੁੰਦਾ ਹੈ। ਬਹੁਤੇ ਲੋਕਾਂ ਦੀ ਜਾਨ ਕੁਦਰਤੀ ਨਹੀਂ ਸਗੋਂ ਸੜਕੀ ਹਾਦਸਿਆਂ ਚ ਹੀ ਜਾਂਦੀ ਹੈ।
Previous Postਕੇਂਦਰ ਸਰਕਾਰ ਤੋਂ ਪੰਜਾਬ ਲਈ ਆਈ ਇਹ ਵੱਡੀ ਮਾੜੀ ਖਬਰ
Next Postਕਿਸਾਨੀ ਅੰਦੋਲਨ ਲਈ ਘਰੋਂ ਗਏ ਮੁੰਡੇ ਦੀ ਘਰੇ ਵਾਪਿਸ ਆਈ ਲਾਸ਼ , ਮਿਲੀ ਇਸ ਤਰਾਂ ਮੌਤ