ਆਈ ਤਾਜਾ ਵੱਡੀ ਖਬਰ
ਇਨਸਾਨੀ ਜ਼ਿੰਦਗੀ ਉੱਪਰ ਕੋਈ ਨਾ ਕੋਈ ਖ਼ਤਰਾ ਮੰਡਰਾਉਂਦਾ ਹੀ ਰਹਿੰਦਾ ਹੈ ਜਿਸ ਬਾਰੇ ਇਨਸਾਨ ਨੂੰ ਪਤਾ ਨਹੀਂ ਹੁੰਦਾ। ਇਹ ਕਦੋਂ ਇਨਸਾਨ ਨੂੰ ਆਪਣੇ ਜਾਲ ਵਿਚ ਫਸਾ ਲਵੇਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਭ ਤੋਂ ਵੱਡਾ ਖਤਰਾ ਸੜਕ ਹਾਦਸਿਆਂ ਦਾ ਹੁੰਦਾ ਹੈ ਜਿਸ ਵਿਚ ਛੋਟੀ ਜਿਹੀ ਦੁਰਘਟਨਾ ਵੀ ਜ਼ਿੰਦਗੀ ਨੂੰ ਖ਼ਤਮ ਕਰ ਸਕਦੀ ਹੈ। ਦੇਸ਼ ਅੰਦਰ ਰੋਜ਼ਾਨਾ ਹੀ ਅਨੇਕਾਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਲੋਕਾਂ ਦੀ ਦੁਖਦ ਮੌਤ ਹੋ ਜਾਂਦੀ ਹੈ।
ਇੱਕ ਅਜਿਹੀ ਹੀ ਦੁੱਖਦਾਇਕ ਘਟਨਾ ਪੰਜਾਬ ਦੇ ਇਕ ਸ਼ਹਿਰ ਵਿੱਚ ਵਾਪਰੀ ਜਿਸ ਵਿੱਚ ਨੌਜਵਾਨ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਇੱਥੋਂ ਦੇ ਸਥਾਨਕ ਸ਼ਹਿਰ ਵਿਚ ਹੋਈ ਇਸ ਸੜਕ ਦੁਰਘਟਨਾ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਚੰਡੀਗੜ੍ਹ-ਬਠਿੰਡਾ ਰਾਸ਼ਟਰੀ ਮਾਰਗ ਨੰਬਰ 7 ਉਪਰ ਬੀਤੀ ਰਾਤ ਵਾਪਰਿਆ। ਖਬਰ ਮੁਤਾਬਕ ਇਸ ਹਾਦਸੇ ਵਿਚ ਮਰਨ ਵਾਲੇ ਰਮਨਦੀਪ ਸਿੰਘ ਸਪੁੱਤਰ ਜਸਵੀਰ ਸਿੰਘ ਅਤੇ ਪੰਕਜ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਪਿੰਡ ਰਾਮਪੁਰ ਫੂਲ ਦੇ ਰਹਿਣ ਵਾਲੇ ਸਨ।
ਬੀਤੀ ਰਾਤ ਜਦੋਂ ਇਹ ਦੋਵੇਂ ਸਥਾਨਕ ਕੌਮੀ ਮਾਰਗ ਉੱਪਰ ਕਸਬਾ ਹੰਢਿਆਇਆ ਨੇੜੇ ਪੁੱਜੇ ਤਾਂ ਪਿੱਛਿਓਂ ਆ ਰਹੇ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਇਹ ਦੋਵੇਂ ਸੜਕ ਉਪਰ ਡਿੱਗ ਗਏ। ਸੜਕ ਉਪਰ ਡਿਗਦੇ ਸਾਰ ਹੀ ਇਹ ਦੋਵੇਂ ਜ਼ਖਮੀ ਹੋ ਗਏ ਅਤੇ ਕੁਝ ਦੇਰ ਬਾਅਦ ਹੀ ਇਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਰਮਨਦੀਪ ਸਿੰਘ ਦੀ ਉਮਰ 28 ਸਾਲ ਅਤੇ ਪੰਕਜ ਕੁਮਾਰ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ।
ਇਸ ਘਟਨਾ ਦੀ ਜਾਣਕਾਰੀ ਹੰਡਿਆਇਆ ਦੀ ਪੁਲਸ ਚੌਂਕੀ ਦੇ ਤਫਤੀਸ਼ ਕਰਨ ਵਾਲੇ ਅਫ਼ਸਰ ਸਤਿਗੁਰ ਸਿੰਘ ਨੇ ਦਿੱਤੀ। ਇਸ ਘਟਨਾ ਦੇ ਸਬੰਧ ਵਿਚ ਥਾਣਾ ਸਦਰ ਬਰਨਾਲਾ ਵੱਲੋਂ ਅਣਪਛਾਤੇ ਵਾਹਨ ਸਵਾਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨੌਜਵਾਨਾਂ ਦੀ ਹੋਈ ਇਸ ਦੁਖਦ ਮੌਤ ਕਾਰਨ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ। ਇਲਾਕੇ ਦੇ ਲੋਕ ਮ੍ਰਿਤਕਾਂ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਧਰਵਾਸ ਦੇ ਰਹੇ ਹਨ ਅਤੇ ਵਿਛੜੀਆਂ ਹੋਈਆਂ ਰੂਹਾਂ ਦੇ ਲਈ ਅਰਦਾਸ ਵੀ ਕੀਤੀ ਜਾ ਰਹੀ ਹੈ।
Previous Postਮੋਦੀ ਸਰਕਾਰ ਨੂੰ ਲੱਗਾ ਵੱਡਾ ਝੱਟਕਾ – ਆਈ ਇਹ ਤਾਜਾ ਵੱਡੀ ਖਬਰ
Next Postਕਿਸਾਨ ਅੰਦੋਲਨ : ਹੁਣ ਨਵਜੋਤ ਸਿੱਧੂ ਨੇ ਦਿਤਾ ਅਜਿਹਾ ਬਿਆਨ ਸਾਰੇ ਪਾਸੇ ਹੋ ਰਹੀ ਚਰਚਾ