ਪੰਜਾਬ ਚ ਇਥੇ ਲੱਗੀ ਭਿਆਨਕ ਅੱਗ ਕਾਰਨ ਹੋਏ ਵੱਡੇ ਧਮਾਕੇ, ਫਾਇਰ ਬ੍ਰਿਗੇਡ ਗੱਡੀਆਂ ਕਰ ਰਹੀਆਂ ਮੁਸ਼ੱਕਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਵਾਪਰਨ ਵਾਲੀਆਂ ਬਹੁਤ ਸਾਰੀਆਂ ਦੁਰਘਟਨਾਵਾਂ ਵਿੱਚ ਜਿੱਥੇ ਕਈ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਉਥੇ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਖੇਤਰਾਂ ਦੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਅਜਿਹੇ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਹਾਦਸੇ ਜਿੱਥੇ ਕੁਝ ਲੋਕਾਂ ਦੀ ਅਣਗਹਿਲੀ ਨਾਲ ਵਾਪਰਦੇ ਹਨ ਉਥੇ ਹੀ ਕੁਝ ਅਚਾਨਕ ਹੀ ਵਾਪਰ ਜਾਂਦੇ ਹਨ ਅਤੇ ਇਨ੍ਹਾਂ ਵਾਪਰਨ ਵਾਲੇ ਹਾਦਸਿਆਂ ਦੇ ਨਾਲ ਕਈ ਕਾਰੋਬਾਰ ਪ੍ਰਭਾਵਤ ਹੁੰਦੇ ਹਨ ਅਤੇ ਇਨ੍ਹਾਂ ਹਾਦਸਿਆਂ ਦੇ ਚਲਦੇ ਹੋਏ ਉਹਨਾਂ ਕਾਰੋਬਾਰੀਆਂ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਭਿਆਨਕ ਅੱਗ ਲੱਗਣ ਕਾਰਨ ਧਮਾਕਾ ਹੋਇਆ ਹੈ ਅਤੇ ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਮੁਸ਼ੱਕਤ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਪੇਂਟ ਫੈਕਟਰੀ ਵਿੱਚ ਭਿਆਨਕ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਫੋਕਲ ਪੁਆਇੰਟ ਦੇ ਵਿਚ ਸਥਿਤ ਇਕ ਫੈਕਟਰੀ ਵਿਚ ਸੁਬੋਧ ਕੁਮਾਰ ਨੂੰ ਸਵੇਰੇ ਪੰਜ ਵਜੇ ਉਸ ਸਮੇਂ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਜਿਸ ਸਮੇਂ ਉਹ ਸੌਂ ਰਹੇ ਸਨ।

ਉਨ੍ਹਾਂ ਵੱਲੋਂ ਉੱਠ ਕੇ ਵੇਖਿਆ ਗਿਆ ਤਾਂ ਪੇਂਟ ਦੀ ਫੈਕਟਰੀ ਵਿਚ ਚਾਰ ਤੋਂ ਪੰਜ ਧਮਾਕੇ ਇਕੱਠੇ ਹੋਏ ਅਤੇ ਅੱਗ ਲੱਗੀ ਹੋਈ ਸੀ ਜਿਸ ਦੀ ਜਾਣਕਾਰੀ ਤੁਰੰਤ ਹੀ ਬਰਾਈਟ ਇੰਟਰਪ੍ਰਾਈਜ਼ਿਜ਼ ਦੇ ਮਾਲਕ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਜਿਨ੍ਹਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇਹ ਅੱਗ ਇੰਨੀ ਭਿਆਨਕ ਸੀ ਕੇ 10 ਤੋਂ 12 ਗੱਡੀਆਂ ਦਾ ਪਾਣੀ ਇਸ ਅੱਗ ਨੂੰ ਕਾਬੂ ਕਰਨ ਲਈ ਤਿੰਨ ਘੰਟਿਆਂ ਦੇ ਦੌਰਾਨ ਵਰਤਿਆ ਜਾ ਚੁੱਕਾ ਸੀ।

ਉੱਥੇ ਹੀ ਫੈਕਟਰੀ ਦੇ ਵਿੱਚ ਮੌਜੂਦ ਕੈਮੀਕਲ ਦੇ ਕਾਰਨ ਇਹ ਆਗੂ ਵਧੇਰੇ ਵਧ ਗਈ ਸੀ ਅਤੇ ਸ਼ਟਰ ਅਤੇ ਖਿੜਕੀਆਂ ਬੰਦ ਹੋਣ ਦੇ ਕਾਰਨ ਧਮਾਕੇ ਨਾਲ ਸਭ ਕੁਝ ਅੰਦਰ ਉੱਖੜ ਗਿਆ ਸੀ ਜਿਸ ਕਾਰਨ ਇਹ ਅੱਗ ਬਹੁਤ ਜ਼ਿਆਦਾ ਭੜਕ ਗਈ ਸੀ। ਇਸ ਲਈ ਇਸ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਪਾਣੀ ਦੀ ਸਪਲਾਈ ਬੰਦ ਕਰਦੇ ਹੀ ਅੱਗ ਫਿਰ ਤੋਂ ਭੜਕ ਜਾਂਦੀ ਹੈ, ਕਿਉਂਕਿ ਫੈਕਟਰੀ ਦੇ ਅੰਦਰ ਈਥਾਨੋਲ ਭਰਿਆ ਹੋਇਆ ਹੈ।