ਆਈ ਤਾਜ਼ਾ ਵੱਡੀ ਖਬਰ
ਲੋਕਾਂ ਵੱਲੋਂ ਜਲਦ ਅਮੀਰ ਬਣਨ ਦੇ ਚੱਕਰ ਵਿੱਚ ਜਿੱਥੇ ਬਹੁਤ ਸਾਰੇ ਗੈਰਕਾਨੂੰਨੀ ਤਰੀਕੇ ਅਪਣਾਏ ਜਾਂਦੇ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਕਮਾਉਣ ਵਾਸਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਪੈਸਾ ਹਰ ਇਕ ਇਨਸਾਨ ਦੀ ਜ਼ਰੂਰਤ ਬਣ ਚੁੱਕਾ ਹੈ ਉਥੇ ਹੀ ਮਿਹਨਤ ਮਜ਼ਦੂਰੀ ਕਰਨ ਦੀ ਬਜਾਏ ਲੋਕਾਂ ਵੱਲੋਂ ਗੈਰਕਾਨੂੰਨੀ ਕੰਮ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਹੋਇਆਂ ਕਈ ਦੋਸ਼ੀ ਹਿਰਾਸਤ ਵਿਚ ਲਏ ਗਏ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਹਥਿਆਰਾਂ ਦੀ ਸਮੱਗਲਿੰਗ ਕੀਤੀ ਜਾਂਦੀ ਹੈ ਉੱਥੇ ਹੀ ਕੁੱਝ ਲੋਕਾਂ ਵੱਲੋਂ ਸੋਨੇ ,ਚਾਂਦੀ ਦੀ ਸਮੱਗਲਿੰਗ ਵੀ ਕੀਤੀ ਜਾਂਦੀ ਹੈ ਅਤੇ ਵਿਦੇਸ਼ਾਂ ਤੋਂ ਵੀ ਅਜਿਹਾ ਸੋਨਾ ਚਾਂਦੀ ਲਿਆਂਦਾ ਜਾਂਦਾ ਹੈ ਦੇਸ਼ ਅੰਦਰ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆ ਰਹੀਆਂ ਹਨ।
ਹੁਣ ਪੰਜਾਬ ਵਿੱਚ ਰੇਲਵੇ ਸਟੇਸ਼ਨ ਤੇ ਇੱਕ ਯਾਤਰੀ ਕੋਲੋਂ 48 ਚਾਂਦੀ ਦੀਆਂ ਇੱਟਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਚੈਕਿੰਗ ਦੌਰਾਨ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦਿੱਲੀ ਤੋਂ ਲੁਧਿਆਣੇ ਜਾ ਰਹੀ ਇਕ ਟਰੇਨ ਵਿੱਚੋਂ ਸੰਗਰੂਰ ਉਤਰੇ ਇਕ ਵਿਅਕਤੀ ਦੀ ਜਦੋਂ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਜੀਆਰਪੀ ਵੱਲੋਂ ਚੈਕਿੰਗ ਕੀਤੀ ਗਈ ਤਾਂ ਉਸ ਵਿਅਕਤੀ ਕੋਲੋਂ 48 ਚਾਂਦੀ ਦੀ ਇੱਟਾਂ ਬਰਾਮਦ ਕੀਤੀਆਂ ਗਈਆਂ ਅਤੇ ਇਹ ਇੱਟਾਂ ਦਾ ਭਾਰ ਵੀ 40 ਕਿਲੋ ਦੱਸਿਆ ਗਿਆ ਹੈ।
ਇਹ ਵਿਅਕਤੀ ਚੰਦਰਕਾਂਤ ਨਿਵਾਸੀ ਮੰਡੀ ਗਲੀ ਸੰਗਰੂਰ ਜਿੱਥੇ ਟਰੇਨ ਵਿੱਚੋਂ ਉੱਤਰ ਕੇ ਆਇਆ ਤਾਂ ਇਸ ਵਿਅਕਤੀ ਵੱਲੋਂ ਆਪਣੇ ਆਪ ਨੂੰ ਮਹਾਰਾਸ਼ਟਰ ਦਾ ਰਹਿਣ ਵਾਲਾ ਦੱਸਿਆ ਗਿਆ ਹੈ ਅਤੇ ਆਖਿਆ ਹੈ ਕਿ ਉਹ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਦਾ ਹੈ। ਇਸ ਲਈ ਇਹ ਸਮਾਨ ਰੋਹਤਕ ਤੋ ਸੰਗਰੂਰ ਲੈ ਕੇ ਆਇਆ ਸੀ।
ਜਿੱਥੇ ਉਸ ਕੋਲ 40 ਕਿਲੋ ਚਾਂਦੀ ਦੀਆਂ ਇੱਟਾਂ ਸਨ ਉੱਥੇ ਹੀ ਉਸ ਦੇ ਕੋਲ ਕੁਝ ਮੋਤੀਆਂ ਦੇ ਪੈਕਟ ਵੀ ਬਰਾਮਦ ਕੀਤੇ ਗਏ ਹਨ। ਜਦੋਂ ਉਸ ਵਿਅਕਤੀ ਨੂੰ ਇਸ ਸਾਰੇ ਸਮਾਨ ਦਾ ਬਿੱਲ ਦਿਖਾਉਣ ਲਈ ਆਖਿਆ ਗਿਆ ਤਾਂ ਉਹ ਬਿੱਲ ਨਹੀਂ ਵਿਖਾ ਸਕਿਆ ਜਿਸ ਤੋਂ ਬਾਅਦ ਉਸ ਨੂੰ ਗੈਰ-ਕਨੂੰਨੀ ਢੰਗ ਨਾਲ ਲਿਆਂਦੇ ਗਏ ਸਮਾਨ ਦੇ ਮਾਮਲੇ ਵਿੱਚ ਆਬਕਾਰੀ ਅਤੇ ਕਰ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ ਰੇਲਵੇ ਸਟੇਸ਼ਨ ਤੇ ਯਾਤਰੀ ਕੋਲੋਂ 48 ਚਾਂਦੀ ਦੀਆਂ ਇੱਟਾਂ ਕੀਤੀਆਂ ਬਰਾਮਦ, ਚੈਕਿੰਗ ਦੌਰਾਨ ਅਧਿਕਾਰੀਆਂ ਦੇ ਉੱਡੇ ਹੋਸ਼
ਤਾਜਾ ਖ਼ਬਰਾਂ
ਪੰਜਾਬ ਚ ਇਥੇ ਰੇਲਵੇ ਸਟੇਸ਼ਨ ਤੇ ਯਾਤਰੀ ਕੋਲੋਂ 48 ਚਾਂਦੀ ਦੀਆਂ ਇੱਟਾਂ ਕੀਤੀਆਂ ਬਰਾਮਦ, ਚੈਕਿੰਗ ਦੌਰਾਨ ਅਧਿਕਾਰੀਆਂ ਦੇ ਉੱਡੇ ਹੋਸ਼
Previous Postਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿਂਘ ਬਾਰੇ ਆਈ ਵੱਡੀ ਖਬਰ, ਪੰਜਾਬ ਦੀ ਸਿਆਸਤ ਚ ਕਰਨ ਜਾ ਰਹੇ ਵੱਡਾ ਧਮਾਕਾ
Next PostLPG ਸਿਲੰਡਰ ਵਰਤਣ ਵਾਲਿਆਂ ਲਈ ਆਈ ਚੰਗੀ ਖਬਰ, ਮਹੀਨੇ ਦੇ ਪਹਿਲੇ ਦਿਨ ਹੋਇਆ ਏਨਾ ਸਸਤਾ