ਤਾਜਾ ਵੱਡੀ ਖਬਰ
ਸਾਰੀ ਦੁਨੀਆਂ ਵੱਲੋਂ ਬੜੀ ਬੇਸਬਰੀ ਨਾਲ 2021 ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਤਾਂ ਜੋ 2020 ਦੇ ਵਿਚ ਸ਼ੁਰੂ ਹੋਏ ਦੁੱਖਾਂ ਦਾ ਅੰਤ ਹੋ ਸਕੇ। ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਬਾਰੇ ਸੋਚਿਆ ਗਿਆ ਸੀ ਜਿਨ੍ਹਾਂ ਨੂੰ ਉਹ ਪਿਛਲੇ ਸਾਲ ਨਹੀਂ ਪੂਰਾ ਕਰ ਸਕੇ। ਪਰ ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਆ ਰਹੀਆਂ ਮੰਦਭਾਗੀਆਂ ਖਬਰਾਂ ਨੇ ਉਨ੍ਹਾਂ ਸੁਪਨਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਲੋਕਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ।
ਆਏ ਦਿਨ ਹੀ ਸੜਕ ਹਾਦਸਿਆਂ ਦੇ ਵਿਚ ਹੋ ਰਹੇ ਵਾਧੇ ਕਾਰਨ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਕੇ ਜਾ ਚੁੱਕੇ ਹਨ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਵਾਹਨਾਂ ਰਾਹੀਂ ਸਫ਼ਰ ਕੀਤਾ ਜਾਂਦਾ ਹੈ। ਪਰ ਕੁਝ ਲੋਕਾਂ ਦੀ ਕਿਸਮਤ ਵਿੱਚ ਇਹ ਉਨ੍ਹਾਂ ਦਾ ਆਖ਼ਰੀ ਸਫ਼ਰ ਕਦੋਂ ਬਣ ਜਾਵੇ ਕਿਸੇ ਨੂੰ ਕੁਝ ਪਤਾ ਨਹੀਂ। ਬਹੁਤ ਸਾਰੇ ਅਜਿਹੇ ਹਾਦਸੇ ਕਿਸੇ ਨਾ ਕਿਸੇ ਦੀ ਅਣਗਹਿਲੀ ਕਾਰਨ ਵੀ ਵਾਪਰ ਜਾਂਦੇ ਹਨ,ਜਿਸ ਦਾ ਖ-ਮਿ-ਆ-ਜ਼ਾ ਕਈ ਬਾਰ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਹੁਣ ਪੰਜਾਬ ਵਿਚ ਫਿਰ ਵਾਪਰੇ ਕਹਿਰ ਕਾਰਨ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿੱਥੇ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਠਾਣਾ ਚੋਹਲਾ ਸਾਹਿਬ ਦੇ ਨਜ਼ਦੀਕ ਪਿੰਡ ਜੌਨੇਕੇ ਵਿੱਚ ਵਾਪਰਿਆ ਹੈ। ਆਏ ਦਿਨ ਹੀ ਬਹੁਤ ਸਾਰੇ ਹਾਦਸੇ ਮੌਸਮ ਦੀ ਖਰਾਬੀ ਕਾਰਨ ਵੀ ਸਾਹਮਣੇ ਆ ਰਹੇ ਹਨ ਤੇ ਕੁਝ ਤੇਜ਼ ਰਫਤਾਰ ਦੇ ਕਾਰਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਅਜਿਹੀਆਂ ਬਹੁਤ ਸਾਰੀਆਂ ਮੰ-ਦ-ਭਾ-ਗੀ-ਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਅੱਜ
ਵਾਪਰੇ ਇਸ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੋਨੋ ਵਿਅਕਤੀ ਮੋਗਾ ਦੇ ਕੱਪੜਾ ਵਪਾਰੀ ਦੱਸੇ ਜਾ ਰਹੇ ਹਨ। ਇਹ ਹਾਦਸਾ ਜੀਪ ਅਤੇ ਟਰਾਲੇ ਦੀ ਆਪਸ ਵਿੱਚ ਹੋਈ ਟੱਕਰ ਕਾਰਨ ਵਾਪਰਿਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੋਂ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।
Previous Postਇੰਡੀਆ ਦਾ ਇਹ ਮਾਸਟਰ ਇਸ ਤਰੀਕੇ ਨਾਲ ਬਣ ਗਿਆ ਅਰਬਪਤੀ, ਸਾਰੀ ਦੁਨੀਆ ਤੇ ਹੋ ਗਈ ਚਰਚਾ
Next Postਕੇਂਦਰ ਸਰਕਾਰ ਦੀ ਆਈ ਕਿਸਾਨਾਂ ਲਈ ਇਹ ਸਕੀਮ ਮਿਲਣਗੇ ਹਰ ਸਾਲ 36000 ਰੁਪਏ