ਪੰਜਾਬ ਚ ਇਥੇ ਵਾਪਰਿਆ ਕਹਿਰ ਹੋਈਆਂ ਮੌਤਾਂ , ਸਾਰੇ ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਆਵਾਜਾਈ ਦਾ ਸੜਕੀ ਮਾਧਿਅਮ ਦੁਨੀਆਂ ਦਾ ਸਭ ਤੋਂ ਵਿਅਸਤ ਮਾਧਿਅਮ ਮੰਨਿਆ ਜਾਂਦਾ ਹੈ। ਕਿਉਂਕਿ ਰੋਜ਼ਾਨਾ ਹੀ ਭਾਰੀ ਗਿਣਤੀ ਵਿੱਚ ਲੋਕ ਸੜਕ ਮਾਰਗਾਂ ਦਾ ਇਸਤੇਮਾਲ ਕਰਦੇ ਹੋਏ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਕਿਲੋਮੀਟਰ ਦੇ ਸਫਰ ਵੀ ਤੈਅ ਕਰਨੇ ਪੈਂਦੇ ਹਨ। ਪਰ ਕਦੀ ਕਦਾਈਂ ਇਸ ਸਫਰ ਦੇ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਕੁਝ ਅਜਿਹੇ ਦਰਦਨਾਕ ਹਾਦਸੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਇੱਕ ਅਜਿਹਾ ਹੀ ਦੁਖਦਾਈ ਸੜਕ ਹਾਦਸਾ ਪੰਜਾਬ ਦੇ ਵਿੱਚ ਵਾਪਰ ਗਿਆ ਜਿਸ ਵਿਚ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁਰਾਲੀ ਸ਼ਹਿਰ ਚੰਡੀਗੜ੍ਹ ਰੋਡ ਤੇ ਬੀਤੀ ਰਾਤ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੁਰਾਲੀ ਤੋਂ ਖਰੜ ਵੱਲ ਜਾ ਰਹੀ ਕਾਰ ਨੰਬਰ ਸੀ ਐੱਚ 01 ਏ ਯੂ 1371 ਅਚਾਨਕ ਬੇਕਾਬੂ ਹੋ ਕੇ ਸਟਰੀਟ ਲਾਈਟਾਂ ਦੇ ਖੰਭੇ ਨਾਲ ਜਾ ਕੇ ਟਕਰਾ ਗਈ। ਇਸ ਘਟਨਾ ਵਿੱਚ ਕਾਰ ਬ ਬੁਰੀ ਤਰ੍ਹਾਂ ਨੁ-ਕ-ਸਾ-ਨੀ ਗਈ।

ਇਹ ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਪਲਟ ਗਈ। ਇਸ ਘਟਨਾ ਕਾਰਨ ਨਜ਼ਦੀਕ ਦੇ ਲੋਕਾਂ ਵੱਲੋਂ ਪੁਲਿਸ ਅਤੇ ਐਂਬੂਲੈਂਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ। ਲੋਕਾਂ ਵੱਲੋਂ ਹੀ ਪਲਟੀ ਹੋਈ ਕਾਰ ਵਿੱਚੋਂ ਸਵਾਰ ਤਿੰਨ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਾਲੀ ਕਾਰ ਵਿਚ ਰਾਜੇਸ਼ ਭਾਟੀਆ , ਅਤੇ ਜਤਿੰਦਰ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਹੈ। ਹਾਦਸੇ ਦਾ ਕਾਰਨ ਕਿਸੇ ਵਾਹਨ ਨੂੰ ਓਵਰਟੇਕ ਕਰਨਾ ਦੱਸਿਆ ਜਾ ਰਿਹਾ ਹੈ।

ਜਿਸ ਕਾਰਨ ਕਾਰ ਬੇ-ਕਾ-ਬੂ ਹੋ ਕੇ ਲਾਈਟਾਂ ਨਾਲ ਟਕਰਾ ਗਈ। ਇਸ ਹਾਦਸੇ ਵਿਚ ਮਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਰਾਜੇਸ਼ ਭਾਟੀਆ ਵਾਸੀ ਸੈਕਟਰ 38 ਵੈਸਟ ਚੰਡੀਗੜ੍ਹ, ਜੋਗਿੰਦਰ ਕੁਮਾਰ ਵਾਸੀ ਡੱਡੂਮਾਜਰਾ, ਚੰਡੀਗੜ੍ਹ ਵਜੋਂ ਹੋਈ ਹੈ। ਤੀਸਰੇ ਕਾਰ ਸਵਾਰ ਸੁਰਿੰਦਰ ਮੌਂਟੀ ਜੋ ਕਿ ਡਰਾਈਵਰ ਦੀ ਨਾਲ ਵਾਲੀ ਸੀਟ ਤੇ ਬੈਲਟ ਲਗਾ ਕੇ ਬੈਠਾ ਹੋਇਆ ਸੀ। ਉਸ ਦਾ ਬਚਾਅ ਹੋ ਗਿਆ ਹੈ ਅਤੇ ਮਾਮੂਲੀ ਸੱਟਾਂ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਹੈ। ਇਸ ਘਟਨਾ ਬਾਰੇ ਇਹ ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।